- ਬੇਬੇ ਨਾਨਕੀ ਦਰਬਾਰ ਸੇਵਕ ਜੱਥੇ ਵੱਲੋਂ ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ
DMT : ਲੁਧਿਆਣਾ : (02 ਅਪ੍ਰੈਲ 2023) : – ਗੁਰਦੁਆਰਾ ਗੁਰੂ ਨਾਨਕ ਦਰਬਾਰ ਗਲੀ ਨੰਬਰ 4 ਚਿਮਨੀ ਰੋਡ ਸ਼ਿਮਲਾਪੁਰੀ ਵਿਖੇ ਬੇਬੇ ਨਾਨਕੀ ਦਰਬਾਰ ਸੇਵਕ ਜੱਥੇ ਵੱਲੋਂ ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਭਾਗ ਲਿਆ। ਇਸ ਮੌਕੇ ਰਾਗੀ ਜਥੇ ਵੱਲੋਂ ਬੇਬੇ ਨਾਨਕੀ ਜੀ ਜੀਵਨੀ ਦਾ ਪ੍ਰਕਾਸ਼ ਕੀਤਾ ਗਿਆ। ਗੁਰਦੁਆਰਾ ਸਾਹਿਬ ਪਹੁੰਚਣ ਤੇ ਬੇਬੇ ਨਾਨਕੀ ਸੇਵਕ ਜਥੇ ਦੀ ਮਾਤਾ ਰਣਜੀਤ ਕੌਰ, ਮਾਤਾ ਮਹਿੰਦਰ ਕੌਰ, ਸੇਵਕ ਜਥੇ ਦੀ ਪ੍ਰਧਾਨ ਭੈਣ ਕੁਲਵੰਤ ਕੌਰ, ਭੈਣ ਬਲਵਿੰਦਰ ਕੌਰ, ਭੈਣ ਰਾਜਿੰਦਰ ਕੌਰ ਭੈਣ ਗੁਰਜੀਤ ਕੌਰ ਵਲੋ ਸਿਮਰਜੀਤ ਸਿੰਘ ਬੈਂਸ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਸੰਗਤਾਂ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਧਰਮ ਭਾਵ ‘ਸਿੱਖੀ’ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸ਼ਖ਼ਸੀਅਤ ਬੇਬੇ ਨਾਨਕੀ ਜੀ ਹੋਏ ਹਨ। ਬੇਬੇ ਨਾਨਕੀ ਜੀ ਨੂੰ ਸਿੱਖ ਕੌਮ ਦੀ ਸਭ ਤੋਂ ਪਹਿਲੀ ਸ਼ਖ਼ਸੀਅਤ ਵਜੋਂ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ। ਬੇਬੇ ਨਾਨਕੀ ਜੀ ਸਿੱਖੀ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਸਨ, ਜੋ ਗੁਰੂ ਸਾਹਿਬ ਤੋਂ 5 ਸਾਲ ਵੱਡੇ ਸਨ। ਉਹ ਬੇਬੇ ਨਾਨਕੀ ਹੀ ਸਨ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ’ਚ ਉਸ ਅਕਾਲ ਪੁਰਖ ਦੀ ਜੋਤ ਨੂੰ ਵੇਖਿਆ ਤੇ ਉਸਨੂੰ ਸਮਝਿਆ।ਬੇਬੇ ਨਾਨਕੀ ਨੂੰ ਆਪਣੇ ਵੀਰ ’ਤੇ ਅਥਾਹ ਭਰੋਸਾ ਸੀ ਤੇ ਗੁਰੂ ਸਾਹਿਬ ਵੀ ਆਪਣੀ ਭੈਣ ਦਾ ਕਦੇ ਕਿਹਾ ਨਹੀਂ ਮੋੜਦੇ ਸਨ।ਬੇਬੇ ਨਾਨਕੀ ਇਕ ਐਸੀ ਸ਼ਖਸ਼ੀਅਤ ਸਨ ਜਿਨ੍ਹਾ ਦਾ ਸਿਖ ਇਤਿਹਾਸ ਵਿਚ ਇਕ ਵਿਸ਼ੇਸ਼ ਅਸਥਾਨ ਹੈ। ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਰੱਸਟ ਦੇ ਮੁੱਖ ਸੇਵਾਦਾਰ ਸਰਦਾਰ ਗੁਰਪਿਆਰ ਸਿੰਘ, ਸਕੱਤਰ ਸਰਦਾਰ ਜਸਪਾਲ ਸਿੰਘ, ਮੀਤ ਪ੍ਰਧਾਨ ਸ. ਬਲਜਿੰਦਰ ਸਿੰਘ,ਸ.ਦਲਜੀਤ ਸਿੰਘ ਦਾਸੂਵਾਲ, ਗੁਰੂਦੁਆਰਾ ਗੁਰੂ ਨਾਨਕ ਨਾਨਕ ਦਰਬਾਰ ਪ੍ਰਧਾਨ ਅਵਤਾਰ ਸਿੰਘ, ਸਟੇਜ ਸੈਕਟਰੀ ਸੁਰਜੀਤ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ, ਬੇਅੰਤ ਸਿੰਘ, ਠੇਕੇਦਾਰ ਹਰਦੇਵ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ ਹੂੰਝਣ,ਅਵਤਾਰ ਸਿੰਘ ਨੇ
ਸਿਮਰਜੀਤ ਸਿੰਘ ਬੈਂਸ ਨੂੰ ਜੀ ਆਇਆਂ ਆਖਿਆ।ਇਸ ਮੌਕੇ ਪ੍ਰਧਾਨ ਬੀਬੀ ਹਰਜੀਤ ਕੌਰ,ਬੀਬੀ ਕੁਲਦੀਪ ਕੌਰ, ਬੀਬੀ ਸੰਦੀਪ ਕੌਰ ਬੀਬੀ ਮਨਿੰਦਰ ਕੌਰ ਬੀਬੀ ਸੁਰਜੀਤ ਕੌਰ ਬੀਬੀ ਅੰਜਲੀ ਹਾਜਰ ਸਨ।