ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਦਾ ਸ਼ਾਨਦਾਰ ਆਗਾਜ਼

Ludhiana Punjabi
  • ਵਿਧਾਇਕਾਂ ਗਰੇਵਾਲ, ਛੀਨਾ ਦੇ ਨਾਲ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਵੀ ਕੀਤੀ ਗਈ ਸ਼ਿਰਕਤ
  • ਜਗਰਾਉਂ, ਮਾਛੀਵਾੜਾ, ਦੋਰਾਹਾ ਅਤੇ ਨਗਰ ਨਿਗਮ ਸਹਿਰੀ ਅਧੀਨ ਖੇਡ ਮੈਦਾਨਾਂ ‘ਚ ਸ਼ਾਨਦਾਰ ਮੁਕਾਬਲੇ ਹੋਏ

DMT : ਲੁਧਿਆਣਾ : (05 ਸਤੰਬਰ 2023) : – ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਲਈ ਸੁਰੂ ਹੋਏ ਜਗਰਾਉਂ, ਮਾਛੀਵਾੜਾ, ਦੋਰਾਹਾ ਅਤੇ ਨਗਰ ਨਿਗਮ ਸਹਿਰੀ ਦੇ ਖੁਬਸੂਰਤ ਅਗਾਜ਼ ਲਈ ਵਿਧਾਇਕਾਂ ਦਲਜੀਤ ਸਿੰਘ ਗਰੇਵਾਲ, ਰਾਜਿੰਦਰਪਾਲ ਕੌਰ ਛੀਨਾ ਦੇ ਨਾਲ ਵੱਖ-ਵੱਖ ਰਾਜਨੀਤਕ ਅਤੇ ਸਮਾਜ ਸੇਵੀ ਸਖਸ਼ੀਅਤਾ ਵੱਲੋ ਸ਼ਿਰਕਤ ਕੀਤੀ ਗਈ।

ਉਨ੍ਹਾਂ ਵੱਖ-ਵੱਖ ਖੇਡ ਮੈਦਾਨਾਂ ‘ਚ ਆਪਣੇ ਸੰਬੋਧਨ ਮੌਕੇ ਸਰਕਾਰ ਦੀ ਨਵੀ ਖੇਡ ਨੀਤੀ ਅਤੇ ਖੇਡਾਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਵੱਧ ਤੋ ਵੱਧ ਖਿਡਾਰੀਆਂ ਨੂੰ ਖੇਡ ਮੈਦਾਨਾਂ ਨਾਲ ਜੋੜਦਿਆਂ, ਨਸ਼ਿਆ ਤੋਂ ਦੂਰ ਰੱਖਿਆ ਜਾ ਸਕੇ।

ਬਲਾਕ ਮਿਊਸੀਂਪਲ ਕਾਰਪੋਰੇਸਨ ਅਧੀਨ ਮਲਟੀਪਰਪਜ ਹਾਲ ਗੁਰੂ ਨਾਨਕ ਸਟੇਡੀਅਮ ਵਿਖੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਖੇਡਾਂ ਪ੍ਰਤੀ ਸਰਕਾਰ ਦੀਆਂ ਨੀਤੀਆ ਬਾਰੇ ਜਾਣਕਾਰੀ ਸਾਂਝੀ ਕੀਤੀ।

ਬਲਾਕ ਮਿਊਸੀਂਪਲ ਕਾਰਪੋਰੇਸਨ ਦੇ ਲਈ ਖੇਡਾਂ ਦੇ ਐਥਲੈਟਿਸ ਅਤੇ ਫੁੱਟਬਾਲ ਦੇ ਖੇਡ ਮੁਕਾਬਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਅਤੇ ਗੁਰੂ ਨਾਨਕ ਸਟੇਡੀਅਮ ਦੇ ਮਲਟੀਪਰਪਜ ਹਾਲ ਵਿੱਚ ਕਬੱਡੀ, ਵਾਲੀਬਾਲ ਖੇਡਾਂ ਦੇ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਤੇਜਾ ਸਿੰਘ ਧਾਲੀਵਾਲ ਜਨਰਲ ਸਕੱਤਰ ਬਾਸਕਟਬਾਲ ਐਸੋਸੀਏਸਨ ਪੰਜਾਬ, ਰੁਪਿੰਦਰ ਸਿੰਘ ਜਿਲ੍ਹਾ ਖੇਡ ਅਫਸਰ, ਪ੍ਰਵੀਨ ਠਾਕੁਰ ਜੂਡੋ ਕੋਚ, ਸਲੋਨੀ ਬਾਸਕਟਬਾਲ ਕੋਚ, ਅਰੁਣਜੀਤ ਕੌਰ ਹਾਕੀ ਕੋਚ, ਗੁਣਜੀਤ ਕੌਰ ਵਾਲੀਬਾਲ ਕੋਚ, ਪ੍ਰੇਮ ਸਿੰਘ ਜਿਮਨਾਸਟਿਕ ਕੋਚ ਹਾਜਰ ਰਹੇ।

ਇਸ ਤੋ ਇਲਾਵਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹਲਕਾ ਲੁਧਿਆਣਾ ਦੱਖਣੀ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋ ਖੇਡਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਜੀਵ ਸ਼ਰਮਾ ਐਥਲੈਟਿਕਸ ਕੋਚ, ਗੁਰਪ੍ਰੀਤ ਸਿੰਘ ਹੈਡਬਾਲ ਕੋਚ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਵੀ ਹਾਜਰ ਰਹੇ।

ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ-ਖੋ ਲੜਕੇ ਅੰਡਰ-14 ਸਾਲ ਵਿੱਚ ਕੋਚਿੰਗ ਸੈਂਟਰ ਜਵਾਹਰ ਨਗਰ ਨੇ ਪਹਿਲਾਂ ਸਥਾਨ, ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਦੂਜਾ ਸਥਾਨ, ਗੁਰ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁੱਜਰਖਾਨ ਕੈਂਪਸ ਮਾਡਲ ਟਾਊਨ ਤੀਜਾ ਸਥਾਨ। ਖੋ-ਖੋ ਲੜਕੀਆਂ ਅੰਡਰ-14 ਸਾਲ ਵਿੱਚ ਬੀ.ਵੀ.ਐਮ. ਸਕੂਲ ਕਿਚਲੂ ਨਗਰ ਨੇ ਪਹਿਲਾ ਸਥਾਨ, ਸੇਂਟ ਸੋਲਜਰ ਡੀਵਾਈਨ ਸੂਕੂਲ ਦੂਜਾ ਸਥਾਨ।
ਕਬੱਡੀ ਨੈਸਨਲ ਸਟਾਈਲ ਲੜਕੀਆਂ ਅੰਡਰ-14 ਸਾਲ ਮੋਹਨ ਦੇਈ ੳਸਵਾਲ ਪਬਲਿਕ ਸਕੂਲ ਪਹਿਲਾ ਸਥਾਨ।
ਕਬੱਡੀ ਨੈਸ਼ਨਲ ਸਟਾਈਲ ਲੜਕੇ ਅੰਡਰ-14 ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਪਹਿਲਾਂ ਸਥਾਨ, ਮਾਤਾ ਮੋਹਨ ਦੇਈ ਪਬਲਿਕ ਸਕੂਲ ਡਾਬਾ ਰੋਡ ਦੂਜਾ ਸਥਾਨ।
ਵਾਲੀਬਾਲ ਲੜਕੀਆਂ ਅੰਡਰ-14 ਸਾਲ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ  ਪਹਿਲਾਂ ਸਥਾਨ, ਗਰੀਨ ਲੈਂਡ ਸਕੂਲ ਸੈਕ-32 ਦੂਜਾ ਸਥਾਨ।
ਐਥਲੈਟਿਕਸ ਖੇਡ ਵਿੱਚ 600 ਮੀਟਰ ਅੰਡਰ-14 ਸਾਲ ਲੜਕਿਆ ਵਿੱਚ ਅੰਗਰਬੀਰ ਸਿੰਘ ਪਹਿਲਾ ਸਥਾਨ, ਅਨੁਰਾਗ ਬਾਵਾ ਦੂਜਾ ਸਥਾਨ ਆਦਰਸ ਕੁਮਾਰ ਤੀਜਾ ਸਥਾਨ ਅਤੇ ਜਜਿਤ ਕੁਮਾਰ ਵੱਲੋ ਚੌਥਾ ਸਥਾਨ ਪ੍ਰਾਪਤ ਕੀਤਾ। ਸ਼ਾਟ-ਪੁਟ ਵਿੱਚ ਵੇਵਬ ਰਾਵਤ ਵੱਲੋ ਪਹਿਲਾ ਸਥਾਨ, ਰਿਸੀ ਸਰਮਾ ਦੂਜਾ ਸਥਾਨ, ਤਨਵੀਰ ਸਿੰਘ ਤੀਜਾ ਸਥਾਨ ਅਤੇ ਦਿਵਆਂਸ ਵਰਮਾ ਚੌਥਾ ਸਥਾਨ ਪ੍ਰਾਪਤ ਕੀਤਾ।

ਬਲਾਕ ਦੋਰਾਹਾ ਅਧੀਨ ਸੰਤ ਈਸ਼ਰ ਸਿੰਘ ਸਟੇਡੀਅਮ ਵਿਖੇ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਨਾਇਬ ਤਹਸੀਲਦਾਰ ਨਵਜੋਤ ਤਿਵਾੜੀ ਬਤੌਰ ਮੁੱਖ ਮਹਿਮਾਨ ਹਾਜਰ ਹੋਏ.

ਬਲਾਕ ਮਾਛੀਵਾੜਾ ਵਿਖੇ ਨਾਇਬ ਤਹਿਸੀਲਦਾਰ ਸਮਰਾਲਾ ਹਰਮਿੰਦਰ ਸਿੰਘ ਚੀਮਾ ਵੱਲੋ ਖੇਡਾਂ ਦਾ ਉਦਘਾਟਨ ਕੀਤਾ ਗਿਆ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਤੇ ਬਲਾਕ ਇੰਚਾਰਜ ਜਸਪ੍ਰੀਤ ਸਿੰਘ ਕੁਸਤੀ ਕੋਚ, ਹਰਪ੍ਰੀਤ ਕੌਰ ਐਥਲੈਟਿਕਸ ਕੋਚ ਹਾਜਰ ਰਹੇ।

ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖੋ-ਖੋ ਲੜਕੇ ਅੰਡਰ-14 ਸਾਲ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਪਹਿਲਾਂ ਸਥਾਨ, ਗਾਰਡਨ ਵੈਲੀ ਇੰਟਰਨੈਸਨਲ ਸਕੂਲ ਭੱਟੀਆ ਨੇ ਦੂਜਾ ਸਥਾਨ ਹਾਸਿਲ ਕੀਤਾ।
ਰੱਸਾ-ਕੱਸੀ ਲੜਕੇ ਅੰਡਰ-14 ਸਾਲ ਦੇ ਮੁਕਾਬਲਿਆਂ ਵਿੱਚ ਓਰੀਐਂਟ ਸਪੋਰਟਸ ਮਾਛੀਵਾੜਾ ਪਹਿਲਾਂ ਸਥਾਨ ਅਤੇ ਗਾਰਡਨ ਵੈਲੀ ਇੰਟਰ ਨੈਸ਼ਨਲ ਭੱਟੀਆ, ਮਾਛੀਵਾੜਾ ਨੇ ਦੂਜਾ ਸਥਾਨ ਹਾਸਲ ਕੀਤਾ।

ਬਲਾਕ ਪਖੋਵਾਲ ਵਿਖੇ ਖੇਡਾਂ ਦਾ ਉਦਘਾਟਨ ਮਾਨਯੋਗ ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ ਪੱਛਮੀ ਡਾ ਹਰਜਿੰਦਰ ਸਿੰਘ ਵੱਲੋ ਕੀਤਾ ਗਿਆ। ਉਨ੍ਹਾ ਵੱਲੋ ਖਿਡਾਰੀਆਂ ਨੂੰ ਮਨੁੱਖੀ ਜੀਵਨ ਵਿੱਚ ਖੇਡਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਖੇਡ ਵਿਭਾਗ ਵੱਲੋ ਉਨ੍ਹਾਂ ਨੂੰ ਇੱਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਬਲਾਕ ਜਗਰਾਉਂ ਖੇਡ ਗਰਾਊਂਡ ਪਿੰਡ ਮੱਲਾਂ ਵਿੱਚ ਖੇਡਾਂ ਦਾ ਉਦਘਾਟਨ ਉੱਪ ਮੰਡਲ ਮੈਜਿਸਟ੍ਰੇਟ, ਰਾਏਕੋਟ ਗੁਰਵੀਰ ਸਿੰਘ ਕੋਹਲੀ ਵੱਲੋ ਕੀਤਾ ਗਿਆ ਇਸ ਮੌਕੇ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਵੀ ਹਾਜਰ ਰਹੇ।

ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਮੈਚਾਂ ਨਤੀਜਿਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ  ਐਥਲੈਟਿਕਸ ਖੇਡ ਈਵੈਂਟ ਲਾਂਗ ਜੰਪ ਵਿੱਚ ਸਪਰਿੰਗ ਡਿਊ ਸਕੂਲ ਨਾਨਕਸਰ ਦੇ ਗੁਰਪਾਲ ਸਿੰਘ ਪਹਿਲਾਂ ਸਥਾਨ ਅਤੇ ਸਰਕਾਰੀ ਹਾਈ ਸਕੂਲ ਛੱਜਾਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਾਟ-ਪੁੱਟ ਲੜਕੀਆਂ ਵਿੱਚ ਸਿੱਖ ਗਰਲਜ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ, ਚਾਂਦਨੀ ਨੇ ਪਹਿਲਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਲੜਕੀਆਂ ਮੱਲ੍ਹਾਂ ਦੀ ਰਣਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। 600 ਮੀਟਰ ਰੇਸ ਲੜਕੀਆਂ ਵਿੱਚ ਵਿੱਦਿਆ ਇੰਟਰਨੈਸ਼ਨਲ ਸਕੂਲ, ਅਖਾੜਾ ਦੀ ਗੁਰਲੀਨ ਸ਼ਰਮਾ ਨੇ ਪਹਿਲਾ ਸਥਾਨ ਅਤੇ ਖੁਸ਼ਲੀਨ ਕੋਰ ਵੱਲੋ ਦੂਜਾ ਸਥਾਨ ਹਾਸਲ ਕੀਤਾ ਗਿਆ।

Leave a Reply

Your email address will not be published. Required fields are marked *