ਮਹਾਰਾਜਾ ਰਣਜੀਤ ਸਿੰਘ ਨੇ ਖਾਲਸੇ ਦੇ ਸੰਕਲਪ ਨੂੰ ਸੱਤਾ ‘ਚ ਕਿਵੇਂ ਉਤਾਰਿਆ – ਬਰਸੀ ‘ਤੇ ਵਿਸ਼ੇਸ਼

Punjab

DMT : Punjab : (29 ਜੂਨ 2020) : – ਮਹਾਰਾਜਾ ਰਣਜੀਤ ਸਿੰਘ ਨੇ ਸ਼ਰੀਅਤ ਤੇ ਸ਼ਾਸਤਰ ਦੋਵਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਸੀ

ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਫਕੀਰ ਅਜ਼ੀਜ਼-ਉਦ-ਦੀਨ ਨੂੰ ਕਿਹਾ, “ਵਾਹਿਗੁਰੂ ਚਾਹੁੰਦਾ ਹੈ ਕਿ ਮੈਂ ਹਰ ਧਰਮ ਨੂੰ ਇੱਕੋ ਨਜ਼ਰ ਨਾਲ ਵੇਖਾਂ ਇਸ ਲਈ ਉਨ੍ਹਾਂ ਨੇ ਮੈਨੂੰ ਇੱਕ ਹੀ ਅੱਖ ਦਿੱਤੀ ਹੈ।”

ਫਕੀਰ ਅਜ਼ੀਜ਼-ਉਦ-ਦੀਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇਸ ਗੱਲਬਾਤ ਦਾ ਜ਼ਿਕਰ ਕਰਤਾਰ ਸਿੰਘ ਦੁੱਗਲ ਦੀ ਕਿਤਾਬ ਮਹਾਰਾਜਾ ‘ਰਣਜੀਤ ਸਿੰਘ, ਦ ਲਾਸਟ ਟੂ ਲੇਅ ਆਰਮਜ਼’ ਵਿੱਚ ਮਿਲਦਾ ਹੈ।

ਫਕੀਰ ਅਜ਼ੀਜ਼-ਉਦ-ਦੀਨ ਵਰਗੇ ਕਈ ਮੁਸਲਮਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉੱਚੇ ਅਹੁਦਿਆਂ ‘ਤੇ ਸਨ ਜਿਨ੍ਹਾਂ ਨੂੰ ਧਰਮ ਨਹੀਂ ਸਗੋਂ ਕਾਬਲੀਅਤ ਦੇ ਆਧਾਰ ‘ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਥਾਂ ਮਿਲੀ ਸੀ।

ਮਹਾਰਾਜਾ ਰਣਜੀਤ ਸਿੰਘ ਖੁਦ ਇੱਕ ਸ਼ਰਧਾਵਾਨ ਸਿੱਖ ਸਨ ਅਤੇ ਉਨ੍ਹਾਂ ਦਾ ਅਕੀਦਾ ਗੁਰੂ ਗ੍ਰੰਥ ਸਾਹਿਬ ਵਿੱਚ ਸੀ। ਕਰਤਾਰ ਸਿੰਘ ਦੁੱਗਲ ਅਨੁਸਾਰ ਜੰਗ ਦੇ ਮੈਦਾਨ ਵਿੱਚ ਵੀ ਹਾਥੀ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਜਾਇਆ ਜਾਂਦਾ ਸੀ।

ਉਸ ਤੋਂ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਦਾ ਝੁਕਾਅ ਇੱਕ ਧਰਮ ਵਾਸਤੇ ਨਹੀਂ ਦੇਖਿਆ ਗਿਆ।

ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਬਾਰੇ ਕੁਝ ਸਮਾਂ ਪਹਿਲਾਂ ਬੀਬੀਸੀ ਪੰਜਾਬੀ ਵੱਲੋਂ ਇਤਿਹਾਸਕਾਰਾਂ ਨਾਲ ਗੱਲਬਾਤ ਕੀਤੀ ਸੀ, ਅੱਜ ਉਨ੍ਹਾਂ ਦੀ ਬਰਸੀ ਮੌਕੇ ਪੇਸ਼ ਹੈ ਇੱਕ ਰਿਪੋਰਟਗੁਰੂ ਨਾਨਕ ਦੇ ਸਿਧਾਂਤ ‘ਤੇ ਆਧਾਰਿਤ ਸੀ ਰਾਜ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਿਟਾਇਰਡ ਇਤਿਹਾਸਕਾਰ ਪ੍ਰੋਫੈਸਰ ਇੰਦੂ ਬਾਂਗਾ ਨਾਲ ਬੀਬੀਸੀ ਨੇ ਧਾਰਮਿਕ ਬਰਾਬਰੀ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲਬਾਤ ਕੀਤੀ।

ਪ੍ਰੋਫੈਸਰ ਇੰਦੂ ਬਾਂਗਾ ਨੇ ਦੱਸਿਆ, “ਭਾਰਤ ਵਿੱਚ ਧਰਮ ਨਿਰਪੱਖਤਾ ਦੀ ਵਰਤੋਂ ਸਭ ਧਰਮਾਂ ਦੇ ਆਦਰ ਵਜੋਂ ਕੀਤੀ ਜਾਂਦੀ ਹੈ। ਭਾਰਤ ਦੇ ਇਤਿਹਾਸ ਵਿੱਚ ਇਸਦਾ ਸਭ ਤੋਂ ਬਿਹਤਰ ਉਦਾਰਹਨ ਮਹਾਰਾਜਾ ਰਣਜੀਤ ਸਿੰਘ ਹਨ।”

ਮਹਾਰਾਜਾ ਰਣਜੀਤ ਸਿੰਘ ਨੇ ਕਈ ਧਰਮ ਸਥਾਨਾਂ ਦੀਆਂ ਪੂਰਾਣੀਆਂ ਗਰਾਂਟਾਂ ਸ਼ੁਰੂ ਕੀਤੀਆਂ ਸਨ

“ਉਹ ਖੁਦ ਇੱਕ ਸ਼ਰਧਾਲੂ ਸਿੱਖ ਸੀ ਪਰ ਉਨ੍ਹਾਂ ਨੇ ਆਪਣੇ ਸ਼ਾਸਨ ਪ੍ਰਬੰਧ ਅਤੇ ਫੌਜ ਵਿੱਚ ਜਾਂ ਆਪਣੇ ਵਰਤਾਰੇ ਵਿੱਚ ਧਰਮ ਨੂੰ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ ਸੀ।”

“ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਗੁਰੂ ਨਾਨਕ ਦੇਵ ਜੀ ਦੇ ਮੂਲ ਸਿਧਾਂਤਾਂ ‘ਤੇ ਆਧਾਰਿਤ ਸੀ। ਉਨ੍ਹਾਂ ਸਿਧਾਂਤਾਂ ਵਿੱਚ ਸਭ ਤੋਂ ਮਹੱਤਵਪੂਰਨ ਸਿਧਾਂਤ ਸਮਾਜਿਕ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਦਾ ਸੀ। ਸਮਾਜਿਕ ਸਮਾਨਤ ਦਾ ਪ੍ਰਭਾਵ ਰਣਜੀਤ ਸਿੰਘ ਦੇ ਸ਼ਾਸਨ ਦੀ ਬਣਤਰ ਅਤੇ ਉਨ੍ਹਾਂ ਦੀ ਫੌਜ ਵਿੱਚ ਦੇਖਿਆ ਜਾ ਸਕਦਾ ਸੀ।”

SO:INT

Share:

Leave a Reply

Your email address will not be published. Required fields are marked *