ਪ੍ਰਸਿੱਧ ਸਨਅਤਕਾਰ, ਆਰਟਿਸਟ ਅਤੇ ਲੁਧਿਆਣਾ ਪੈਡਲਰ ਕਲੱਬ ਦੇ ਮੁੱਖ ਸਰਪ੍ਰਸਤ ਰਣਜੋਧ ਸਿੰਘ ਦੀ ਅਗਵਾਈ ‘ਚ ਮੈਂਬਰ ਰਕਬਾ ਭਵਨ ਵਿਖੇ ਸਾਈਕਲ ਚਲਾਕੇ ਪੁੱਜੇ

Ludhiana Punjabi
  • “ਸ਼ਬਦ ਪ੍ਰਕਾਸ਼” ਅਜਾਇਬ ਘਰ ਦੇ ਦਰਸ਼ਨ ਕਰਕੇ ਮਨ ਨੂੰ ਸਕੂਨ ਅਤੇ ਖ਼ੁਸ਼ੀ ਮਹਿਸੂਸ ਹੋਈ- ਗਿੱਲ

DMT : ਲੁਧਿਆਣਾ : (29 ਮਾਰਚ 2023) : – ਲੁਧਿਆਣਾ ਪੈਡਲਰ ਕਲੱਬ ਦੇ ਮੁੱਖ ਸਰਪ੍ਰਸਤ, ਪ੍ਰਸਿੱਧ ਸਨਅਤਕਾਰ ਅਤੇ ਆਰਟਿਸਟ ਰਣਯੋਧ ਸਿੰਘ, ਹਰਜੀਤ ਸਿੰਘ ਗਿੱਲ, ਜਸਮਨ ਸਿੰਘ (ਬੰਬੇ ਸਾਈਕਲ) ਅਤੇ ਅਮਨਿੰਦਰ ਸਿੰਘ ਦੀ ਅਗਵਾਈ ਵਿਚ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਕਲੱਬ ਦੇ ਮੈਂਬਰ ਪਿੰਡਾਂ ਵਿਚ ਦੀ ਹੁੰਦੇ ਹੋਏ ਵਿਸ਼ੇਸ਼ ਸਾਈਕਲਾਂ ‘ਤੇ ਪਹੁੰਚੇ। ਇਸ ਸਮੇਂ ਕਲੱਬ ਦੇ ਮੈਂਬਰਾਂ ਦਾ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਸਵੇਰੇ 7 ਵਜੇ ਭਰਪੂਰ ਸਵਾਗਤ ਕਰਦਿਆਂ ਸਨਮਾਨ ਕੀਤਾ। ਇਸ ਸਮੇਂ ਸਮੂਹ ਮੈਂਬਰਾਂ ਨੇ “ਸ਼ਬਦ ਪ੍ਰਕਾਸ਼”ਅਜਾਇਬ ਘਰ ਦੇ ਦਰਸ਼ਨ ਕੀਤੇ ਅਤੇ ਵਿਜ਼ਟਰ ਬੁੱਕ ‘ਤੇ ਵੀ ਵਿਚਾਰਾਂ ਰਾਹੀਂ ਗੌਰਵਮਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਾਲਤਾ ਅਤੇ ਮਹਾਨਤਾ ਬਾਰੇ ਗਿਆਨ ਵਿਚ ਹੋਏ ਵਾਧੇ ਨਾਲ ਆਪਣੇ ਅਨੰਦ ਭਰੇ ਸ਼ਬਦਾਂ ਨਾਲ ਸ਼ਲਾਘਾ ਕੀਤੀ।
ਇਸ ਸਮੇਂ ਸ਼੍ਰੀ ਬਾਵਾ ਨੇ ਦੱਸਿਆ ਕਿ “ਸ਼ਬਦ ਪ੍ਰਕਾਸ਼” ਅਜਾਇਬ ਘਰ ਨੂੰ ਬਣਾਉਣ ਸਮੇਂ ਸਰਪ੍ਰਸਤੀ ਦੇਣ ਵਾਲਿਆਂ ‘ਚ ਮੁੱਖ ਰਣਜੋਧ ਸਿੰਘ ਹਨ ਜੋ ਹਮੇਸ਼ਾ ਆ ਕੇ ਸਮੇਂ ਸਮੇਂ ਸਿਰ ਸਰਪ੍ਰਸਤੀ ਦਿੰਦੇ ਹਨ ਅਤੇ ਇਹਨਾਂ ਦੇ ਪਿਆਰੇ ਮਿੱਤਰ ਗੁਰਭਜਨ ਸਿੰਘ ਗਿੱਲ ਅਤੇ ਪ੍ਰਸਿੱਧ ਆਰਟਿਸਟ ਟੀ.ਪੀ.ਐੱਸ. ਸੰਧੂ ਜੀ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਉਹਨਾਂ ਦੱਸਿਆ ਕਿ ਪ੍ਰਸਿੱਧ ਵਿਦਵਾਨ ਅਨੁਰਾਗ ਸਿੰਘ ਦੀ ਸਰਪ੍ਰਸਤੀ ਹੇਠ ਇਲਾਹੀ ਗਿਆਨ ਦਾ ਸਾਗਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ ਬੁੱਕ ਤਿਆਰ ਕੀਤੀ ਜਾ ਰਹੀ ਹੈ, ਜੋ ਜਲਦ ਹੀ ਰਿਲੀਜ਼ ਕੀਤੀ ਜਾਵੇਗੀ। ਇਸ ਸਮੇਂ ਮੈਂਬਰ ਲੁਧਿਆਣਾ ਬਾਈ ਸਾਈਕਲ ਕਲੱਬ ਕੰਵਰਪ੍ਰੀਤ ਸਿੰਘ, ਮਨਜਿੰਦਰ ਸਿੰਘ ਦਿਉਲ, ਗੁਨਜਨ ਸੱਚਦੇਵਾ, ਨੇਹਾ ਅਗਰਵਾਲ, ਸ਼੍ਰੀ ਸੂਦ ਐਡਵੋਕੇਟ, ਪ੍ਰਮਜੋਤ ਸਿੰਘ, ਪੰਕਜ, ਅਨਿਲ ਕੁਮਾਰ ਅਤੇ ਪੋਈਸ਼ ਜਿੰਦਲ ਆਦ‌‌ਿ ਹਾਜ਼ਰ ਸਨ।

Leave a Reply

Your email address will not be published. Required fields are marked *