DMT : ਲੁਧਿਆਣਾ : (05 ਅਪ੍ਰੈਲ 2023) : – ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ ਲੁਧਿਆਣਾ ਦੇ ਐੱਮ.ਐੱਫ.ਡੀ.ਐੱਮ ਵਿਭਾਗ ਦੇ ਵਿਦਿਆਰਥੀ ਉਦਯੋਗਿਕ ਦੌਰੇ ਲਈ ਜਗਦੰਬਾ ਐਕਸਪੋਰਟ ਪ੍ਰਾਈਵੇਟ ਲਿਮਿਟੇਡ ਵਿਖੇ ਗਏ। ਐੱਮ ਡੀ ਪ੍ਰੋਫੈਸਰ ਸੂਰਜ ਸ਼ਰਮਾ ਅਤੇ ਪਵਨ ਸ਼ਰਮਾ ਵੱਲੋਂ ਐੱਮ.ਐੱਫ.ਡੀ.ਐੱਮ ਅਤੇ ਹੋਮ ਸਾਇੰਸ ਵਿਭਾਗ ਦੇ ਮੁਖੀ ਸ਼੍ਰੀਮਤੀ ਅਵਨਿੰਦਰ ਕੌਰ ਅਤੇ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਜਿੱਥੇ ਵਿਦਿਆਰਥਣਾਂ ਨੂੰ ਕੱਪੜਾ ਬਣਾਉਣ ਦੀਆ ਵਿਭਿੰਨ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਮਿਸਟਰ ਭੁਪਿੰਦਰ ਸਿੰਘ ਬਖਸ਼ੀ ਨੇ ਵਿਦਿਆਰਥਣਾਂ ਨੂੰ ਮਿਲ ਦਾ ਦੌਰਾ ਕਰਵਾਇਆ ਅਤੇ ਉਨ੍ਹਾਂ ਨੂੰ ਧਾਗੀ ਤੋਂ ਕੱਪੜਾ ਤਿਆਰ ਹੋਣ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ।
ਵਿਦਿਆਰਥਣਾਂ ਨੇ ਆਰ. ਟੈਕਸ ਪ੍ਰਾਈਵੇਟ ਲਿਮਟਿਡ ਦਾ ਵੀ ਦੌਰਾ ਕੀਤਾ ਜਿਥੇ ਸ੍ਰੀ ਮਨਦੀਪ ਸਿੰਘ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਉਨਾਂ ਨੂੰ ਫ਼ੈਸ਼ਨ ਉਦਯੋਗ ਵਿੱਚ ਰੁਜ਼ਗਾਰ ਦੇ ਵਿਭਿੰਨ ਮੌਕਿਆਂ ਬਾਰੇ ਜਾਣਕਾਰੀ ਦਿੰਦਿਆਂ ਇਸ ਉਦਯੋਗ ਵਿਚਲੀਆਂ ਨਵੀਆਂ ਤਕਨੀਕਾਂ, ਤਰੀਕਿਆਂ ਅਤੇ ਮਸ਼ੀਨਰੀ ਬਾਰੇ ਦੱਸਿਆ ਅਤੇ ਇਸ ਖੇਤਰ ਵਿਚ ਵਿਦਿਆਰਥਣਾਂ ਦੇ ਸੁਚੱਜੇ ਭਵਿੱਖ ਬਾਰੇ ਵੀ ਜਾਣਕਾਰੀ ਦਿੱਤੀ।ਸੰਪੂਰਨ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਹ ਉਦਯੋਗਿਕ ਦੌਰਾ ਵਿਦਿਆਰਥਣਾਂ ਲਈ ਬੇਹੱਦ ਲਾਹੇਵੰਦ ਰਿਹਾ।
ਕਾਲਜ ਪ੍ਰਿੰਸੀਪਲ ਡਾਕਟਰ ਸ੍ਰੀਮਤੀ ਕਿਰਨਦੀਪ ਕੌਰ ਜਗਦੰਬਾ ਐਕਸਪੋਰਟ ਅਤੇ ਆਰ.ਟੈਕਸ ਪ੍ਰਾਈਵੇਟ ਲਿਮਟਿਡ ਦਾ ਧੰਨਵਾਦ ਕਰਦਿਆਂ ਐੱਮ.ਐੱਫ.ਡੀ.ਐੱਮ ਵਿਭਾਗ ਦੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਭਾਗ ਨੂੰ ਭਵਿੱਖ ਵਿੱਚ ਵੀ ਅਜਿਹੇ ਉਦਯੋਗਿਕ ਦੌਰੇ ਆਰੰਭਦੇ ਰਹਿਣ ਦੇ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਦਿਆਰਥੀ ਉਦਯੋਗਾਂ ਬਾਰੇ ਪ੍ਰਯੋਗਾਤਮਿਕ| ਤਜ਼ਰਬੇ ਹਾਸਲ ਕਰ ਸਕਣ|