ਬੈਂਸ ਵੱਲੋਂ ਲੁਧਿਆਣਾ ਬਲਾਸਟ ਦੇ ਹੀਰੋ ਵਕੀਲਾਂ ਨੂੰ ਸਨਮਾਨਿਤ ਕਰਨ ਲਈ ਡੀ.ਸੀ ਨੂੰ ਅਪੀਲ

Ludhiana Punjabi
  • ਵਕੀਲ ਭਾਈਚਾਰੇ ਵੱਲੋਂ ਬੈਂਸ ਦੀ ਅਨੌਖੀ ਪਹਿਲ ਕਦਮੀ ਲਈ ਧੰਨਵਾਦ

DMT : ਲੁਧਿਆਣਾ : (17 ਜਨਵਰੀ 2022): – ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਦੇ ਡਿਪਟੀ ਕਮੀਸ਼ਨਰ ਨੂੰ 23 ਦਸੰਬਰ 2021 ਨੂੰ ਕੋਰਟ ਕੋਪਲੈਕਸ ਵਿਚ ਹੋਏ ਬੰਬ ਧਮਾਕੇ ਬਾਅਦ ਵਲੰਟੀਅਰ ਬਣ ਕੇ ਜਖਮੀਆ ਅਤੇ ਜਾਂਚ ਏਜੰਸੀਆ ਦੀ ਮਦਦ ਕਰਨ ਵਾਲੇ 5 ਵਕੀਲਾਂ ਨੂੰ 26 ਜਨਵਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਪੱਤਰ ਲਿਿਖਆ। ਇਸ ਮੌਕੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਬੈਂਸ ਨੇ ਦੱਸਿਆ ਕਿ ਅਜਿਹੀ ਕਾਰਵਾਈ ਕੁਝ ਭਾਈਚਾਰਾ ਖਰਾਬ ਕਰਨ ਦੀ ਨੀਅਤ ਨਾਲ ਕੀਤੀ ਜਾਂਦੀ ਹੈ ਪਰੰਤੂ ਗੁਰੂਆ ਪੀਰਾਂ ਦੀ ਧਰਤੀ ਪੰਜਾਬ ਉਪਰ ਹਮੇਸ਼ਾ ਤੋਂ ਹੀ ਅਜਿਹੀਆਂ ਕਾਰਵਾਈਆਂ ਕਰਨ ਵਾਲੇ ਲੋਕਾਂ ਦੇ ਮਨਸੂਬੇ ਫੇਲ ਹੁੰਦੇ ਆਏ ਹਨ। ਜੋ ਕੁਝ ਹੋਇਆਂ ਬਹੁਤ ਦੁੱਖਦ ਹੈ ਪਰੰਤੂ ਇਹ ਮੰਜ਼ਰ ਇਸ ਤੋਂ ਵੀ ਵਧੇਰੇ ਭਿਆਨਕ ਹੋ ਸਕਦਾ ਸੀ। ਇਸ ਲਈ ਸੁਰੱਖਿਆ ਅਮਲੇ ਦਰੁੱਸਤ ਕਰਕੇ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਜਾਂਚ ਜਰੂਰੀ ਹੈ। ਉਥੇ ਹੀ ਆਪਣੀ ਜਾਨ ਦੀ ਪ੍ਰਵਾਹ ਕਰੇ ਬਗੈਰ ਰੱਬ ਰੂਪੀ ਮਦਦ ਬਣ ਕੇ ਆਏ ਵਿਅਕਤੀਆ ਦਾ ਸਨਮਾਨ ਸਾਡੇ ਸਮਾਜਿਕ ਤਾਣੇ ਬਾਣੇ ਦੀ ਮੁੱਢਲੀ ਜਿੰਮੇਵਾਰੀ ਬਣ ਜਾਂਦਾ ਹੈ। ਇਸ ਖਬਰ ਬਾਅਦ ਵਕੀਲ ਭਾਈਚਾਰੇ ਵੱਲੋਂ ਸੰਯੁਕਤ ਰੂਪ ਤੇ ਸ. ਬੈਂਸ ਦਾ ਜਿੱਥੇ ਧੰਨਵਾਦ ਕੀਤਾ ਗਿਆ ਉਥੇ ਹੀ ਬਾਕੀ ਸਿਆਸਤ ਦਾਨਾਂ ਨੂੰ ਵੀ ਸੇਧ ਦਿੱਤੀ ਕਿ ਸਿਆਸਤ ਦੇ ਪੱਧਰ ਤੋਂ ਉਪਰ ਉੱਠ ਕੇ ਸਮਾਜ ਲਈ ਸੋਚਣਾ ਪਹਿਲ ਦੇ ਆਧਾਰ ਤੇ ਸ਼ੁਰੂ ਕਰਨ।

Leave a Reply

Your email address will not be published.