ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਸਕਟਬਾਲ ਅੰਡਰ 19 ਲੜਕੀਆਂ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਡਿੰਪਲ ਮਦਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਗਰਾਊਂਡਾ ਵਿੱਚ ਸ਼ੁਰੂ ਹੋਈਆਂ

Ludhiana Punjabi

DMT : ਲੁਧਿਆਣਾ : (06 ਅਕਤੂਬਰ 2023) : – ਅੱਜ ਮਿਤੀ 06/10/23 ਨੂੰ 67 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਸਕਟਬਾਲ ਅੰਡਰ 19 ਲੜਕੀਆਂ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਡਿੰਪਲ ਮਦਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਗਰਾਊਂਡਾ ਵਿੱਚ ਸ਼ੁਰੂ ਹੋਈਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ. ਕੁਲਵੀਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਅਤੇ ਖੇਡ ਵਿੰਗਾਂ ਨੇ ਭਾਗ ਲਿਆ।  ਅੱਜ ਦੇ ਖੇਡ ਮੁਕਾਬਲੇ ਦੇ ਉਦਘਾਟਨੀ ਸਮਾਰੋਹ ਮੌਕੇ ਡਾ . ਨਿਰਮਲ ਸਿੰਘ ਜੌੜਾ ਡਾਇਰੈਕਟਰ ਵਿਦਿਆਰਥੀਆਂ  ਵੈਲਫੇਅਰ ਵਿਭਾਗ ਪੀ ਏ ਯੂ ਅਤੇ ਡਾ. ਕੰਵਲਜੀਤ ਕੌਰ   ਉੱਪ ਨਿਰਦੇਸ਼ਕ ਸਰੀਰਕ ਸਿੱਖਿਆ ( ਪੀ ਏ ਯੂ)    ਜੀ ਪਹੁੰਚੇ। ਆਏ ਹੋਏ ਮਹਿਮਾਨਾਂ ਦਾ ਸਵਾਗਤ ਸ. ਜਸਵਿੰਦਰ ਸਿੰਘ ਵਿਰਕ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੀਤਾ ਗਿਆ। ਇਸ ਮੌਕੇ ਸ. ਰੁਪਿੰਦਰ ਸਿੰਘ ਰਵੀ ਜੀ , ਸ.ਜਗਰੂਪ ਸਿੰਘ ਜਰਨਲ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਲੁਧਿਆਣਾ, ਸ. ਅਜੀਤਪਾਲ ਸਿੰਘ ਮੈਂਬਰ ਸਟੇਟ  ਕਮੇਟੀ ਸਪੋਰਟਸ ਪੰਜਾਬ, ਸ. ਤੇਜਾ ਸਿੰਘ ਧਾਲੀਵਾਲ ਪ੍ਰਧਾਨ ਬਾਸਕਟਬਾਲ ਐਸੋਸੀਏਸ਼ਨ,ਸਤਨਾਮ ਸਿੰਘ ਜੋਨ ਕਨਵੀਨਰ ਲੁਧਿਆਣਾ 1,  ਸ. ਜਸਪ੍ਰੀਤ ਸਿੰਘ ਡੀ ਪੀ ਈ,  ਸੁਖਵਿੰਦਰ ਸਿੰਘ ਡੀ ਪੀ, ਅਮਰਜੀਤ ਸਿੰਘ ਪੀ ਟੀ ਆਈ, ਅਸ਼ੀਸ਼ ਕੁਮਾਰ ਡੀ ਪੀ, ਸਤਿੰਦਰ ਕੌਰ ਲੈਕਚਰਾਰ ਸਰੀਰਕ ਸਿੱਖਿਆ, ਰਮਨਦੀਪ ਕੌਰ ਡੀ ਪੀ, ਨਵਨੀਤ ਕੌਰ ਡੀ ਪੀ ਆਦਿ ਸਟਾਫ ਮੈਂਬਰ ਸਾਹਿਬਾਨ ਹਾਜ਼ਰ ਸਨ।

Leave a Reply

Your email address will not be published. Required fields are marked *