ਬੈਂਸ ਵਲੋ ਵਿਦੇਸ਼ ਜਾਣ ਲਈ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ 25ਲੋਕਾਂ ਦੇ 40 ਲੱਖ ਦਿਵਾਏ ਵਾਪਿਸ 

Ludhiana Punjabi
  • ਬੈਂਸ ਹੀ ਕਰਵਾ ਸਕਦਾ ਧੜੱਲੇ ਨਾਲ ਕੰਮ- ਪੀੜ੍ਹਤ ਲੋਕ

DMT : ਲੁਧਿਆਣਾ : (26 ਅਗਸਤ 2023) : – ਚੰਗੇ ਭਵਿੱਖ ਦੀ ਆਸ ਲੈਕੇ ਵੱਡੀ ਗਿਣਤੀ ‘ਚ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਨੌਜਵਾਨ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।ਅਹਿਜੇ ਹੀ ਇਕ ਮਾਮਲੇ ਨੂੰ ਲੈਕੇ ਪੰਜਾਬ ਦੇ ਅਲਗ ਅਲਗ ਸ਼ਹਿਰਾਂ ਤੋਂ ਏਜੰਟ ਪੀੜਿਤ 25 ਲੋਕਾਂ ਦਾ ਵਫਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮਿਲਿਆ ਅਤੇ ਉਹਨਾਂ ਨੂੰ ਏਜੰਟ ਵਲੋ ਮਾਰੀ ਠੱਗੀ ਬਾਰੇ ਦੱਸਿਆ।ਉਹਨਾਂ ਬੈਂਸ ਨੂੰ ਦੱਸਿਆ ਕਿ ਉਹਨਾਂ ਇਸ ਬਾਰੇ ਮੌਜੂਦਾ ਸਰਕਾਰ ਦੇ ਨੇਤਾਵਾਂ,ਨੁਮਾਇੰਦੀਆਂ ਨੂੰ ਆਪਣੇ ਨਾਲ ਹੋਈ ਠੱਗੀ ਬਾਰੇ ਦੱਸਿਆ ਅਤੇ ਪੁਲੀਸ ਕਮਿਸ਼ਨਰ ਨੂੰ ਵੀ ਇਸ ਬਾਰੇ ਦਰਖਾਸਤ ਵੀ ਦਿੱਤੀ। ਪਰ ਕਿਸੇ ਰਾਜੇ ਦਰਬਾਰੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ।ਬੈਂਸ ਨੇ ਉਹਨਾਂ ਨੂੰ ਭਰੋਸਾ ਦਿੰਦੇ ਹੋਏ ਉਹਨਾਂ ਦੇ ਪਾਸਪੋਰਟ ਅਤੇ 40ਲੱਖ ਰੁਪਏ ਵਾਪਿਸ  ਦਿਵਾਉਣ ਦਾ ਵਾਧਾ ਕੀਤਾ।ਜੋਂ ਅੱਜ ਪੂਰਾ ਕੀਤਾ ਗਿਆ।ਉਹਨਾਂ ਨੇ ਕਿਹਾ ਕਿ ਬੈਂਸ ਸਾਹਿਬ ਨੇ ਜੋਂ ਕਿਹਾ ਕਰ ਕੇ ਦਿਖਾਇਆ।ਇਹ ਸੱਚ ਹੈ ਕਿ ਲੋਕ ਇਨਸਾਫ਼ ਪਾਰਟੀ ਆਪਣੇ ਨਾਮ ਅਨੁਸਾਰ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਹਮੇਸ਼ਾ ਅੱਗੇ ਰਹਿੰਦੀ ਹੈ।ਉਹਨਾਂ ਬੈਂਸ ਸਾਹਿਬ ਦਾ ਧੰਨਵਾਦ ਕੀਤਾ।ਇਸ ਮੌਕੇ ਬੈਂਸ ਨੇ ਕਿਹਾ ਕਿ ਪੰਜਾਬ ਤੋਂ ਪੜ੍ਹਾਈ ਜਾਂ ਰੁਜਗਾਰ ਲਈ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨਾਲ ਕੁਝ ਟੈ੍ਰਵਲ ਏਜੰਟਾਂ ਵਲੋਂ ਠੱਗੀ ਮਾਰਨ ਦੀਆਂ ਘਟਨਾਵਾਂ ਵਾਪਰਨਾ ਚਿੰਤਾ ਦਾ ਵਿਸ਼ਾ ਹਨ।ਉਹ ਜਨਤਾ ਦੇ ਸੇਵਕ ਹਨ ਅਤੇ ਹਮੇਸ਼ਾ ਰਹਿਣਗੇ।ਉਹਨਾਂ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਕਹਿਣ ਵਾਲੀ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਲੋਕ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ।ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਏਜੰਟਾਂ ਲੁੱਟ ਰਹੇ ਹਨ।ਅਤੇ ਸਰਕਾਰ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਕੁੰਭਕਰਨ ਦੀ ਨੀਂਦ ਸੁਤੀ ਪਈ ਹੈ।ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕਦੇ ਵੀ ਭੋਲੇ ਭਾਲੇ ਬੰਦਿਆ ਨੂੰ ਅਜਿਹੇ ਏਜੰਟਾਂ ਦਾ ਸ਼ਿਕਾਰ ਨਹੀਂ ਹੋਣ ਦੇਵੇਗੀ ਅਤੇ ਠੱਗੀ ਕਰਨ ਵਾਲੇ ਏਜੰਟਾਂ ਵਿਰੁਧ  ਹਮੇਸ਼ਾਂ ਠੋਕ ਕੇ ਪਹਿਰਾ ਦਵੇਗੀ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ, ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ, ਮਨਿੰਦਰ ਸਿੰਘ, ਹੈਪੀ ਸ਼ਰਮਾ ਆਦਿ ਮੌਜੂਦ ਸਨ 

Leave a Reply

Your email address will not be published. Required fields are marked *