DMT : ਲੁਧਿਆਣਾ : (15 ਫਰਵਰੀ 2023) : – ਕਰ ਭਲਾ ਹੋ ਭਲਾ ਵਲੋ ਲਗਾਤਾਰ ਸਤਵਾ ਰੋਟੀ ਡੇ ਮਨਜੋਤ ਸਿੰਘ ਅਤੇ ਰਿੰਕੂ ਮੱਕੜ ਅਤੇ ਓਹਨਾ ਦੇ ਸਾਥੀਆਂ ਵੱਲੋਂ ਮੰਨਿਆ ਜਾ ਰਿਹਾ ਹੈ ਇਸ ਮੌਕੇ ਤੇ ਉਚੇਚੇ ਤੌਰ ਤੇ ਭਾਜਪਾ ਦੇ ਪੰਜਾਬ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਬੋਲਦੇ ਕਿਹਾ ਕਰ ਭਲਾ ਹੋ ਭਲਾ ਦੀ ਜਥੇਬੰਦੀ ਨੇ ਅੱਜ ਤੋਂ 7 ਸਾਲ ਪਹਿਲਾ ਇਕ ਵਧੀਆ ਉਪਰਾਲਾ ਕੀਤਾ ਜਿਸ ਦਾ ਮਕਸਦ ਆਪਣੇ ਸੱਭਿਆਚਾਰ ਨਾਲ ਨੌਜਵਾਨਾਂ ਨੂੰ ਜੋੜਨਾ ਹੈ ਅਸੀਂ ਇਕ ਪਾਸੇ ਇਹ ਕਹਿੰਦੇ ਹਾ ਕਿ ਅਸੀਂ 85 ਪਰਸੈਂਟ ਤੋਂ ਵੱਧ ਸ਼ਹਾਦਤਾ ਦਿੱਤੀਆਂ ਦੂਜੇ ਪਾਸੇ ਅੰਗਰੇਜਾਂ ਦੇ ਬਣਾਏ ਦਿਨ ਨੂੰ ਅਪਣਾ ਕਲਚਰ ਬਣਾਈ ਜਾਂਦੇ ਹਾਂ ਇਹ ਠੀਕ ਨਹੀਂ ਅਸੀਂ ਸਨ ਕਰ ਭਲਾ ਹੋ ਭਲਾ ਦੀ ਜਥੇਬੰਦੀ ਵਾਂਗੂੰ ਆਪਣੇ ਗੁਰੂ ਸਾਹਿਬਾਨਾਂ, ਅਵਤਾਰਾ ਦਾ ਅਤੇ ਭਗਤਾ ਦੇ ਸੰਦੇਸ਼ ਨੂੰ ਘਰ ਘਰ ਤੱਕ ਪਹੁੰਚਾਈਏ ਲੋਕ ਸੇਵਾ ਵਿੱਚ ਅਪਣਾ ਜੀਵਨ ਬਤੀਤ ਕਰਈਏ ਨਾ ਰੋਜ ਡੇ ਨਾ ਪ੍ਰਪੋਜ਼ ਡੇ ਸਿਰਫ ਰੋਟੀ ਡੇ ਹੋਣਾ ਚਾਹੀਦਾ ਆਪਣੇ ਮਾਤਾ ਪਿਤਾ ਨੂੰ ਪਿਆਰ ਕਰਦੇ ਨਹੀਂ ਵੈਸਟ ਲੋਕਾਂ ਪਿੱਛੇ ਆਪਣੇ ਆਪਣੇ ਅਮੀਰ ਵਿਰਸੇ ਨੂੰ ਗਵਾਈ ਜਾਂਦੇ ਹਾਂ ਆਓ ਅਸੀਂ ਇਸ ਪਹਿਲ ਦਾ ਸਵਾਗਤ ਕਰੀਏ ਅਤੇ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ ਸਮਾਜ ਦੇ ਸੇਵਾ ਕਰੀਏ।
