ਭਾਰਤ – ਪਾਕਿਸਤਾਨ ਵਿਚਕਾਰ ਹੋਇਆ ਈਦ ਮੌਕੇ ਮਿਠਾਈਆਂ ਦਾ ਆਦਾਨ ਪ੍ਰਦਾਨ

Punjab Punjabi

DMT : ਫ਼ਾਜ਼ਿਲਕਾ : (21 ਜੁਲਾਈ 2021): – ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਦੀ ਜ਼ੀਰੋ ਲਾਈਨ ‘ਤੇ ਸਥਿਤ ਸਾਦਕੀ ਚੌਕੀ ਤੇ ਬੀ.ਐੱਸ.ਐਫ. ਅਧਿਕਾਰੀਆਂ ਵਲੋਂ ਈਦ- ਉਲ- ਅਜ਼ਹਾ ਮੌਕੇ ਪਾਕਿਸਤਾਨ ਰੇਂਜਰ ਅਧਿਕਾਰੀਆਂ ਨੂੰ ਮਿਠਾਈਆਂ ਭੇਟ ਕੀਤੀਆਂ ਗਈਆਂ। ਬੀ.ਐੱਸ.ਐਫ. ਦੀ 181 ਬਟਾਲੀਅਨ ਦੇ ਕਮਾਂਡਰ ਮਯੰਕ ਦਿਰਵੇਦੀ ਨੇ ਪਾਕ ਰੇਂਜਰ ਵਿੰਗ ਕਮਾਂਡਰ ਇਰਫ਼ਾਨ ਖਾਂ ਨੂੰ ਈਦ ਦੀ ਵਧਾਈ ਦਿਤੀ ਅਤੇ ਦੋਨਾਂ ਦੇਸ਼ਾਂ ਵਿਚ ਅਮਨ ਸ਼ਾਂਤੀ ਦੀ ਕਾਮਨਾ ਕੀਤੀ। ਇਸ ਮੌਕੇ ਪਾਕਿਸਤਾਨ ਰੇਂਜਰ ਅਧਿਕਾਰੀਆਂ ਵਲੋਂ ਵੀ ਬੀ.ਐੱਸ.ਐਫ. ਅਧਿਕਾਰੀਆਂ ਨੂੰ ਮਿਠਾਈਆਂ ਭੇਟ ਕੀਤੀਆਂ ਗਈਆਂ ।

Leave a Reply

Your email address will not be published. Required fields are marked *