ਪੰਜਾਬੀ ਲੇਖਕ ਤੇ ਪੀ ਏ ਯੂ ਡਾਇਰੈਕਟਰ ਡਾਃ ਨਿਰਮਲ ਜੌੜਾ ਨੂੰ ਸਦਮਾ-ਮਾਤਾ ਜੀ ਸੁਰਗਵਾਸ

Ludhiana Punjabi
  • ਪੰਜਾਬੀ ਲੇਖਕਾਂ ਤੇ ਸਿੱਖਿਆ ਸ਼ਾਸਤਰੀਆਂ ਵੱਲੋਂ  ਜੌੜਾ ਪਰਿਵਾਰ ਨਾਲ ਅਫ਼ਸੋਸ ਦਾ ਪ੍ਰਗਟਾਵਾ

DMT : ਲੁਧਿਆਣਾ : (17 ਮਾਰਚ 2023) : – ਪੰਜਾਬੀ ਲੇਖਕ ਤੇ ਪੀ ਏ ਯੂ ਲੁਧਿਆਣਾ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾਃ ਨਿਰਮਲ ਜੌੜਾ  ਦੇ ਮਾਤਾ ਜੀ ਸਰਦਾਰਨੀ ਗੁਰਦੇਵ ਕੌਰ ਸੁਪਤਨੀ ਸਵਰਗੀ ਮਾਸਟਰ ਜੀਤ ਸਿੰਘ ਬੀਤੀ ਰਾਤ ਪਿੰਡ ਬਿਲਾਸਪੁਰ (ਮੋਗਾ) ਵਿਖੇ ਸੁਰਗਵਾਸ ਹੋ ਗਏ ਹਨ। ਮਾਤਾ ਜੀ ਪਿਛਲੇ ਕਈ ਦਿਨਾਂ ਤੋਂ ਇਲਾਜ ਅਧੀਨ ਸਨ। ਉਹ 80 ਸਾਲ ਦੇ ਸਨ। ਮਾਤਾ ਜੀ ਆਪਣੇ ਪਿੱਛੇ ਤਿੰਨ ਪੁੱਤਰਾਂ ਦਾ ਪਰਿਵਾਰ ਛੱਡ ਗਏ ਹਨ। ਮਾਤਾ ਜੀ ਗੁਰਦੇਵ ਕੌਰ ਜੀ ਦਾ ਅੰਤਮ ਸੰਸਕਾਰ ਉਹਨਾਂ ਦੇ ਛੋਟੇ ਸਪੁੱਤਰ ਸੱਤਪਾਲ  ਸਿੰਘ ਦੇ (ਸਿਡਨੀ)ਆਸਟ੍ਰੇਲੀਆ ਤੋਂ ਪਹੁੰਚਣ ਤੇ 18 ਮਾਰਚ ਦਿਨ ਸ਼ਨੀਵਾਰ ਪਿੰਡ ਬਿਲਾਸਪੁਰ (ਜ਼ਿਲਾ ਮੋਗਾ )ਸਵੇਰੇ 11 ਵਜੇ ਗੁਰਦਵਾਰਾ ਸਾਹਿਬ ਦੇ ਨੇੜਲੇ  ਸ਼ਮਸ਼ਾਨ ਘਾਟ ਵਿੱਚ ਹੋਵੇਗਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਸਾਬਕਾ ਵਾਈਸ ਚਾਂਸਲਰ ਡਾਃ ਕ੍ਰਿਪਾਲ ਸਿੰਘ ਔਲਖ, ਡਾਃ ਨਛੱਤਰ ਸਿੰਘ ਮੱਲ੍ਹੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਡਾਃ ਸ਼ਯਾਮ ਸੁੰਦਰ ਦੀਪਤੀ ਸੀਨੀਅਰ ਮੀਤ ਪ੍ਰਧਾਨ,ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਇਸ ਸਾਲ ਦੇ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਪੰਜਾਬੀ ਲੇਖਕ ਸੁਖਜੀਤ,ਪ੍ਰੋਃ ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਤੇਜ ਪਰਤਾਪ ਸਿੰਘ ਸੰਧੂ, ਸਃ ਗੁਰਪ੍ਰੀਤ ਸਿੰਘ ਤੂਰ, ਹਰਪ੍ਰੀਤ ਸਿੰਘ ਸੰਧੂ,ਮਨਜਿੰਦਰ ਧਨੋਆ, ਡਾਃ ਸਰਜੀਤ ਸਿੰਘ ਗਿੱਲ ਪੀ ਏ ਯੂ, ਸਹਿਜਪ੍ਰੀਤ ਸਿੰਘ ਮਾਂਗਟ, ਜਸਮੇਰ ਸਿੰਘ ਢੱਟ, ਡਾਃ ਦੇਵਿੰਦਰ ਕੌਰ ਢੱਟ, ਅਮਰਜੀਤ ਸ਼ੇਰਪੁਰੀ,ਲੋਕ ਗਾਇਕ ਸੁਰਿੰਦਰ ਸ਼ਿੰਦਾ, ਪੰਮੀ ਬਾਈ,ਡਾਃ ਜਸਵਿੰਦਰ ਭੱਲਾ, ਬਾਲਮੁਕੰਦ ਸ਼ਰਮਾ,ਜਸਵੰਤ ਸੰਦੀਲਾ, ਰਾਜਿੰਦਰ ਮਲਹਾਰ,ਹਰਬੰਸ ਸਹੋਤਾ,ਨਵਜੋਤ ਸਿੰਘ ਜਰਗ ਚੇਅਰਮੈਨ ਜੈਨਕੋ,ਪਾਲੀ ਦੇਤਵਾਲੀਆ ਤੇ ਸੁਖਵਿੰਦਰ ਸੁੱਖੀ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *