- ਜਲੰਧਰ ਅਤੇ ਹੁਸ਼ਿਆਰਪੁਰ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ OBC ਨੂੰ ਕਰਾਂਗੇ ਸਰਗਰਮ- ਬਾਵਾ
DMT : ਲੁਧਿਆਣਾ : (23 ਜਨਵਰੀ 2023) : –
ਨੈਸ਼ਨਲ ਕੋਆਰਡੀਨੇਟਰ ਦੀ ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ਼ ਰੋਡ-15 ‘ਤੇ ਮੀਟਿੰਗ ਕੇ. ਰਾਜੂ ਸੀਨੀਅਰ ਕਾਂਗਰਸੀ ਨੇਤਾ ਜੋ SC, OBC, ST ਡਿਪਾਰਟਮੈਂਟ ਦੇ ਮੁੱਖੀ ਹਨ, ਦੀ ਸਰਪ੍ਰਸਤੀ ਹੇਠ ਹੋਈ। ਇਸ ਸਮੇਂ OBC ਡਿਪਾਰਟਮੈਂਟ AICC ਦੇ ਮੁੱਖੀ ਕੈਪਟਨ ਅਜੈ ਯਾਦਵ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਸਮੇਂ 2024 ‘ਚ ਆ ਰਹੀਆਂ ਪਾਰਲੀਮੈਂਟ ਚੋਣਾਂ ਨੂੰ ਮੁੱਖ ਰੱਖ ਕੇ ਕੁੱਲ ਹਿੰਦ ਕਾਂਗਰਸ ਦੇ ਮੁੱਖੀ ਮਲਿਕ ਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੇ ਆਦੇਸ਼ ਮੁਤਾਬਿਕ ਚਾਰ ਘੰਟੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਅਨੁਸਾਰ ਨਿਯੁਕਤ ਕੀਤੇ ਨੈਸ਼ਨਲ ਕੋਆਰਡੀਨੇਟਰ OBC ਵਿਭਾਗ AICC ਕ੍ਰਿਸ਼ਨ ਕੁਮਾਰ ਬਾਵਾ ਨੂੰ ਇੰਚਾਰਜ਼ ਪੰਜਾਬ ਨਿਯੁਕਤ ਕੀਤਾ ਗਿਆ ਅਤੇ ਕੋਆਰਡੀਨੇਟਰ ਦੇ ਤੌਰ ‘ਤੇ ਜਿਲ੍ਹਾ ਅਤੇ ਹਲਕਾ ਵਾਈਜ ਨਿਯੁਕਤੀਆਂ ਕਰਨ ਦਾ ਵੀ ਅਧਿਕਾਰ ਦਿੱਤਾ ਤਾਂ ਕਿ 2024 ਲਈ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਹਰ ਫਰੰਟ ‘ਤੇ ਲੜਨ ਲਈ ਤਿਆਰ ਕੀਤਾ ਜਾਵੇ ਤਾਂ ਕਿ 2024 ਵਿਚ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਨੂੰ ਸਿਰਜਨ ਦਾ ਮੌਕਾ ਮਿਲੇ।