ਮਾਂ ਦੇ ਪ੍ਰੇਮੀ ਨੂੰ ਅੱਗ ਲਾ ਕੇ ਸਾੜਿਆ – ਮੌਤ

Punjab Punjabi

DMT : ਕੋਟਫੱਤਾ  : (06 ਜੁਲਾਈ 2021): – ਪਿੰਡ ਜੱਸੀ ਪੌ ਵਾਲੀ ਦੇ ਰਹਿਣ ਵਾਲੇ ਸੰਤੋਖ ਸਿੰਘ (55 ) ਦੇ ਪਿੰਡ ਦੀ ਔਰਤ ਸੱਤਪਾਲ ਕੌਰ ਪਤਨੀ ਬਾਬੂ ਸਿੰਘ ਨਾਲ ਪਿਛਲੇ 30 ਸਾਲਾਂ ਤੋਂ ਨਾਜਾਇਜ਼ ਸਬੰਧ ਚੱਲੇ ਆ ਰਹੇ ਸਨ। ਸਾਲ ਕੁ ਪਹਿਲਾਂ ਸੱਤਪਾਲ ਕੌਰ ਦੀ ਮੌਤ ਹੋ ਗਈ ਸੀ। ਪੁਲਿਸ ਨੂੰ ਲਿਖਵਾਏ ਆਪਣੇ ਬਿਆਨਾਂ ਵਿਚ ਸੰਤੋਖ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਉਸ ਦਾ ਪਿਤਾ ਘਰ ਵਿਚ ਟੀ. ਵੀ. ਦੇਖ ਰਿਹਾ ਸੀ ਕਿ ਸਤਪਾਲ ਕੌਰ ਦੇ ਪੁੱਤਰ ਜਗਦੀਪ ਸਿੰਘ ਨੇ ਆਪਣੀ ਮਾਂ ਨਾਲ ਸਬੰਧਾਂ ਦੀ ਰੰਜਸ਼ ਰੱਖਦੇ ਹੋਏ ਉਸ ਉੱਪਰ ਮਿੱਟੀ ਦਾ ਤੇਲ ਛਿੜਕ ਦਿੱਤਾ ਅਤੇ ਅੱਗ ਲਾ ਦਿੱਤੀ ਗਈ । ਜਿਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ । ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਹਾਲੇ ਫ਼ਰਾਰ ਹੈ।

Leave a Reply

Your email address will not be published. Required fields are marked *