ਬੱਚਾ ਚੋਰ ਦਾ ਭਾਂਡਾਫੋੜ, ਬੱਚਿਆਂ ਨੂੰ ਅਗਵਾਹ ਕਰਕੇ ਓਹਨਾ ਤੋਂ ਭੀਖ ਮੰਗਵਾਂਦਾ ਸੀ

Crime Ludhiana Punjabi

DMT : ਲੁਧਿਆਣਾ : (26 ਅਕਤੂਬਰ 2020): – ਲੁਧਿਆਣਾ ਪੁਲਿਸ ਨੇ ਪਿਛਲੇ ਦਿਨਾਂ ਵਿਚ ਗੁੰਮ ਹੋਏ ਬੱਚਿਆਂ ਦੇ ਮਾਮਲੇ ਵਿਚ ਇਕ ਬੱਚਾ ਚੋਰ ਦਾ ਪਰਦਾਫਾਸ਼ ਕੀਤਾ ਹੈ, ਜਿਹੜਾ ਆਦਮੀ ਬੱਚਿਆਂ ਨੂੰ ਅਗਵਾਹ ਕਰਕੇ ਓਹਨਾ ਤੋਂ ਭੀਖ ਮੰਗਵਾਂਦਾ ਸੀ ਤੇ ਉਹ ਕਚਰਾ ਚੱਕਣ ਦਾ ਕੰਮ ਕਰਦਾ ਸੀ. ਜਾਂਚ ਦੇ ਦੌਰਾਨ ਆਰੋਪੀ ਤੋਂ ਇਕ ਹੋਰ ਬੱਚਾ ਬਰਾਮਦ ਕੀਤਾ ਗਿਆ, ਜਦਕਿ 3 ਬੱਚੇ ਪਹਿਲਾ ਹੀ ਉਸਦੀ ਹਿਰਾਸਤ ਤੋਂ ਫਰਾਰ ਹੋ ਚੁੱਕੇ ਹਨ. ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਜੋਇੰਟ ਕਮਿਸ਼ਨਰ ਦਿਹਾਤੀ ਕੰਵਰਦੀਪ ਕੌਰ ਨੇ ਦਸਿਆ ਕਿ 12 ਅਕਤੂਬਰ ਨੂੰ ਪੁਲਿਸ ਨੂੰ ਸੋਨੂ ਨਾਮ ਦਾ ਲੜਕੇ ਨੇ ਸ਼ਿਕਾਇਤ ਕੀਤੀ ਕਿ ਗਲੀ ਵਿਚ ਖੇਲ ਰਿਹਾ ਉਸਦਾ 4 ਸਾਲ ਦਾ ਬਚਾ ਗੁੰਮ ਹੋ ਗਿਆ ਹੈ. ਜਾਂਚ ਦੇ ਦੌਰਾਨ ਪੁਲਿਸ ਨੂੰ ਪਤਾ ਲਗਾ ਕਿ ਇਕ ਆਦਮੀ ਜੋ ਗਲੀ ਵਿਚ ਰਿਕਸ਼ੇ ਤੇ ਪਟਾਖੇ ਵੇਚਣ ਦਾ ਕੰਮ ਕਰਦਾ ਹੈ, ਓਹਨੇ ਬੱਚਿਆਂ ਨੂੰ ਅਗਵਾਹ ਕੀਤਾ ਹੈ. ਅੱਜ ਪੁਲਿਸ ਨੇ ਆਰੋਪੀ ਨੂੰ ਜਾਂਚ ਦੇ ਦੌਰਾਨ ਕਾਬੂ ਕੀਤਾ, ਜਿਸਦੇ ਕਬਜ਼ੇ ਵਿੱਚੋ 4 ਸਾਲ ਦਾ ਬੱਚਾ ਬਰਾਮਦ ਕੀਤਾ ਗਿਆ. ਪੁਲਿਸ ਨੇ ਇਕ ਤੋਂ ਜ਼ਿਆਦਾ ਬੱਚਿਆਂ ਨੂੰ ਬਰਾਮਦ ਕੀਤਾ. ਜਾਂਚ ਦੇ ਦੌਰਾਨ ਸਾਮਣੇ ਆਇਆ ਕਿ ਆਰੋਪੀ ਦੀ ਗ੍ਰਿਫਤ ਤੋਂ 3 ਬੱਚੇ ਪਹਿਲਾ ਹੀ ਫਰਾਰ ਹੋਕੇ ਆਪਣੇ ਪਰਿਵਾਰ ਨੂੰ ਮਿਲ ਚੁੱਕੇ ਹਨ. ਆਰੋਪੀ ਬੱਚਿਆਂ ਤੇ ਅਤਿਆਚਾਰ ਕਰਦਾ ਸੀ ਅਤੇ ਓਹਨਾ ਤੋਂ ਭੇਖ ਮੰਗਵਾਂਦਾ ਸੀ. ਮਾਮਲੇ ਦੀ ਜਾਂਚ ਜਾਰੀ ਹੈ.

Share:

Leave a Reply

Your email address will not be published. Required fields are marked *