ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਨੇ ਸਮਾਜ ਵਿੱਚ ਊਚ-ਨੀਚ ਨੂੰ ਖ਼ਤਮ ਕਰ ਲਿਆਂਦੀ ਬਰਾਬਰਤਾ : ਬੈਂਸ 

Ludhiana Punjabi

DMT : ਲੁਧਿਆਣਾ : (15 ਅਪ੍ਰੈਲ 2023) : – ਲੋਕ ਇਨਸਾਫ ਪਾਰਟੀ ਦੇ ਮੁੱਖ ਦਫਤਰ ਕੋਟ ਮੰਗਲ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਦੀ ਅਗਵਾਈ  ਵਿੱਚ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦੇ 132 ਜਨਮ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। 

ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ

 ਬਾਬਾ ਸਾਹਿਬ ਦਾ ਜਨਮ ਦਿਨ ਪੂਰੇ ਦੇਸ਼ ਦੇ ਵਸਨੀਕ ਉਤਸ਼ਾਹ ਨਾਲ ਮਨਾਉਦੇ ਹਨ।  ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਜੀ ਸਾਰੀ ਉਮਰ ਸੰਘਰਸ਼ ਕਰਦੇ ਰਹੇ।  ਵਿਤਕਰੇ ਦਾ ਸਾਹਮਣਾ ਕਰਦੇ ਹੋਏ ਉਹਨਾਂ ਆਪਣੀ ਪੜ੍ਹਾਈ ਪੂਰੀ ਕੀਤੀ।  ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋਏ ਅਤੇ ਆਜ਼ਾਦ ਭਾਰਤ ਨੂੰ ਇੱਕ ਲੋਕਤੰਤਰੀ ਰਾਸ਼ਟਰ ਬਣਾਉਣ ਲਈ ਸੰਵਿਧਾਨ ਨਿਰਮਾਣ ਵਿੱਚ ਅਮੁੱਲ ਭੂਮਿਕਾ ਨਿਭਾਈ।  ਬਾਬਾ ਸਾਹਿਬ ਨੇ ਪਛੜੇ ਅਤੇ ਕਮਜ਼ੋਰ ਵਰਗਾਂ ਦੇ ਹੱਕਾਂ ਲਈ ਸਾਰੀ ਉਮਰ ਲੜਾਈ ਲੜੀ।ਅੰਬੇਡਕਰ ਜੀ ਨੇ ਸਮਾਜ ਵਿੱਚ ਬਰਾਬਰਤਾ ਲਿਆਉਣ ਅਤੇ ਊਚ-ਨੀਚ ਨੂੰ ਖ਼ਤਮ ਕਰਨ ਲਈ ਬਹੁਤ ਵੱਡਾ ਕੰਮ ਕੀਤਾ।ਇਸ ਮੌਕੇ ਤੇ ਲੋਕ ਇਨਸਾਫ ਪਾਰਟੀ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਜੇਸ਼ ਖੋਖਰ, ਗੁਰਪ੍ਰੀਤ ਖੁਰਾਣਾ,ਨੀਰਜ ਕੁਮਾਰ ਗੋਰਾ, ਮਨਜੀਤ ਕੌਰ, ਵਾਰਡ ਪ੍ਰਧਾਨ ਰਵੀ ਕੁਮਾਰ,ਸਿਮਰਨ ਸਿੰਘ, ਪਵਨਦੀਪ ਮਦਾਨ, ਸਰਬਜੀਤ ਸਿੰਘ,ਹਰਦੀਪ ਪਲਾਹਾ, ਪਰਮਿੰਦਰ ਸਿੰਘ ਗਰੇਵਾਲ, ਯੂਥ ਆਗੂ ਬੋਨੀ, ਸੁਧਾਂਸ਼ੂ ਜੀਦਲ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *