- ਕਿਹਾ,ਪੰਜਾਬ ਪੁਲਿਸ ਦਾ ਐਕਸ਼ਨ ਪੰਜਾਬ ਵਿੱਚ ਅਮਨ ਸ਼ਾਂਤੀ ਸਥਾਪਤ ਕਰਣ ਨੂੰ ਦੇਰ ਨਾਲ ਚੁੱਕਿਆ ਦਰੁਸਤ ਕਦਮ
DMT : ਲੁਧਿਆਣਾ : (18 ਮਾਰਚ 2023) : – ਖਾਲਿਸਤਾਨ ਸਮਰਥਕ ਸੰਗਠਨ ਦੇ ਮੁੱਖੀ ਅਤੇ ਲਗਾਤਾਰ ਵਿਵਾਦਾਂ ਭਰੇ ਬਿਆਨ ਦੇ ਕਰ ਨੌਜਵਾਨਾਂ ਨੂੰ ਭੜਕਾ ਕਰ ਮਾਹੌਲ ਵਿਗਾੜਣ ਵਾਲੇ ਅਮ੍ਰਿਤਪਾਲ ਅਤੇ ਉਸਦੇ ਸਾਥੀਆਂ ਤੇ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਸ਼ਿੰਕਜੇ ਕਸ ਕਰ ਸਖ਼ਤ ਕਾਰਵਾਈ ਕਰਣ ਨੂੰ ਸ਼ਿਵਸੇਨਾ ਉੱਧਵ ਬਾਲਾ ਸਾਹੇਬ ਠਾਕਰੇ ਨੇ ਸ਼ਲਾਘਾਯੋਗ ਕਦਮ ਦੱਸਿਆ ਹੈ।ਪਾਰਟੀ ਦੇ ਸੂਬਾ ਪ੍ਰਮੁੱਖ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਚੰਦਰਕਾਂਤ ਚੱਢਾ ਨੇ ਦੇਸ਼ ਅਤੇ ਸਮਾਜ ਵਿਰੋਧੀ ਅਮ੍ਰਿਤਪਾਲ ਅਤੇ ਉਸਦੇ ਸਾਥੀਆਂ ਤੇ ਸਖ਼ਤ ਐਕਸ਼ਨ ਨੂੰ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਦੇਰ ਨਾਲ ਚੁੱਕਿਆ ਦਰੁਸਤ ਕਦਮ ਦੱਸਿਆ ਹੈ।ਚੰਦਰਕਾਂਤ ਚੱਢਾ ਨੇ ਪੰਜਾਬ ਦੀ ਅਮਨ ਸ਼ਾਂਤੀ ਸਥਾਪਤ ਰੱਖਣ ਨੂੰ ਲੈ ਕੇ ਅਮ੍ਰਤਪਾਲ ਅਤੇ ਉਸਦੇ ਸਾਥੀਆਂ ਤੇ ਸਖ਼ਤ ਕਾਰਵਾਈ ਕਰਣ ਦੇ ਮਾਮਲੇ ਤੇ ਪੰਜਾਬ ਪੁਲਿਸ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਹਿਲਾਂ ਕਾਲੇ ਦੌਰ ਵਿੱਚ ਅੱਤਵਾਦ ਨੂੰ ਖਦੇੜਨੇ ਵਾਲੀ ਪੰਜਾਬ ਦੀ ਬਹਾਦੁਰ ਪੁਲਿਸ ਫੋਰਸ ਨੇ ਫੇਰ ਬਹਾਦਰੀ ਅਤੇ ਸਾਹਸ ਦਾ ਪ੍ਰਮਾਣ ਦਿੱਤਾ ਹੈ।