ਬਿਨਾਂ ਰਿਸ਼ਵਤਾਂ ਤੋਂ ਕੰਮ ਨਾ ਹੋਣ ਕਾਰਨ ਲੋਕਾਂ ਨੂੰ ਬੈਂਸ ਦੀ ਘਾਟ ਲੱਗੀ ਰੜਕਣ – ਪ੍ਰਧਾਨ ਅਵਤਾਰ ਸਿੰਘ

Ludhiana Punjabi

DMT : ਲੁਧਿਆਣਾ : (04 ਅਪ੍ਰੈਲ 2023) : – ਪੰਜਾਬ ਵਿਚ ਜਦੋਂ ਦੀ ਆਪ ਸਰਕਾਰ ਆਈ ਹੈ ਓਦੋਂ ਤੋਂ ਹੀ ਪੰਜਾਬ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਪੰਜਾਬ ਦੇ ਸਰਕਾਰੀ ਅਦਾਰਿਆਂ ਵਿੱਚ ਹੁਣ ਕੋਈ ਵੀ ਕੰਮ ਰਿਸ਼ਵਤ ਤੋਂ  ਬਿਨਾਂ ਨਹੀਂ ਹੁੰਦਾ। ਜਦ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਰਾਜ ਵਿੱਚ ਕਿਸੇ ਵੀ ਸਰਕਾਰੀ ਅਦਾਰੇ ਅੰਦਰ ਰਿਸ਼ਵਤ ਨਾਂ ਦੀ ਕੋਈ ਚੀਜ਼ ਨਹੀਂ ਸੀ।ਹੱਕ ਤੇ ਸੱਚ ਦੀ ਲੜਾਈ ਲੜਨ ਵਾਲੇ ਸਿਮਰਜੀਤ  ਸਿੰਘ ਬੈਂਸ ਦੇ ਰਾਜ ਵਿੱਚ   ਜਨਤਾ ਸੁੱਖ ਦਾ ਸਾਹ ਲੈਂਦੀ ਸੀ।ਇਹ ਵਿਚਾਰ ਗੁਰੂ ਦੁਆਰਾ ਗੁਰੂ ਨਾਨਕ ਦਰਬਾਰ ਚਿਮਨੀ ਰੋਡ ਸ਼ਿਮਲਾਪੁਰੀ ਦੇ ਪ੍ਰਧਾਨ  ਅਵਤਾਰ ਸਿੰਘ ਨੇ ਸਿਮਰਜੀਤ ਸਿੰਘ ਬੈਂਸ ਨੂੰ ਸਿਰੋਪਾ ਪਾਉਂਦੇ ਸੰਗਤ ਨਾਲ ਸਾਂਝੇ ਕੀਤੇ।ਉਹਨਾਂ ਅੱਗੇ ਕਿਹਾ ਕਿ ਅੱਜ  ਬਿਨਾਂ ਰਿਸ਼ਵਤ ਤੋਂ ਕੰਮ ਨਾ ਹੋਣ ਕਰਕੇ ਲੋਕਾਂ ਨੂੰ ਬੈਂਸ ਸਾਹਿਬ ਦੀ ਘਾਟ ਮਹਿਸੂਸ ਹੁੰਦੀ ਹੈ । ਕਿਉ ਕਿ  ਬੈਂਸ ਸਾਹਿਬ ਹੀ ਇਕ ਐਸੇ ਸਕਸ਼ ਹਨ।ਜਿਹਨਾਂ ਨੇ ਹਰ ਇਨਸਾਨ ਦਾ ਸਾਥ ਮੋਢੇ ਨਾਲ ਮੋਢਾ ਲਾ ਕੇ ਦਿੱਤਾ।ਅੱਜ ਵੀ ਜਨਤਾ ਉਹਨਾਂ ਦੁਆਰਾ ਕੀਤੇ ਕੰਮਾਂ ਨੂੰ ਯਾਦ ਕਰਦੀ ਹਨ।ਪਰ ਇਸ ਦੇ ਉਲਟ  ਆਪ ਸਰਕਾਰ ਦੇ ਰਾਜ ਵਿੱਚ  ਜਨਤਾ ਦੁੱਖੀ ਹੈ।ਉਸ ਦੀ ਸਾਰ ਜਾਨਣ ਵਾਲਾ ਕੋਈ ਨਹੀਂ।ਜਦ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਮਿਟਾਉਣ ਦੀ ਗੱਲ ਕਰਨ ਵਾਲੀ ਆਪ ਸਰਕਾਰ  ਦੇ ਆਪਣੇ ਮੰਤਰੀ ਰਿਸ਼ਵਤ ਲੈਂਦੇ ਫੜੇ ਗਏ ਹਨ।ਇਸ ਤੋਂ ਆਪ ਸਰਕਾਰ ਦੀ ਕਥਨੀ ਤੇ ਕਰਨੀ  ਵਿੱਚ ਸਾਫ ਅੰਤਰ ਹਾਜਿਰ ਹੁੰਦਾ ਹੈ ।ਇਸ ਮੌਕੇ ਸਟੇਜ ਸੈਕਟਰੀ ਸੁਰਜੀਤ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ, ਬੇਅੰਤ ਸਿੰਘ, ਠੇਕੇਦਾਰ ਹਰਦੇਵ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ ਹੂੰਝਣ,ਅਵਤਾਰ ਸਿੰਘ,ਪ੍ਰਧਾਨ ਬੀਬੀ ਹਰਜੀਤ ਕੌਰ,ਬੀਬੀ ਕੁਲਦੀਪ ਕੌਰ, ਬੀਬੀ ਸੰਦੀਪ ਕੌਰ ਬੀਬੀ ਮਨਿੰਦਰ ਕੌਰ ਬੀਬੀ ਸੁਰਜੀਤ ਕੌਰ ਬੀਬੀ ਅੰਜਲੀ  ਹਾਜਰ ਸਨ।

Leave a Reply

Your email address will not be published. Required fields are marked *