ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਤੇ ਲੜਕੀਆਂ ਦੀ ਭਲਾਈ ਲਈ ਬਣਾਈਆਂ ਸਕੀਮਾਂ ਦਾ ਹੇਠਲੇ ਪੱਧਰ ‘ਤੇ ਹੋ ਰਿਹਾ ਹੈ ਲਾਭ- ਚੇਅਰਪਰਸਨ ਰੰਧਾਵਾ

Patiala Punjabi
  • ਡੀ.ਪੀ.ੳ ਤੇ ਸੀ.ਡੀ.ਪੀ.ੳ ਵੱਲੋਂ ਕਰਵਾਏ ਉਡਾਣ ਤੇ ਬੇਟੀ ਬਚਾੳ ਸਮਾਗਮ ‘ਚ ਬੀਬੀ ਰੰਧਾਵਾ ਵੱਲੋਂ ਸ਼ਿਰਕਤ

DMT : ਪਟਿਆਲਾ : (10 ਜੂਨ 2021): – ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਹਿਲਾਵਾਂ ਤੇ ਲੜਕੀਆਂ ਦੀ ਭਲਾਈ ਲਈ ਬਣਾਈਆਂ ਵੱਖ-ਵੱਖ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਲਾਭਪਾਤਰੀਆਂ ਨੂੰ ਪ੍ਰਾਪਤ ਹੋ ਰਿਹਾ ਹੈ। ਬੀਬੀ ਰੰਧਾਵਾ ਅੱਜ ਇਥੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਰਕਾਰ ਦੇ ਬੇਟੀ ਬਚਾੳ ਤੇ ਉਡਾਣ ਪ੍ਰੋਗਰਾਮਾਂ ਤਹਿਤ ਕਰਵਾਏ ਸਾਦੇ ਸਮਾਗਮ ਮੌਕੇ ਸ਼ਿਰਕਤ ਕਰ ਰਹੇ ਸਨ।
ਇਸ ਦੌਰਾਨ ਬੀਬੀ ਰੰਧਾਵਾ ਨੇ ਸਰਕਾਰ ਦੇ ਬੇਟੀ ਬਚਾੳ ਅਤੇ ਉਡਾਣ ਪ੍ਰੋਗਰਾਮ ਤਹਿਤ ਲੜਕੀਆਂ ਨੂੰ ਸੈਨਟਰੀ ਨੈਪਕਿਨ, ਪੇਪਰ ਬੋਰਡ, ਕਾਪੀਆਂ ਬਾਸਕਿਟ ਬਾਲ ਕਿੱਟ ਤੇ ਬੈਡਮਿੰਟਨ ਕਿੱਟ ਤਕਸੀਮ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਰੇਸ ਕੁਮਾਰ ਅਤੇ ਪਟਿਆਲਾ ਸ਼ਹਿਰੀ ਦੇ ਸੀ.ਡੀ.ਪੀ.ਓ. ਰੇਖਾ ਰਾਣੀ, ਪ੍ਰਿੰਸੀਪਲ ਰੇਨੂੰ ਥਾਪਰ ਤੇ ਸੁਪਰਵਾਇਜ਼ਰ ਜਸਬੀਰ ਕੌਰ ਸਾਮਿਲ ਹੋਏ।
ਚੇਅਰਪਰਸਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਜਿਹੀਆਂ ਸਕੀਮਾਂ ਚਲਾਈਆਂ ਹਨ, ਜ਼ਿਨ੍ਹਾਂ ਦਾ ਸਿੱਧਾ ਲਾਭ ਆਮ ਪ੍ਰਵਿਾਰਾ ਨਾਲ ਸਬੰਧਿਤ ਲੜਕੀਆਂ ਨੂੰ ਹੋ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਵੱਲੋਂ ਹਮੇਸਾ ਹੀ ਗਰੀਬ ਪਰਿਵਾਰ ਨੂੰ ਪਹਿਲ ਦੇ ਅਧਾਰ ‘ਤੇ ਇਨ੍ਹਾਂ ਸਕੀਮਾਂ ਵਿਚ ਸਾਮਲ ਕੀਤਾ ਜਾਦਾਂ ਹੈ।
ਡੀਪੀੳ ਨਰੇਸ਼ ਕੁਮਾਰ ਤੇ ਸੀਡੀਪੀੳ ਰੇਖਾ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰੋਗਰਾਮ ਉਡਾਣ ਤੇ ਬੇਟੀ ਬਚਾੳ ਦਾ ਲਾਭ ਹਰ ਲਾਭਪਾਤਰੀ ਤੇ ਲੋੜਵੰਦ ਪਰਿਵਾਰ ਤੱਕ ਪਹੁੰਚਾਉਣ ਲਈ ਸਮਾਜਿਕ ਸਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਯਤਨਸ਼ੀਲ ਹੈ। ਉਨਾਂ ਕਿਹਾ ਕਿ ਹਰ ਇਕ ਅਜਿਹੇ ਪ੍ਰੋਗਰਾਮ ਵਿਚ ਕਿੱਟਾਂ ਤਕਸੀਮ ਕੀਤੀਆਂ ਜਾਂਦੀਆਂ ਹਨ ਅਤੇ ਲੜਕੀਆਂ ਨੂੰ ਇਨਾ ਕਿੱਟਾਂ ਦੇ ਵਰਤਣ ਦੇ ਤੌਰ ਤਰੀਕੇ ਵੀ ਸਮਝਾਏ ਜਾਂਦੇ ਹਨ ਅਤੇ ਸਾਫ਼-ਸਫ਼ਾਈ ਨਾ ਰੱਖਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ। ਇਸ ਦੌਰਾਨ ਆਂਗਨਵਾੜੀ ਵਰਕਰ ਸਰਬਜੀਤ ਕੌਰ, ਗੀਤਾ ਰਾਣੀ, ਰਿੰਪਲ ਤੇ ਕੁਸ਼ੱਲਿਆ ਦੇਵੀ ਸਮੇਤ ਹੈਲਪਰ ਵੀ ਮੌਜੂਦ ਸਨ।

Leave a Reply

Your email address will not be published. Required fields are marked *