ਪਤਨੀ ਦਾ ਕਤਲ ਕਰਨ ਵਾਲਾ ਪਤੀ ਗਿ੍ਫ਼ਤਾਰ

Crime Ludhiana Punjabi

DMT : ਲੁਧਿਆਣਾ : (17 ਜਨਵਰੀ 2022): – ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਫੇਸ-5 ‘ਚ ਬੀਤੀ ਰਾਤ ਪਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਮਾਮਲੇ ‘ਚ ਦੋਸ਼ੀ ਪਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਫੋਕਲ ਪੁਆਇੰਟ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਕੱਲ੍ਹ ਫੇਸ-5 ਸਥਿਤ ਵਸਣ ਇੰਜੀਨੀਅਰਿੰਗ ਕਾਰਪੋਰੇਸ਼ਨ ‘ਚ ਸੂਰਜ ਬਹਾਦੁਰ ਛੇਤਰੀ ਆਪਣੀ ਪਤਨੀ ਨਾਲ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀ ਫੈਕਟਰੀ ਵਿਚ ਸੁਰੱਖਿਆ ਮੁਲਾਜ਼ਮ ਸੀ ਅਤੇ ਫੈਕਟਰੀ ਮਾਲਕਾਂ ਵਲੋਂ ਉਸ ਨੂੰ ਉੱਥੇ ਹੀ ਕਮਰਾ ਦਿੱਤਾ ਹੋਇਆ ਹੈ | ਉਸ ਦੱਸਿਆ ਕਿ ਬੀਤੀ ਰਾਤ ਮਾਮੂਲੀ ਗੱਲ ਨੂੰ ਲੈ ਕੇ ਕਥਿਤ ਦੋਸ਼ੀ ਸੂਰਜ ਬਹਾਦਰ ਦਾ ਆਪਣੀ ਪਤਨੀ ਬਿਸ਼ਨੂ ਛੇਤਰੀ (42) ਨਾਲ ਤਕਰਾਰ ਹੋ ਗਿਆ | ਮਾਮੂਲੀ ਗੱਲ ਤੋਂ ਸ਼ੁਰੂ ਹੋਏ ਤਕਰਾਰ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ, ਜਦੋਂ ਸੂਰਜ ਬਹਾਦਰ ਨੇ ਆਪਣੀ ਪਤਨੀ ਬਿਸ਼ਨੂੰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਰਜ ਬਾਦਲ ਵਲੋਂ ਆਪਣੀ ਪਤਨੀ ਦੇ ਨੱਕ ‘ਤੇ ਮੁੱਕੇ ਮਾਰੇ ਗਏ, ਜਿਸ ਕਾਰਨ ਉਸ ਦੇ ਨੱਕ ਵਿਚੋਂ ਖ਼ੂਨ ਨਿਕਲਣ ਲੱਗ ਪਿਆ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵਲੋਂ ਬਾਅਦ ‘ਚ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਮਿ੍ਤਕ ਔਰਤ ਦਾ ਭਰਾ ਕਿ੍ਸ਼ਨਾ ਬਹਾਦੁਰ ਉਸ ਦੇ ਕਮਰੇ ਵਿਚ ਆਇਆ ਤਾਂ ਇਸ ਕਤਲ ਬਾਰੇ ਪਤਾ ਲੱਗਿਆ, ਜਿਸ ਨੇ ਕਿ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ | ਪੁਲਿਸ ਵਲੋਂ ਫ਼ੌਰੀ ਕਾਰਵਾਈ ਕਰਦਿਆਂ ਸੂਰਜ ਬਹਾਦਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ, ਉਸ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦਾ ਉਸ ਦਾ ਵਿਆਹ 23 ਸਾਲ ਪਹਿਲਾਂ ਮਿ੍ਤਕ ਔਰਤ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇਕ ਲੜਕਾ 21 ਸਾਲ ਦਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿ੍ਤਕ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ |

Leave a Reply

Your email address will not be published.