ਪਵਨਦੀਪ ਮਦਾਨ ਨਗਰ ਨਿਗਮ ਚੋਣਾਂ ਵਿੱਚ ਬਣੇਗਾ ਲੋਕਾਂ ਦੀ ਪਹਿਲੀ ਪਸੰਦ:ਬੈਂਸ

Ludhiana Punjabi

DMT : ਲੁਧਿਆਣਾ : (13 ਸਤੰਬਰ 2023) : – ਹਲਕਾ ਸੈਂਟਰਲ ਦੇ ਵਾਰਡ ਨੰ 74(ਪੁਰਾਣਾ ਵਾਰਡ ਨੰ.63)ਵਿੱਚ ਨਗਰ ਨਿਗਮ  ਚੋਣਾਂ  ਨੂੰ ਲੈਕੇ ਇਕ ਮੀਟਿੰਗ ਲੋਕ ਇਨਸਾਫ਼ ਪਾਰਟੀ ਦੇ ਜੁਝਾਰੂ ਆਗੂ ਪਵਨਦੀਪ ਮਦਾਨ ਦੀ ਅਗੁਵਾਈ  ਵਿੱਚ ਹੋਈ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ  ਵਿਸ਼ੇਸ਼ ਤੌਰ ਤੇ ਸ਼ਿਰਕਤ  ਕੀਤੀ।ਬੈਂਸ ਨੇ ਕਿਹਾ ਕਿ ਜਿਸ ਬਦਲਾਵ ਨੂੰ ਲੈਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਸੀ।ਉਹ ਬਦਲਾਵ ਨੂੰ ਹੁਣ ਲੋਕ ਦੇਖ ਰਹੇ ਹਨ।ਅੱਜ ਕੋਈ ਵੀ ਸਰਕਾਰੀ ਕੰਮ ਬਿਨਾਂ ਰਿਸ਼ਵਤ ਤੋਂ ਨਹੀਂ ਹੋ ਰਹੇ।ਬੈਂਸ ਨੇ ਅੱਗੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਜੁਝਾਰੂ ਵਰਕਰ ਪਵਨਦੀਪ ਮਦਾਨ ਬੇਸ਼ੱਕ ਪਿਛਲੀਆਂ ਨਗਰ ਨਿਗਮ ਚੋਣਾਂ ਵਿੱਚ ਥੋੜੇ ਅੰਤਰਾਲ ਨਾਲ ਹਾਰ ਗਏ ਸਨ ।ਪਰ ਉਹਨਾਂ ਵਲੋ ਪਿਛਲੇ ਪੰਜ ਸਾਲਾਂ ਵਿਚ ਲੋਕਾਂ ਦੀ ਭਲਾਈ ਦੇ ਕੀਤੇ ਕੰਮਾਂ ਨੂੰ ਦੇਖਦੇ ਹੋਏ  ਉਹ ਅੱਜ ਆਪਣੇ ਵਾਰਡ ਦੇ ਹਰਮਨ ਪਿਆਰੇ ਆਗੂ ਹਨ।ਅਤੇ ਲੋਕਾਂ ਦੇ ਪਿਆਰ ਸਦਕਾ ਉਹ ਆਉਣ ਵਾਲੀਆਂ  ਨਗਰ ਨਿਗਮ ਚੋਣਾਂ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣੇ ਹਨ।ਵਾਰਡ ਦੇ ਲੋਕ ਪਵਨਦੀਪ ਮਦਾਨ ਨੂੰ ਇਸ ਬਾਰ ਬਹੁਮਤ ਨਾਲ  ਜਿਤਾਉਣ ਲਈ ਉਤਾਵਲੇ ਦਿੱਖ ਰਹੇ ਹਨ।ਇਸ ਮੌਕੇ ਪਵਨਦੀਪ ਮਦਾਨ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ  ਵਲੋ  ਜੋਂ ਕਿਹਾ ਜਾਂਦਾ ਹੈ ਉਸਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਂਦਾ ਹੈ।ਇਸੇ ਕਰਕੇ ਹੀ ਲੋਕ ਸੱਤਾਧਾਰੀ ਲੋਕਾਂ ਕੋਲ ਨਾ ਜਾਕੇ ਸਿਮਰਜੀਤ ਸਿੰਘ ਬੈਂਸ ਕੋਲ ਆਉਂਦੇ ਹਨ।ਅਤੇ ਬੈਂਸ ਸਾਹਿਬ ਵਲੋ ਉਹਨਾਂ ਦੀ ਹਰ ਸਮੱਸਿਆ ਹਲ ਕੀਤੀ ਜਾਂਦੀ ਹੈ।ਇਸੇ ਕਰਕੇ ਲੋਕ ਇਨਸਾਫ਼ ਪਾਰਟੀ ਦੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਹੀ ਅੱਜ ਉਹਨਾਂ ਦੇ ਜੁਝਾਰੂ ਵਰਕਰ ਲੋਕਾਂ ਦੀ ਪਹਿਲੀ ਪਸੰਦ ਬਣ ਰਹੇ ਹਨ ਇਸ ਮੌਕੇ ਤੇ ਦਮਨਦੀਪ ਸਿੰਘ ਬਿਨੀ, ਪਵਨਦੀਪ ਸਿੰਘ ਮਦਾਨ, ਸਰਬਜੀਤ ਸਿੰਘ ਜਨਕਪੁਰੀ, ਗੁਰਪ੍ਰੀਤ ਸਿੰਘ ਖੁਰਾਣਾ, ਸੰਨੀ ਸ਼ਰਮਾ, ਪੰਕੂ ਸਬਰਵਾਲ, ਹਰਪ੍ਰੀਤ ਮਾਨ, ਦੀਪਕ ਮੈਨਰੋ, ਗੋਲੂ ਢੋਲੇਵਾਲ, ਰਾਹੁਲ ਖੁਰਾਣਾ, ਵਿਕੀ ਧਵਨ, ਦੀਪੀ ਹਾਜ਼ਰ ਸਨ

Leave a Reply

Your email address will not be published. Required fields are marked *