ਪੰਜਾਬ ਵਿੱਚ ਹਰ ਰੋਜ ਨਸ਼ਿਆਂ ਨਾਲ ਮਰ  ਰਹੀ  ਨੌਜਵਾਨ ਪੀੜ੍ਹੀ  ਨੂੰ ਬਚਾਉਣ ਵਿਚ ਭਗਵੰਤ ਮਾਨ ਸਰਕਾਰ ਹੋਈ ਫੇਲ੍ਹ :ਬੈਂਸ

Ludhiana Punjabi

DMT : ਲੁਧਿਆਣਾ : (10 ਸਤੰਬਰ 2023) : – ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੇ ਲੋਕਾਂ ਦੇ ਘਰਾਂ ਦੇ ਵਿੱਚ ਚਿੱਟੇ ਸੱਥਰ ਵਿਛਾ ਦਿੱਤੇ ਹਨ। ਅਤੇ  ਭਗਵੰਤ ਮਾਨ ਸਰਕਾਰ ਜੋ ਵੱਡੇ ਵੱਡੇ ਦਾਅਵੇ ਕਰਕੇ ਵੱਡਾ ਬਹੁਮਤ ਹਾਸਲ ਕਰਕੇ ਸੱਤਾ ’ਤੇ ਕਾਬਜ਼ ਹੋਈ ਸੀ ਨਸ਼ੇ ਦੇ ਨਾਲ ਮਰ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ’ਚ ਫਿਲਹਾਲ ਅਸਮਰੱਥ ਵਿਖਾਈ ਦੇ ਰਹੀ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨਸ਼ਿਆਂ  ਦੇ ਨਾਲ ਪੰਜਾਬ ਵਿੱਚ ਹੋ ਰਹੀਆਂ ਮੌਤਾਂ ਉਤੇ ਭਗਵੰਤ ਮਾਨ ਸਰਕਾਰ ਉਤੇ ਵਰਦਿਆਂ ਕਹੇ।ਬੈਂਸ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਛੇਵੇਂ ਦਰਿਆ ਵਿੱਚ ਲਗਾਤਾਰ ਨੌਜਵਾਨ ਪੀੜ੍ਹੀ ਡੁੱਬਦੀ ਜਾ ਰਹੀ ਹੈ। ਪੰਜਾਬ ਵਿੱਚ ਸਰਕਾਰਾਂ ਤਾਂ ਬਦਲ ਗਈਆਂ ਪਰ ਹਾਲਾਤ ਹਾਲੇ ਤੱਕ ਨਹੀਂ ਬਦਲੇ।ਪੰਜਾਬ ਨਸ਼ਿਆਂ ਦੀ ਅਜਿਹੀ ਲਪੇਟ ਵਿੱਚ ਹੈ ਕਿ ਸਕੂਲਾਂ ਤੋਂ ਲੈ ਕੇ ਜਨਰਲ ਸਟੋਰਾਂ ਤੱਕ ਨਸ਼ੇ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਨਸ਼ਾ ਵਿਕ ਰਿਹਾ ਹੈ। ਸਕੂਲੀ ਬੱਚੇ ਨਸ਼ੇ ਦੇ ਆਦੀ ਹੁੰਦੇ ਜਾ ਰਹੇ ਹਨ।ਪਰ ਹੁਣ  ਤਾਂ ਮਹਿਲਾਵਾਂ ਵੀ ਨਸ਼ੇ ਦੀ ਦਲਦਲ ਵਿੱਚ ਧਸਦੀਆਂ ਜਾ ਰਹੀਆਂ ਹਨ।ਬੈਂਸ ਨੇ ਕਿਹਾ ਕਿ  ਪੰਜਾਬ ਵਿੱਚ ਹਰ ਰੋਜ ਨੌਜਵਾਨ ਪੀੜ੍ਹੀ ਨਸ਼ਿਆਂ ਨਾਲ ਮਰ ਰਹੀ ਹੈ।ਅਤੇ ਭਗਵੰਤ ਮਾਨ ਸਰਕਾਰ ਕੁੰਭਕਰਨੀ ਨੀਂਦ ਸੁਤੀ ਪਈ ਹੈ।ਦੂਜੇ ਪਾਸੇ ਪੰਜਾਬ ਸਰਕਾਰ ਵਲੋ ਨਸ਼ਿਆਂ ਨੂੰ ਖਤਮ ਕਰਨ ਲਈ  ਬਣਾਇਆ ਫੁਲ ਪਰੂਫ ਪਲਾਨ ਵੀ ਫੇਲ ਸਾਬਿਤ ਹੋ ਰਿਹਾ ਹੈ।ਬੈਂਸ ਨੇ ਕਿਹਾ ਕਿ ਸਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਅਤੇ ਕੇਜਰੀਵਾਲ ਵਲੋ ਪੰਜਾਬ ਵਿੱਚ  ਚੁਟਕੀਆਂ ਵਿੱਚ ਨਸ਼ਾ ਖਤਮ  ਕਰਨ ਦੀ ਗੱਲ ਕੀਤੀ ਪਰ ਸਤਾ ਤੇ ਕਾਬਿਜ ਹੁੰਦੀਆ ਹੀ ਨਸ਼ਿਆ ਤੇ ਮੁੱਦੇ ਉਤੇ ਸਰਕਾਰ ਚੁੱਪੀ ਵਟੀ ਬੈਠੀ ਹੈ।ਅੱਜ ਆਪ ਸਰਕਾਰ  ਦੇ ਮੰਤਰੀਆਂ,ਵਿਧਾਇਕਾਂ ਦੇ ਘਰਾਂ ਦੇ ਨਜ਼ਦੀਕ ਨੌਜਵਾਨਾਂ ਦੀਆਂ ਨਸ਼ਿਆਂ ਕਰਦਿਆਂ ਦੀਆਂ ਵੀਡਿਓ  ਰੋਜ਼ਾਨਾ ਸੋਸ਼ਲ ਮੀਡੀਆ  ਤੇ ਵਾਇਰਲ ਹੋਣਾ ਦਰਸ਼ਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿੱਚ  ਪੰਜਾਬ ਵਿੱਚ ਨਸ਼ੇ ਦਾ ਆਂਤਕ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਮੁੱਖਮੰਤਰੀ ਮਾਨ ਕੇਵਲ ਸ਼ੇਰੋ ਸ਼ਾਇਰੀ ਕਰਨ  ਵੀ  ਮਸ਼ਗੂਲ  ਹਨ।

Leave a Reply

Your email address will not be published. Required fields are marked *