- ਭਗਤ ਗੁਰੂ ਰਵਿਦਾਸ ਜੀ ਦਾ ਜੀਵਨ ਸਾਨੂੰ ਇਹ ਹੀ ਉਪਦੇਸ਼ ਦਿੰਦਾ ਹੈ ਕਿ ਕਿਰਤ ਕਰਦੇ ਹੋਏ ਵੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ
- “ਮਨ ਚੰਗਾ ਤਾਂ ਕਨੌਤੀ (ਜਿਸ ‘ਚ ਚਮੜਾ ਗਾਲਦੇ ਹਨ) ਵਿਚ ਗੰਗਾ” ਭਾਵ ਤੁਹਾਡਾ ਪ੍ਰਭੂ ਨਾਲ ਪਿਆਰ ਸਭ ਪਦਾਰਥ ਹਾਜ਼ਰ ਕਰ ਸਕਦਾ ਹੈ
- ਭਗਤ ਗੁਰੂ ਰਵਿਦਾਸ ਜੀ ਵਿਚ ਰਚੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹੈ
DMT : ਲੁਧਿਆਣਾ : (05 ਫਰਵਰੀ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਭਗਤ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਸਰਪ੍ਰਸਤ ਫਾਊਂਡੇਸ਼ਨ ਅਤੇ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮੇਂ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਮਨਜੀਤ ਸਿੰਘ ਹੰਬੜਾਂ, ਜਗਦੀਸ਼ ਸਿੰਘ ਜੱਗੀ ਜਨਰਲ ਸਕੱਤਰ ਫਾਊਂਡੇਸ਼ਨ, ਬੀਬੀ ਗੁਰਮੀਤ ਕੌਰ ਆਹਲੂਵਾਲੀਆ, ਪ੍ਰੀਤਮ ਸਿੰਘ ਗਰੇਵਾਲ, ਬਿੰਦਰ ਗਰੇਵਾਲ, ਦਰਸ਼ਨ ਸਿੰਘ ਮੋਹੀ (ਸਾਰੇ ਐਨ.ਆਰ.ਆਈ.), ਜਗਜੀਵਨ ਸਿੰਘ ਗ਼ਰੀਬ, ਬੀਬੀ ਸਰਬਜੋਤ ਕੌਰ ਬਰਾੜ, ਨਰੇਸ਼ ਦਮਨ ਬਾਵਾ, ਬਲਵਿੰਦਰ ਬਾਵਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਉੱਘੇ ਕਵੀ ਅਮਰਜੀਤ ਸਿੰਘ ਸ਼ੇਰਪੁਰੀ ਵੱਲੋਂ ਬਾਬਾ ਜੀ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਕਵਿਤਾ ਵੀ ਸੁਣਾਈ ਗਈ।
ਇਸ ਸਮੇਂ ਬੋਲਦੇ ਦਾਖਾ ਅਤੇ ਬਾਵਾ ਨੇ ਕਿਹਾ ਕਿ ਅੱਜ ਅਸੀਂ ਭਗਤ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜਿਨ੍ਹਾਂ ਦੇ ਜੀਵਨ ਦਾ ਉਪਦੇਸ਼ ਹੈ ਕਿ ਅਸੀਂ ਕਿਰਤ ਕਰਦੇ ਹੋਏ ਵੀ ਪ੍ਰਭੂ ਨੂੰ ਪਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਭਗਤ ਗੁਰੂ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਸੁਆਮੀ ਰਾਮਾ ਨੰਦ ਜੀ ਦੇ ਚੇਲੇ ਸਨ ਜਿਨ੍ਹਾਂ ਨੇ ਬੈਰਾਗ ਮੱਤ ਦੀ ਸ਼ੁਰੂਆਤ ਕੀਤੀ ਅਤੇ ਸਮਾਜਿਕ ਬਰਾਬਰਤਾ ਦਾ ਸੰਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਭਗਤ ਗੁਰੂ ਰਵਿਦਾਸ ਜੀ ਦੀ ਰਚੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹੈ ਜੋ ਮਨੁੱਖਤਾ ਨੂੰ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਉਂਦੀ ਹੈ। ਕਿਹਾ ਜਾਂਦਾ ਹੈ ਕਿ “ਮਨ ਚੰਗਾ ਤਾਂ ਕਨੌਤੀ (ਭਾਵ ਜਿਸ ਵਿਚ ਚਮੜਾ ਗਾਲਦੇ ਹਨ) ਵਿਚ ਗੰਗਾ” ਪਾ ਸਕਦੇ ਹੋਏ ਕਿ ਕਿਸ ਤਰ੍ਹਾਂ ਬ੍ਰਾਹਮਣ ਨੂੰ ਕੰਗਣ ਕਨੌਤੀ ਵਿੱਚੋਂ ਕੱਢ ਕੇ ਦਿੱਤਾ ਜੋ ਕਿ ਪਹਿਲਾਂ ਇੱਕ ਕੰਗਣ ਗੰਗਾ ਮਾਤਾ ਵੱਲੋਂ ਭੇਜਿਆ ਸੀ। ਇਸ ਸਮੇਂ ਰਮਨ ਕੁਮਾਰੀ ਬਾਵਾ, ਸਨੀ, ਰੀਨਾ ਬਾਵਾ, ਮਹਿੰਦਰ ਸਿੰਘ ਦਿਉਲ, ਬੰਟੀ ਬਹਿਲਾ, ਜਸਵੀਰ ਕੌਰ, ਦਿਲਬਾਗ ਸਿੰਘ ਮੋਹੀ, ਸਾਧੂ ਸਿੰਘ ਦਿਲਸ਼ਾਦ ਸਰਪੰਚ ਸ਼ੇਖ਼ੂਪੁਰਾ, ਬਹਾਦਰ ਸਿੰਘ, ਗੁਰਮੇਲ ਸਿੰਘ (ਸਾਰਾਗੜ੍ਹੀ ਸ਼ਹੀਦ ਪਰਿਵਾਰ ਹੀਰਾ ਸਿੰਘ) ਆਦਿ ਹਾਜ਼ਰ ਸਨ।