- ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜੋ ਨਾਨਕ ਝੀਰਾ ਵਿਖੇ ਮਿੱਠੇ ਪਾਣੀ ਦਾ ਝਰਨਾ (ਅੰਮ੍ਰਿਤ ਕੁੰਡ) ਸਥਾਪਿਤ ਕੀਤਾ ਉਸ ਦੇ ਦਰਸ਼ਨ ਕੀਤੇ ਅਤੇ ਪਵਿੱਤਰ ਜਲ ਗ੍ਰਹਿਣ ਕੀਤਾ
- ਨਾਨਕ ਝੀਰਾ ਗੁਰਦੁਆਰਾ ਸਾਹਿਬ ਦੇ ਮੁਖੀ ਗ੍ਰੰਥੀ ਗਿਆਨੀ ਹਰਪਾਲ ਸਿੰਘ ਦਾ ਫਾਊਂਡੇਸ਼ਨ ਵੱਲੋਂ ਬਾਵਾ ਅਤੇ ਦਾਖਾ ਨੇ ਕੀਤਾ ਸਨਮਾਨ
DMT : ਮੁੱਲਾਂਪੁਰ ਦਾਖਾ/ਸ਼੍ਰੀ ਹਜੂਰ ਸਾਹਿਬ/ਲੁਧਿਆਣਾ : (05 ਸਤੰਬਰ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜੱਥਾ ਸਵੇਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਅ ਪ੍ਰਾਪਤ ਅਸਥਾਨ ਨਾਨਕ ਝੀਰਾ ਲਈ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ ਅਤੇ ਜੱਥੇ ਦੇ ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ, ਜਨਰਲ ਸਕੱਤਰ ਫਾਊਂਡੇਸ਼ਨ ਗੁਲਜਿੰਦਰ ਸਿੰਘ ਲੁਹਾਰਾ, ਕੈਪਟਨ ਬਲਵੀਰ ਸਿੰਘ ਫ਼ਿਰੋਜ਼ਪੁਰ, ਬੀਬੀ ਗੁਰਮੀਤ ਕੌਰ ਸਿੱਧੂ (ਬਾਦਲ) ਅਤੇ ਕੰਚਨ ਬਾਵਾ ਦੀ ਅਗਵਾਈ ਹੇਠ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਰਵਾਨਾ ਹੋਇਆ। ਇਸ ਸਮੇਂ ਨਾਨਕ ਝੀਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਗੁਰਦੁਆਰਾ ਸਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮੇਂ ਦਾਖਾ ਅਤੇ ਬਾਵਾ ਨੇ ਗੁਰਦੁਆਰਾ ਦੀ ਸਟੇਜ ਤੋਂ 3 ਸਤੰਬਰ 1708 ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ ਹੋਏ ਇਤਿਹਾਸਿਕ ਮਿਲਾਪ ਦਾ ਵਰਣਨ ਕੀਤਾ। ਉਹਨਾਂ ਦੱਸਿਆ ਕਿ ਇਸ ਮਿਲਾਪ ਤੋਂ ਬਾਅਦ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਭਗਤੀ ਤੋਂ ਸ਼ਕਤੀ ਦਾ ਰਸਤਾ ਅਖ਼ਤਿਆਰ ਕਰਕੇ ਮੁਗ਼ਲਾਂ ਦੇ 700 ਸਾਲ ਦੇ ਰਾਜ ਦਾ ਖ਼ਾਤਮਾ ਦੋ ਸਾਲ ਅੰਦਰ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਸਿੱਖ ਲੋਕ ਰਾਜ ਸਥਾਪਿਤ ਹੋਣ ‘ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ। ਅੱਜ ਦੇ ਕਿਸਾਨਾਂ ਨੂੰ ਮੁਜ਼ਾਹਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਅਤੇ ਉਹਨਾਂ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਤੋਂ ਮੰਗ ਕੀਤੀ ਕਿ ਇਹ ਇਤਿਹਾਸਿਕ ਗੌਰਵਮਈ ਦਿਹਾੜਾ ਸੱਚਖੰਡ ਵਿਖੇ ਵੀ 3 ਸਤੰਬਰ ਨੂੰ ਹਰ ਸਾਲ ਮਨਾਇਆ ਜਾਵੇ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਅੱਜ ਅਧਿਆਪਕ ਦਿਵਸ ‘ਤੇ ਪੂਰੇ ਵਿਸ਼ਵ ਦੇ ਅਧਿਆਪਕ ਅਤੇ ਮਨੁੱਖਤਾ ਨੂੰ ਸੱਚ ਦਾ ਮਾਰਗ ਦਿਖਾਉਣ ਵਾਲੇ ਸ਼੍ਰੀ ਗੁਰੂ ਨਾਕ ਦੇਵ ਜੀ ਦੇ ਪਵਿੱਤਰ ਇਤਿਹਾਸਿਕ ਅਸਥਾਨ ਦੇ ਦਰਸ਼ਨ ਕਰਕੇ ਸਕੂਨ ਮਹਿਸੂਸ ਕਰ ਰਹੇ ਹਾਂ। ਇਸ ਸਮੇਂ ਕੁਰਫਲ ਮਹੰਤ ਬਰਨਾਲਾ, ਅਰਜਨ ਬਾਵਾ, ਪੂਜਾ ਬਾਵਾ, ਗੀਤਾ ਬਾਵਾ, ਬੇਅੰਤ ਸਿੰਘ, ਦਵਿੰਦਰ ਸਿੰਘ ਲਾਪਰਾਂ, ਸੰਜੇ ਠਾਕੁਰ, ਸੁਸ਼ੀਲ ਕੁਮਾਰ, ਮਨੋਹਰ ਸਿੰਘ ਗਿੱਲ, ਰਣਜੀਤ ਸਿੰਘ, ਅਮਨਦੀਪ ਬਾਵਾ, ਸੁਰਿੰਦਰ ਬਾਵਾ, ਭੱਟਮਾਜਰਾ, ਨਿਰਮਲ ਸਿੰਘ ਦੋਰਾਹਾ, ਰਾਵਲ ਸਿੰਘ ਥਾਣੇਦਾਰ ਹਾਜ਼ਰ ਸਨ।