ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ 2022 ਪਿ੍ਰੰ. ਹਰੀ ਕ੍ਰਿਸ਼ਨ ਮਾਇਰ ਨੂੰ

Ludhiana Punjabi

DMT : ਲੁਧਿਆਣਾ : (06 ਅਕਤੂਬਰ 2023) : – ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ 2022 ਪਿ੍ਰੰ. ਹਰੀ ਕ੍ਰਿਸ਼ਨ
ਮਾਇਰ ਦੀ ਕਵਿਤਾ ਦੀ ਪੁਸਤਕ ‘ਅਸੀਂ ਜੀਵ ਜੰਤੂ’ ਨੂੰ ਦਿੱਤਾ ਜਾਏਗਾ। ਪੁਰਸਕਾਰ ਲਈ
ਪ੍ਰਾਪਤ ਬੱਚਿਆਂ ਬਾਰੇ 20 ਪੁਸਤਕਾਂ ਵਿਚੋਂ ‘ਅਸੀਂ ਜੀਵ ਜੰਤੂ’ ਨੇ ਇਹ ਪੁਰਸਕਾਰ
ਪ੍ਰਾਪਤ ਕੀਤਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ
ਜੌਹਲ ਹੋਰਾਂ ਦੱਸਿਆ ਕਿ ਇਸ ਪੁਰਸਕਾਰ ਵਿਚ ਦਸ ਹਜ਼ਾਰ ਰੁਪਏ ਦੀ ਰਾਸ਼ੀ, ਸ਼ੋਭਾ ਪੱਤਰ,
ਦੁਸ਼ਾਲਾ ਅਤੇ ਅਕਾਡਮੀ ਦੁਆਰਾ ਪ੍ਰਕਾਸ਼ਿਤ ਚੋਣਵੀਆਂ ਪੁਸਤਕਾਂ ਦਾ ਸੈੱਟ ਪ੍ਰਦਾਨ ਕੀਤਾ
ਜਾਂਦਾ ਹੈ।
ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਹੋਰਾਂ ਬੱਚਿਆਂ ਦੀ ਇਸ
ਕਾਵਿ-ਪੁਸਤਕ ਬਾਰੇ ਦੱਸਿਆ ਕਿ ‘ਜੀਵ ਜੰਤੂ’ ਪਾਠਕਾਂ ਨਾਲ ਆਪਣੀ ਜਾਣ-ਪਛਾਣ ਕਰਵਾਉਦਿਆਂ
ਖ਼ੁਦ ਦੱਸਦੇ ਹਨ ਕਿ ਉਨ੍ਹਾਂ ਦੇ ਗੁਣ-ਔਗੁਣ ਕੀ ਹਨ। ਸੰਸਾਰ ਦੇ ਮਨੁੱਖਾਂ ਦਾ ਸਾਡੇ
ਪ੍ਰਤੀ ਵਤੀਰਾ ਕੀ ਹੈ। ਕਿਵੇਂ ਮਨੁੱਖ ਧਰਤੀ ਦੇ ਜੀਵਾਂ ਦਾ ਖ਼ਾਤਮਾ ਕਰਨ ’ਤੇੇ ਤੁਲਿਆ
ਹੋਇਆ ਹੈ। ਇਸ ਮਾਰੂ ਰੁਚੀ ਕਾਰਨ ਜੀਵਾਂ ਦੀਆਂ ਕਈ ਪ੍ਰਜਾਤੀਆਂ ਧਰਤੀ ਤੋਂ ਖ਼ਤਮ ਹੋ
ਗਈਆਂ ਹਨ। ਇਹ ਕਵਿਤਾਵਾਂ ਇਸ ਆਸ਼ੇ ਨਾਲ ਸੰਬੰਧਿਤ ਹਨ ਕਿ ਕੁਦਰਤ ਦਾ ਸੰਤੁਲਨ ਵਿਗਾੜ ਕੇ
ਮਨੁੱਖ ਖ਼ੁਦ ਆਪਣੀ ਮੌਤ ਦਾ ਸੱਦਾ ਦੇ ਰਿਹਾ ਹੈ।
ਉਨ੍ਹਾਂ ਦਸਿਆ ਕਿ ਇਹ ਪੁਰਸਕਾਰ ਸ੍ਵ. ਪ੍ਰੋ. ਪ੍ਰੀਤਮ ਸਿੰਘ ਜੀ ਦੇ ਪਰਿਵਾਰ ਵਲੋਂ
ਆਪਣੀ ਮਾਤਾ ਜਸਵੰਤ ਕੌਰ ਦੇ ਨਾਂ ’ਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ
ਪ੍ਰਦਾਨ ਕੀਤਾ ਜਾਂਦਾ ਹੈ।
ਇਹ ਪੁਰਸਕਾਰ ਹੁਣ ਤੱਕ 21 ਬਾਲ ਲੇਖਕਾਂ ਨੂੰ ਪ੍ਰਦਾਨ ਕੀਤਾ ਜਾ ਚੁੱਕਾ ਹੈ ਜਿਨ੍ਹਾਂ
ਵਿਚ ਸੁਲੱਖਣ ਮੀਤ, ਹਰਦੇਵ ਚੌਹਾਨ, ਜਸਵੀਰ ਭੁੱਲਰ, ਦਰਸ਼ਨ ਸਿੰਘ ਆਸ਼ਟ, ਮਨਮੋਹਨ ਸਿੰਘ
ਦਾਊਂ, ਜਗਦੀਸ਼ ਕੌਸ਼ਲ, ਕਰਮਜੀਤ ਸਿੰਘ ਗਰੇਵਾਲ, ਡਾ. ਫ਼ਕੀਰ ਚੰਦ ਸ਼ੁਕਲਾ, ਡਾ. ਕਰਨੈਲ
ਸਿੰਘ ਗੋਸਲ, ਇਕਬਾਲ ਸਿੰਘ, ਆਤਮਾ ਸਿੰਘ ਚਿੱਟੀ, ਜਗਤਾਰਜੀਤ, ਬਲਜਿੰਦਰ ਮਾਨ, ਸ਼ਿਵ
ਨਾਥ, ਬਲਵਿੰਦਰ ਕਾਲੀਆ, ਕੇਵਲ ਧਾਲੀਵਾਲ, ਸਤਪਾਲ ਭੀਖੀ, ਅਵਤਾਰ ਸਿੰਘ ਸੰਧੂ, ਮਾਸਟਰ
ਲਖਵਿੰਦਰ ਸਿੰਘ ਅਤੇ ਪਿ੍ਰੰ. ਹਰੀ ਕ੍ਰਿਸ਼ਨ ਮਾਇਰ ਹਨ।
ਉਨ੍ਹਾਂ ਦਸਿਆ ਕਿ ਛੇਤੀ ਹੀ ਇਸ ਸੰਬੰਧੀ ਪ੍ਰੋਗਰਾਮ ਕਰਕੇ ਪੰਜਾਬੀ ਸਾਹਿਤ ਅਕਾਡਮੀ,
ਲੁਧਿਆਣਾ ਦੇ ਹੋਰ ਐਲਾਨੇ ਪੁਰਸਕਾਰਾਂ ਦੇ ਨਾਲ ਇਸ ਪੁਰਸਕਾਰ ਨੂੰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *