ਪੰਜਾਬ ‘ਚ ਲਗਾਤਾਰ ਵੱਧ ਰਹੇ ਕਰੋਨਾ ਕੇਸ, ਅੱਜ ਹੋਈਆਂ 3 ਹੋਰ ਮੌਤਾਂ

Chandigarh Punjabi

DMT : ਚੰਡੀਗੜ੍ਹ : (01 ਜੁਲਾਈ 2020) : – ਇਕ ਪਾਸੇ ਸਰਕਾਰ ਕਰੋਨਾ ਕਰਕੇ ਲੱਗੇ ਲੌਕਡਾਊਨ ਵਿਚ ਲੋਕਾਂ ਦੀ ਸਹੂਲਤ ਲਈ ਛੂਟਾਂ ਦੇ ਰਹੀ ਹੈ, ਪਰ ਉੱਥੇ ਹੀ ਲੋਕਾਂ ਵੱਲੋਂ ਇਨ੍ਹਾਂ ਛੂਟਾਂ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ। ਜਿਸ ਵਿਚ ਲੋਕ ਬਿਨਾ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦੇ ਆਦੇਸ਼ਾਂ ਦੀ ਸਰਾਸਰ ਉਲੰਘਣਾ ਕਰ ਰਹੇ ਹਨ। ਜਿਸ ਦੇ ਨਤੀਜ਼ੇ ਵਜੋਂ ਸੂਬੇ ਵਿਚ ਲਗਾਤਾਰ ਕਰੋਨਾ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।

ਇਸ ਤਰ੍ਹਾਂ ਅੱਜ ਸੂਬੇ ਵਿਚ ਕਰੋਨਾ ਵਾਇਰਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੰਜਾਬ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 147 ਤੱਕ ਪਹੁੰਚ ਗਈ ਹੈ। ਅੱਜ ਹੋਈਆਂ ਮੌਤਾਂ ਵਿਚੋਂ ਇਕ 50 ਸਾਲਾ ਗੁਰਦਾਸਪੁਰ ਦਾ ਵਾਸੀ ਵਿਅਕਤੀ ਦੀ ਮੌਤ ਹੋਈ ਹੈ।

ਇਸ ਤੋਂ ਇਲਾਵਾ ਤਰਨ ਤਾਰਨ ਦੇ ਅਲਗੋਂ ਕੋਠੀ ਦੇ 56 ਸਾਲਾ ਤੇ ਅੰਮ੍ਰਿੰਤਸਰ ਦੇ ਵੇਰਕਾ ਤੋਂ ਇਕ 81 ਸਾਲਾ ਬਜ਼ੁਰਗ ਦੀ ਅੱਜ ਸਵੇਰੇ ਮੌਤ ਹੋ ਗਈ ਹੈ। ਦੱਸ ਦੱਈਏ ਕਿ ਇਨ੍ਹਾਂ ਤਿੰਨੋਂ ਮੌਤਾਂ ਅੰਮ੍ਰਿੰਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਹੀ ਹੋਈਆਂ ਹਨ।

Share:

Leave a Reply

Your email address will not be published. Required fields are marked *