DMT : ਲੁਧਿਆਣਾ : (10 ਮਾਰਚ 2023) : – 1.”ਕਿਸਾਨ ਮਿੱਤਰ” ਰੱਖਣ ਨਾਲ ਕਿਸਾਨੀ ਨਹੀਂ ਬਚਦੀ
ਕਿਸਾਨ ਦਾ ਸਾਰਾ “ਕਰਜ਼ ਮਾਫ਼” ਕਰਨ ਦਾ ਵਾਅਦਾ ਬਜਟ ਚ ਨਜ਼ਰ ਨਹੀਂ ਆ ਰਿਹਾ
2. ਸਨਅਤਕਾਰਾਂ ਦਾ ਹਾਲ ਪੁੱਛੋ ਜਾ ਕੇ.. ਇੰਡਸਟਰੀ ਰੋ ਰਹੀ ਹੈ
ਬਜਟ ਚ 50 ਕਰੋੜ ਨਾਲ ਸਾਰੇ ਪੰਜਾਬ ਦੇ ਫੋਕਲ ਪੁਆਇੰਟਾਂ ਦੀ ਕਾਇਆ ਕਲਪ!! ਵਾਹ ਕਿਆ ਬਾਤ ਹੈ ਇਹ ਤਾਂ “ਊਠ ਦੇ ਮੂੰਹ ਚ ਜ਼ੀਰਾ ਦੇਣ” ਵਾਲੀ ਗੱਲ ਹੋਗੀ ।
3.ਰੇਤ ਦੀਆ ਹੋਰ ਖੱਡਾ ਨੂੰ ਮਨਜੂਰੀ
ਐਲਾਨ “ਰੇਤ ਪੰਜਾਬ ਚ 5 ਰੁਪਏ ਫੁੱਟ ਨਹੀਂ” ਅਸਲੀਅਤ ਰੇਤ ਫੁੱਟਾ ਚ ਨਹੀਂ ਗਰਾਮਾ ਚ ਬਿਕਣ ਦੀ ਤਿਆਰੀ ਚ ਹੈ।ਲਗਦਾ ਰੇਤ ਮਾਫੀਆ ਸਰਕਾਰ ਚਲਾ ਰਹੀ ਹੈ। ਰੇਤ ਦੇ ਕੰਮ ਚ ਤਾਂ ਉਹ ਗੱਲ ਹੋਗੀ “ਮਾ – ਧੀ ਮੇਲਣਾ ਤੇ ਪਿਓ – ਪੁੱਤ ਜਾਂਝੀ “
4. ਨਵੇਂ 2 ਮੈਡੀਕਲ ਕਾਲੇਜ ਹੋਰ
ਜੇਹੜੇ ਪਹਿਲਾ ਦੇ ਐਲਾਨ ਕੀਤੇ ਹੋਏ ਨੇ ਓਹਨਾ ਦਾ ਦਸ ਦਿਓ ਕੀ ਬਣਿਆ!
5. ਪੰਜਾਬ ਦੀਆ ਬੀਬੀਆ ਹਰ ਮਹੀਨੇ ਹਜ਼ਾਰ ਰੁਪਿਆ ਉਡੀਕਦੀਆਂ ਭਾਈ ! ਓਹ ਵੀ ਹੈਨੀ ਬਜਟ ਚ
6.ਨਵੇਂ ਆਮ ਆਦਮੀ ਕਲੀਨਿਕ 147 ਹੋਰ – ਪਹਿਲਾ ਖੋਲ੍ਹੇ ਗਏ ਕਲੀਨਿਕ ਦਾ ਹਾਲ ਜ਼ਮੀਨੀ ਪੱਧਰ ਤੇ ਦੇਖ ਕੇ ਆਓ – ਕੋਈ ਟੈਸਟ ਨਹੀਂ ਹੋ ਰਿਹਾ, ਦਵਾਈਆ ਪੂਰੀਆ ਨਹੀਂ, ਕਿਤੇ ਸਟਾਫ਼ ਦੀ ਘਾਟ “ਅਗਾ ਦੌੜ ਪਿੱਛਾ ਚੌੜ” ਵਾਲੀ ਗੱਲ ਹੋਈ ਪਈ ਆ।