ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀਆਂ ਦੇਸ਼ ਵਿਦੇਸ਼ ਅੰਦਰ ਸਥਾਪਿਤ ਸਾਰੀਆਂ ਇਕਾਈਆਂ ਭੰਗ

Ludhiana Punjabi
  • ਅਪ੍ਰੈਲ ਮਹੀਨੇ ਅੰਦਰ ਕਰਾਂਗੇ ਨਵੀਂ ਕਾਰਜਕਾਰਨੀ ਦਾ ਗਠਨ- ਬਾਵਾ

DMT : ਲੁਧਿਆਣਾ : (01 ਅਪ੍ਰੈਲ 2023) : – ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਪ੍ਰਿੰਸੀਪਲ ਬਲਦੇਵ ਬਾਵਾ ਅਤੇ ਸਹਾਇਕ ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਐਡਵੋਕੇਟ ਬੂਟਾ ਸਿੰਘ ਬੈਰਾਗੀ ਨੇ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀਆਂ ਦੇਸ਼ ਵਿਦੇਸ਼ ਅੰਦਰ ਸਥਾਪਿਤ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਜੋ ਅਹੁਦੇਦਾਰ ਦੇਸ਼ ਵਿਦੇਸ਼ ਅੰਦਰ ਸਰਗਰਮ ਰੋਲ ਅਦਾ ਨਹੀਂ ਕਰਦੇ ਉਹਨਾਂ ਨੂੰ ਦੁਬਾਰਾ ਅਹੁਦੇਦਾਰ ਨਹੀਂ ਬਣਾਇਆ ਜਾਵੇਗਾ।

                        ਬਾਵਾ ਨੇ ਕਿਹਾ ਕਿ ਅਪ੍ਰੈਲ ਮਹੀਨੇ ਅੰਦਰ ਸਮੁੱਚੀ ਕਾਰਜਕਾਰਨੀ ਦਾ ਦੇਸ਼ ਵਿਦੇਸ਼ ਅੰਦਰ ਗਠਨ ਕੀਤਾ ਜਾਵੇਗਾ। ਇਸ ਸਬੰਧੀ ਮੈਂਬਰ ਕੋਰ ਕਮੇਟੀ ਗੁਰਮੀਤ ਸਿੰਘ ਗਿੱਲ ਯੂ.ਐੱਸ.ਏ., ਹਰਬੰਤ ਸਿੰਘ ਦਿਉਲ ਕੈਨੇਡਾ, ਬਹਾਦਰ ਸਿੰਘ ਸਿੱਧੂ ਯੂ.ਐੱਸ.ਏ., ਉਮਰਾਓ ਸਿੰਘ ਛੀਨਾ ਅਤੇ ਕਰਨੈਲ ਸਿੰਘ ਗਿੱਲ ਨਾਲ ਵਿਚਾਰ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *