DMT : ਲੁਧਿਆਣਾ : (11 ਅਪ੍ਰੈਲ 2023) : – ਸੰਸਦ (ਰਾਜਸਭਾ) ਸੰਜੀਵ ਅਰੋੜਾ ਦੀ ਪਹਿਲ ਨਾਲ ਲੁਧਿਆਣਾ ਵਿੱਚ ਫੋਕਲ ਪਵਾਇੰਟਸ ਵਿੱਚ ਸੜਕਾਂ ਦੇ ਪੁਨਰ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਹੈ।
ਅਰੋੜਾ ਨੇ ਕਿਹਾ ਕਿ ਉਨ੍ਹਾਂ ਨਗਰ ਨਿਗਮ ਦੇ ਕਮਿਸ਼ਨਰ ਡਾ: ਸ਼ੈਨਾ ਅਗਰਵਾਲ ਦੁਆਰਾ ਦੱਸਿਆ ਗਿਆ ਹੈ ਕਿ ਫੋਕਲ ਪਵਾਇੰਟ ਖੇਤਰ ਵਿੱਚ ਰੇਲਵੇ ਕਰਾਸਿੰਗ ਤੋਂ ਯਾਰਡ ਚੌਕ ਤੱਕ 900 ਫੁੱਟ ਲੰਮੀ ਸੜਕ ਦੇ ਪੁਨਰ ਨਿਰਮਾਣ ਦਾ ਕੰਮ ਸ਼ਨੀਵਾਰ ਨੂੰ ਸ਼ੁਰੂ ਹੋ ਗਿਆ ਹੈ ਅਤੇ ਇਹ ਇੱਕ ਦੋ ਦਿਨ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ। ਸ਼ੁਰੂਆਤ ਵਿੱਚ, ਮਿਊਨਿਸਿਪਲ ਕਾਰਪੋਰੇਸ਼ਨ ਨੇ ਰੇਲਵੇ ਕਰਾਸਿੰਗ ਤੋਂ ਢੰਡਾਰੀ ਬ੍ਰਿਜ ਤੱਕ ਸੜਕ ਦੇ ਪੁਨਰ ਨਿਰਮਾਣ ਦੀ ਯੋਜਨਾ ਤਿਆਰ ਕੀਤੀ ਗਈ ਸੀ, ਪਰ ਵਿਚਕਾਰ ਕੁਝ ਕਾਰਜਾਂ ਨੂੰ ਪੀ.ਐੱਸ.ਆਈ.ਈ.ਸੀ. ਨੂੰ ਅਲਾਟ ਕੀਤਾ ਗਿਆ ਸੀ। ਇਸ ਨੂੰ ਦੇਖਦੇ ਹੋਏ ਨਗਰ ਨਿਗਮ ਹੁਣ ਰੇਲਵੇ ਕ੍ਰਾਸਿੰਗ ਤੋਂ ਯਾਰਡ ਚੌਕ ਤੱਕ ਸੜਕ ਦਾ ਪੁਨਰ ਨਿਰਮਾਣ ਕਰ ਰਿਹਾ ਹੈ ਅਤੇ ਬਾਕੀ ਕਾਰਜ ਪੀ.ਐੱਸ.ਆਈ.ਈ.ਸੀ. ਵੱਲੋਂ ਕੀਤਾ ਜਾਵੇਗਾ। ਐਚਪੀ ਧਰਮਕੰਡਾ ਤੋਂ ਆਰਤੀ ਸਟੀਲਸ ਅਤੇ ਪੰਜਾਬ ਕੌਨਕਾਸਟ ਵੱਲ ਜਾਣ ਵਾਲੀ ਸੜਕ ਦੇ ਪੁਨਰ ਨਿਰਮਾਣ ਲਈ ਵੀ ਟਰੈਂਡਰ ਪ੍ਰਕਿਰਿਆ ਚੱਲ ਰਹੀ ਹੈ।
ਇਸ ਦੌਰਾਨ, ਅਧਿਰਾਰਤ ਤੌਰ ਤੇ ਇਹ ਪਤਾ ਲੱਗਿਆ ਹੈ ਕਿ ਇਸ ਤੋਂ ਇਲਾਵਾ, ਰਾਜ ਸਰਕਾਰ ਨੇ ਫੋਕਲ ਪਵਾਇੰਟ ਖੇਤਰ ਦੀਆਂ ਵੱਖ-ਵੱਖ ਸੜਕਾਂ ਦੇ ਪੁਨਰ ਨਿਰਮਾਣ ਲਈ ਪੰਜਾਬ ਸਮਾਲ ਇੰਡਸਟ੍ਰੀਜ਼ ਐਕਸਪੋਰਟ ਕਾਰਪੋਰੇਸ਼ਨ (ਪੀ.ਐੱਸ.ਆਈ.ਈ.ਸੀ.) ਨੂੰ 45 ਕਰੋੜ ਰੁਪਏ ਦੀ ਰਾਸ਼ੀ ਵੀ ਅਵੰਟਿਤ ਕੀਤੀ ਹੈ। ਇਹ ਪਤਾ ਲੱਗਾ ਹੈ ਕਿ ਪੀ.ਐੱਸ.ਆਈ.ਈ.ਸੀ. ਦੁਆਰਾ ਜਿਹੜੀਆਂ ਸੜਕਾਂ ਦਾ ਪੁਨਰ-ਨਿਰਮਾਣ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਫੇਜ਼ V, ਜੀਵਨ ਨਗਰ, ਹੋਜਰੀ ਨਿਟਵੀਰ, ਸਰਵਿਸ ਰੋਡ, ਫੇਜ਼ VIII, ਫੇਜ਼ VIII (34 ਏਕੜ) ਸ਼ਾਮਲ ਹਨ। ਇਹਨਾਂ ਸੜਕਾਂ ਦੀ ਮਾਲਕੀ ਅਤੇ ਰੱਖ-ਰਖਾਵ ਪੀਐਸਆਈਸੀ ਕੋਲ ਹੈ। ਉਦਯੋਗ ਲੰਬੇ ਸਮੇਂ ਤੋਂ ਸੜਕਾਂ ਦੇ ਪੁਨਰ ਨਿਰਮਾਣ ਦੀ ਮੰਗ ਕਰ ਰਹੇ ਹਨ।
ਇਹ ਸੜਕਾਂ ਲੰਮੇ ਵਕਤ ਤੋਂ ਖਰਾਬ ਹਾਲਤ ਵਿਚ ਹਨ। ਨਤੀਜੇ ਵਜੋਂ, ਉਦਯੋਗਪਤੀਆਂ, ਕਾਮਿਆਂ ਅਤੇ ਉਦਯੋਗਿਕ ਖੇਤਰ ਦੇ ਨਾਗਰਿਕਾਂ ਨੂੰ ਅਸੁਵਿਧਾ ਹੋ ਰਹੀ ਸੀ। ਇਹਨਾਂ ਸੜਕਾਂ ਤੇ ਮਾਲ ਦੀ ਢੋਆ – ਢੁਆਈ ਕਰਨਾ ਵੀ ਬੜਾ ਔਖਾ ਸੀ। ਐਮਪੀ ਸੰਜੀਵ ਅਰੋੜਾ ਦੁਆਰਾ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੇ ਅੱਗੇ ਮਾਮਲਾ ਉਠਾਏ ਜਾਣ ਤੋਂ ਬਾਅਦ ਸੜਕਾਂ ਦੇ ਪੁਨਰ ਨਿਰਮਾਣ ਲਈ ਧਨਰਾਸ਼ੀ ਜਾਰੀ ਕੀਤੀ ਗਈ। ਅਰੋੜਾ ਨੇ ਰਾਜ ਸਰਕਾਰ ਤੋਂ ਇਹਨਾਂ ਸੜਕਾਂ ਦੀ ਸਥਿਤੀ ਵਿੱਚ ਸੁਧਾਰ ਲਈ ਧਨਰਾਸ਼ੀ ਨੂੰ ਜਾਰੀ ਕਰਨ ਵਾਸਤੇ ਜ਼ੋਰ ਦਿੱਤਾ ਗਿਆ ਸੀ।
ਕੁਝ ਉਦਯੋਗਪਤੀਆਂ ਨੇ ਇਹਨਾਂ ਖ਼ਾਬ ਸੜਕਾਂ ਦਾ ਮੁੱਦਾ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈਆਈ) ਦੇ ਇਸ ਸਾਲ ਫਰਵਰੀ ਵਿਚ ਹੋਏ ਸਾਲਾਨਾ ਸੈਸ਼ਨ 2022-23 ਵਿੱਚ ਵੀ ਉਠਾਇਆ ਸੀ। ਜੁਆਬ ਵਿੱਚ ਅਰੋੜਾ ਨੇ ਉਦਯੋਗ ਜਗਤ ਨੂੰ ਭਰੋਸਾ ਦਿਤਾ ਸੀ ਕਿ ਫੋਕਲ ਪੁਆਇੰਟ ਦੇ ਸਾਰੇ ਅੱਠ ਫੇਜ਼ ਵਿਚ ਸੜਕਾਂ ਦਾ ਪੁਨਰ ਨਿਰਮਾਣ ਕੀਤਾ ਜਾਵੇਗਾ।
ਅਰੋੜਾ ਨੇ ਸੜਕਾਂ ਦੇ ਪੁਨਰ ਨਿਰਮਾਣ ਦਾ ਕੰਮ ਸ਼ੁਰੂ ਕਰਨ ਲਈ ਨਗਰ ਨਿਗਮ ਕਮਿਸ਼ਨਰ ਡਾ. ਸ਼ੈਨਾ ਅਗਰਵਾਲ ਅਤੇ ਪੀ.ਐਸ.ਆਈ.ਈ. ਸੀ. ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਸੜਕਾਂ ਦੀ ਸਥਿਤੀ ਖਰਾਬ ਹੋਣ ਕਾਰਨ ਉਦਯੋਗ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਫੋਕਲ ਪੁਆਇੰਟ ਖੇਤਰਾਂ ਵਿਚ ਸੜਕਾਂ ਦੀ ਸਥਿਤੀ ਵਿੱਚ ਸੁਧਾਰ ਲਈ ਉਦਯੋਗਾਂ ਦੇ ਕਈ ਦਿੱਗਜਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਕਿਹਾ, “ਮੈਨੂੰ ਉਮੀਦ ਹੈ ਕਿ ਸਾਰੇ ਫੋਕਲ ਪਵਾਇੰਟ ਵਿਚ ਸੜਕਾਂ ਦਾ ਸਮੇਂ ਸੀਮਾ ਅੰਦਰ ਪੁਨਰ ਨਿਰਮਾਣ ਕੀਤਾ ਜਾਵੇਗਾ ਅਤੇ ਉਦਯੋਗ ਨੂੰ ਰਾਹਤ ਮਿਲੇਗੀ।”
ਇਸ ਤੋਂ ਇਲਾਵਾ, ਅਰੋੜਾ ਨੇ ਕਿਹਾ ਕਿ ਜਦੋਂ ਤੱਕ ਸਾਰੀਆਂ ਸੜਕਾਂ ਦਾ ਪੁਨਰ-ਨਿਰਮਾਣ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਇਸ ਮਾਮਲੇ ਦਾ ਫ਼ੋੱਲੋ-ਆਪ ਕਰਦੇ ਰਹਿਣਗੇ।
ਇਸ ਦੌਰਾਨ, ਉਦਯੋਗ ਨੇ ਫੋਕਲ ਪਵਾਇੰਟਸ ਦੇ ਲ੍ਹੇਟਰਾਂ ਵਿਚ ਸੜਕਾਂ ਦੇ ਪੁਨਰ ਨਿਰਮਾਣ ਲਈ ਪਹਿਲ ਕਰਨ ਲਈ ਅਰੋੜੇ ਦਾ ਧੰਨਵਾਦ ਕੀਤਾ ਹੈ।