ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚਾਰ ਸਾਲਾਂ ਸਪੁੱਤਰ ਬਾਬਾ ਅਜੈ ਸਿੰਘ ਦਾ 16 ਅਕਤੂਬਰ ਨੂੰ ਰਕਬਾ ਭਵਨ ਵਿਖੇ ਬੁੱਤ ਸਥਾਪਿਤ ਕੀਤਾ ਜਾਵੇਗਾ- ਬਾਵਾ

Ludhiana Punjabi
  • ਹਲਵਾਰਾ ਹਵਾਈ ਅੱਡਾ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਕਿ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਸਬਜ਼ੀਆਂ ਵਿਦੇਸ਼ ‘ਚ ਜਾਣ ਅਤੇ ਕਿਸਾਨੀ ਖ਼ੁਸ਼ਹਾਲ  ਹੋਵੇ- ਗਿੱਲ, ਗਰੇਵਾਲ
  • ਨਵਦੀਪ ਸਿੰਘ ਨਵੀ ਫਾਊਂਡੇਸ਼ਨ ਦੇ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ ਕੀਤੇ

DMT : ਲੁਧਿਆਣਾ : (08 ਅਕਤੂਬਰ 2023) : –

ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੀ ਮੀਟਿੰਗ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ, ਬਲਦੇਵ ਬਾਵਾ ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ, ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਅਤੇ ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਬੀਬੀ ਗੁਰਮੀਤ ਕੌਰ ਆਹਲੂਵਾਲੀਆ ਪ੍ਰਧਾਨ ਫਾਊਂਡੇਸ਼ਨ ਪੰਜਾਬ ਮਹਿਲਾ ਵਿੰਗ, ਜਨਰਲ ਸਕੱਤਰ ਜਸਵੰਤ ਸਿੰਘ ਛਾਪਾ. ਪਰਮਿੰਦਰ ਸਿੰਘ ਗਰੇਵਾਲ, ਵਾਈਸ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਮਲਕੀਤ ਸਿੰਘ ਦਾਖਾ, ਮਨਜੀਤ ਸਿੰਘ ਠੇਕੇਦਾਰ ਜਨਰਲ ਸਕੱਤਰ ਫਾਊਂਡੇਸ਼ਨ ਵਿਸ਼ੇਸ਼ ਤੌਰ’ਤੇ ਪਹੁੰਚੇ। ਇਸ ਸਮੇਂ ਉੱਘੇ ਸਮਾਜਸੇਵੀ ਯੂਥ ਨੇਤਾ ਨਵਦੀਪ ਸਿੰਘ ਨਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।

           ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ 16 ਅਕਤੂਬਰ ਨੂੰ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚਾਰ ਸਾਲਾ ਸਪੁੱਤਰ ਬਾਬਾ ਅਜੇ ਸਿੰਘ ਜੀ ਦਾ ਬੁੱਤ ਰਕਬਾ ਭਵਨ ਵਿਖੇ ਸਥਾਪਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 9 ਜੂਨ 1716 ਨੂੰ ਦਿੱਲੀ ਮਹਿਰੋਲੀ ਵਿਖੇ 740 ਸਿੰਘਾਂ (ਸਾਥੀਆਂ) ਸਮੇਤ ਸ਼ਹਾਦਤ ਹੋਈ ਤਾਂ ਉਸ ਸਮੇਂ ਬਾਬਾ ਜੀ ਦੇ ਸਪੁੱਤਰ ਬਾਬਾ ਅਜੇ ਸਿੰਘ ਜੀ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿਚ ਤੁੰਨਿਆ ਗਿਆ ਜੋ ਕਿ ਅਦਭੁਤ (ਵਿਲੱਖਣ) ਲੂੰ ਕੰਢੇ ਖੜੇ ਕਰਨ ਵਾਲੀ ਸ਼ਹਾਦਤ ਸੀ। ਉਹਨਾਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਹਮੇਸ਼ਾ ਹੀ ਇਹ ਵਿਚਾਰ ਆਉਂਦੇ ਸਨ ਕਿ ਬਾਬਾ ਅਜੇ ਸਿੰਘ ਜੀ ਦੀ ਢੁਕਵੀਂ ਯਾਦ ਕਾਇਮ ਕੀਤੀ ਜਾਵੇ। ਸੋ ਇਹ ਫ਼ੈਸਲਾ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਸਮੁੱਚੇ ਤੌਰ ‘ਤੇ ਲਿਆ ਹੈ।

           ਇਸ ਸਮੇਂ ਬਲਦੇਵ ਬਾਵਾ, ਗਰੇਵਾਲ ਅਤੇ ਗਿੱਲ ਨੇ ਕਿਹਾ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਸਰਕਾਰ ਜਲਦੀ ਸ਼ੁਰੂ ਕਰੇ ਤਾਂ ਕਿ ਪੰਜਾਬ ਦੇ ਲੋਕਾਂ ਲਈ ਵਿਦੇਸ਼ਾਂ ‘ਚ ਜਾਣ ਆਉਣ ਅਤੇ ਕਿਸਾਨਾਂ ਦੀਆਂ ਬੀਜੀਆਂ ਸਬਜ਼ੀਆਂ ਵਿਦੇਸ਼ਾਂ ‘ਚ ਜਾਣ ਤਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਆਸ਼ੇ ਮੁਤਾਬਿਕ ਪੰਜਾਬ ਦੀ ਕਿਸਾਨੀ ‘ਤੇ ਖ਼ੁਸ਼ਹਾਲੀ ਆਵੇ ਅਤੇ ਪੰਜਾਬ ਦਾ ਭਵਿੱਖ ਉੱਜਵਲ ਹੋਵੇ। ਵਿਦੇਸ਼ਾਂ ਦੀ ਦੌੜ ਖ਼ਤਮ ਕਰਕੇ ਪੰਜਾਬ ਦਾ ਨੌਜਵਾਨ ਇੱਥੇ ਹੀ ਮਿੱਟੀ ‘ਚ ਸੋਨਾ ਪੈਦਾ ਕਰੇ। ਇਸ ਸਮੇਂ ਸਾਹਿਰ ਆਹਲੂਵਾਲੀਆ, ਵਿਜੈ ਕੁਮਾਰ ਸ਼ਰਮਾ, ਅਰਜਨ ਬਾਵਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *