ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਲਿਖਿਆ ਨਾਵਲ ‘ਭਾਗਿਆਵਤੀ’ ਹਰ ਵਿਆਹ ਸਮੇਂ ਦਾਜ ‘ਚ ਦਿੱਤਾ ਜਾਂਦਾ ਸੀ- ਬਾਵਾ, ਮਲਹੋਤਰਾ

Ludhiana Punjabi
  • 30 ਜਨਵਰੀ ਨੂੰ ਲਕਸ਼ਮੀ ਨਰਾਇਣ ਮੰਦਿਰ ਬੀ.ਆਰ.ਐੱਸ. ਨਗਰ ਵਿੱਚ ਪੰਡਿਤ ਜੀ ਦਾ 186ਵਾਂ ਜਨਮ ਉਤਸਵ ਮਨਾਵਾਂਗੇ- ਪੁਰੀਸ਼ ਸਿੰਗਲਾ, ਨਵੀ, ਮੈਣੀ
  • ਕੇਵਲ ਕ੍ਰਿਸ਼ਨ ਮਲਹੋਤਰਾ ਸੁਸਾਇਟੀ ਦੇ ਵਾਈਸ ਪ੍ਰਧਾਨ ਬਣਾਏ ਗਏ

DMT : ਲੁਧਿਆਣਾ : (14 ਸਤੰਬਰ 2023) : – ਅੱਜ ਰਾਜਗੁਰੂ ਨਗਰ ਵਿਖੇ ਪੰਡਿਤ ਸ਼ਰਧਾ ਰਾਮ ਫਿਲੌਰੀ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੇ ਗ੍ਰਹਿ ਵਿਖੇ ਪ੍ਰਮੁੱਖ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ‌ਵਿਚ ਮੁੱਖ ਸਰਪ੍ਰਸਤ ਸਤੀਸ਼ ਮਲਹੋਤਰਾ ਪ੍ਰਧਾਨ ਸੁਸਾਇਟੀ ਪੰਜਾਬ, ਪੁਰੀਸ਼ ਸਿੰਗਲਾ, ਜਨਰਲ ਸਕੱਤਰ ਪਵਨ ਗਰਗ (ਸਾਬਕਾ ਪ੍ਰਧਾਨ ਅਗਰ ਨਗਰ ਸੁਸਾਇਟੀ), ਨਵਦੀਪ ਨਵੀਂ, ਵਾਈਸ ਪ੍ਰਧਾਨ ਸੁਨੀਲ ਮੈਣੀ, ਮੁਹੰਮਦ ਗੁਲਾਬ, ਅੰਕੁਰ ਅਗਰਵਾਲ, ਦਿਨੇਸ਼ ਗਰਗ, ਅਸ਼ਵਨੀ ਕੁਮਾਰ ਸਕੱਤਰ ਸੁਸਾਇਟੀ ਵੀ ਹਾਜ਼ਰ ਸਨ। ਇਸ ਸਮੇਂ ਕੇਵਲ ਕ੍ਰਿਸ਼ਨ ਮਲਹੋਤਰਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੁਸਾਇਟੀ ਪੰਜਾਬ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ।

                 ਇਸ ਸਮੇਂ ਸ਼੍ਰੀ ਬਾਵਾ ਅਤੇ ਮਲਹੋਤਰਾ ਨੇ ਕਿਹਾ ਕਿ ਲੋੜ ਹੈ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦੀ ਜੀਵਨੀ ਪਾਠ ਪੁਸਤਕਾਂ ਵਿਚ ਸ਼ਾਮਲ ਕੀਤੀ ਜਾਵੇ। ਉਹਨਾਂ ਕਿਹਾ ਕਿ ਵਿਆਹੁਤਾ ਜੀਵਨ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਲਿਖਿਆ ਨਾਵਲ ‘ਭਾਗਿਆਵਤੀ’ ਵਿਆਹ ਸਮੇਂ ਦਾਜ ਵਿਚ ਦਿੱਤਾ ਜਾਂਦਾ ਸੀ।

                 ਇਸ ਸਮੇਂ ਪੁਰੀਸ਼ ਸਿੰਗਲਾ, ਨਵਦੀਪ ਅਤੇ ਮੈਣੀ ਨੇ ਕਿਹਾ ਕਿ 30 ਸਤੰਬਰ ਨੂੰ ਸੂਬਾ ਪੱਧਰੀ ਸਮਾਗਮ ਲਕਸ਼ਮੀ ਨਰਾਇਣ ਮੰਦਿਰ ਬੀ.ਆਰ.ਐੱਸ. ਨਗਰ ਵਿਖੇ ਹੋਵੇਗਾ। ਇਸ ਸਮੇਂ ਉੱਘੇ ਇਤਿਹਾਸਕਾਰ ਐੱਚ.ਐੱਸ. ਬੇਦੀ ਰਿਟਾ. ਚਾਂਸਲਰ ਹਿਮਾਚਲ ਯੂਨੀਵਰਸਿਟੀ ਪਹੁੰਚਣਗੇ। ਉਹਨਾਂ ਕਿਹਾ ਕਿ ਪੰਡਿਤ ਜੀ ਦੇ 186ਵੇਂ ਜਨਮ ਦਿਨ ‘ਤੇ ਉਹਨਾਂ ਦੇ ਜੀਵਨ ਸਬੰਧੀ ਲਿਖੀਆਂ ਪੁਸਤਕਾਂ ਵੀ ਸਨਮਾਨ ਦੇ ਤੌਰ ‘ਤੇ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ 24 ਸਤੰਬਰ ਨੂੰ ਸਮਾਗਮ ਦੀਆਂ ਤਿਆਰੀਆਂ ਸਬੰਧੀ ਸਰਕਟ ਹਾਊਸ ਵਿਖੇ ਸਵੇਰੇ 10 ਵਜੇ ਮੀਟਿੰਗ ਹੋਵੇਗੀ ਅਤੇ 17 ਸਤੰਬਰ ਸ਼ਾਮ 5 ਵਜੇ ਸੰਗਲ਼ਾਂ ਵਾਲਾ ਸ਼ਿਵਾਲਾ ਮੰਦਿਰ ਵਿਖੇ ਵੀ ਸੁਨੀਲ ਮੈਣੀ ਵੱਲੋਂ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *