ਮੋਦੀ ਜੀ ਕਹਿੰਦੇ ਸੀ ਕਿ “ਦੇਸ਼ ਨਹੀਂ ਬਿਕਨੇ ਦੂੰਗਾ” ਅੱਜ ਇੱਕ ਇੱਕ ਕਰਕੇ ਵੱਡੇ ਅਦਾਰੇ ਅਡਾਨੀ ਨੂੰ ਸੰਭਾਲੇ ਜਾ ਰਹੇ ਹਨ

Ludhiana Punjabi
  • ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਖ਼ਤਮ ਕਰਨਾ ਲੋਕਤੰਤਰ ਦਾ ਅਪਮਾਨ ਅਤੇ ਸੰਵਿਧਾਨ ਨੂੰ ਕਲੰਕਿਤ ਕਰਨਾ ਹੈ- ਬਾਵਾ
  • ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਕਰਕੇ ਅੰਗਰੇਜ਼ਾਂ ਤੋਂ ਭਾਰਤ ਅਜ਼ਾਦ ਕਰਵਾਇਆ ਸੀ, ਅਸੀਂ ਭਾਜਪਾ ਤੋਂ ਦੇਸ਼ ਅਜ਼ਾਦ ਕਰਵਾਵਾਂਗੇ
  • ਰਾਹੁਲ ਗਾਂਧੀ ਨੇ ਜੋ 3700 ਕਿੱਲੋ ਮੀਟਰ ਪੈਦਲ ਯਾਤਰਾ ਕਰਕੇ ਇਤਿਹਾਸ ਰਚਿਆ ਉਹ ਭਾਜਪਾ ਨੂੰ ਬਰਦਾਸ਼ਤ ਨਹੀਂ ਹੋ ਰਿਹਾ

DMT : ਲੁਧਿਆਣਾ : (07 ਅਪ੍ਰੈਲ 2023) : – ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਓ.ਬੀ.ਸੀ. ਵਿਭਾਗ ਨੇ ਕੁੱਲ ਹਿੰਦ ਕਾਂਗਰਸ ਦੇ ਓ.ਬੀ.ਸੀ. ਵਿਭਾਗ ਦੇ ਕੋਆਰਡੀਨੇਟਰ ਅਤੇ ਇੰਚਾਰਜ ਪੰਜਾਬ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਜਗਰਾਉਂ ਪੁਲ ‘ਤੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਅੱਗੇ ਸੱਤਿਆਗ੍ਰਹਿ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਗੈਰ ਲੋਕਤੰਤਰਿਕ ਵਧੀਕੀਆਂ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਸਮੇਂ ਕੁੱਲ ਹਿੰਦ ਕਾਂਗਰਸ ਦੇ ਸੈਕਟਰੀ ਇੰਚਾਰਜ ਹਿਮਾਚਲ ਗੁਰਕੀਰਤ ਸਿੰਘ ਕੋਟਲੀ ਮੁੱਖ ਤੌਰ ‘ਤੇ ਹਾਜ਼ਰ ਹੋਏ ਜਦਕਿ ਸਮਾਗਮ ਵਿਚ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਓ.ਬੀ.ਸੀ. ਦੇ ਵਾਈਸ ਚੇਅਰਮੈਨ ਹਰਦੀਪ ਸਿੰਘ ਜੋਸਨ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਕਾਂਗਰਸੀ ਨੇਤਾ ਕਮਲਜੀਤ ਸਿੰਘ ਕੜਵਲ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਅਤੇ ਸ਼ੂਗਰਫੈਡ ਦੇ ਨੈਸ਼ਨਲ ਫੈਡਰੇਸ਼ਨ ਦੇ ਡਾਇਰੈਕਟਰ ਮਨਜੀਤ ਸਿੰਘ ਹੰਬੜਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

          ਨਵਨਿਯੁਕਤ ਪੰਜਾਬ ਪ੍ਰਦੇਸ਼ ਕਾਂਗਰਸ ਓ.ਬੀ.ਸੀ. ਵਿਭਾਗ ਵਾਈਸ ਚੇਅਰਮੈਨ ਰੇਸ਼ਮ ਸਿੰਘ ਸੱਗੂ, ਕੋਆਰਡੀਨੇਟਰ ਬਲਵਿੰਦਰ ਸਿੰਘ ਗੋਰਾ, ਗੁਰਮੀਤ ਕੌਰ, ਠੇਕੇਦਾਰ ਮਨਜੀਤ ਸਿੰਘ, ਵਾਈਸ ਚੇਅਰਮੈਨ ਵਿਨੈ ਵਰਮਾ ਸਾਥੀਆਂ ਸਮੇਤ ਸੱਤਿਆਗ੍ਰਹਿ ਵਿਚ ਸ਼ਾਮਲ ਹੋਏ।

          ਇਸ ਸਮੇਂ ਬੋਲਦੇ ਗੁਰਕੀਰਤ ਸਿੰਘ ਕੋਟਲੀ ਅਤੇ ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ 3700 ਕਿੱਲੋ ਮੀਟਰ ਕੰਨਿਆ ਕੁਮਾਰੀ ਤੋਂ ਕਸ਼ਮੀਰ ਯਾਤਰਾ ਕਰਕੇ ਭਾਰਤ ਦੇ ਇਤਿਹਾਸ ਵਿਚ ਮੀਲ ਪੱਥਰ ਲਗਾ ਦਿੱਤਾ, ਜੋ ਭਾਜਪਾ ਨੂੰ ਹਜ਼ਮ ਨਹੀਂ ਹੋਇਆ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਸੱਚ ਦੀ ਅਵਾਜ਼ ਉਠਾ ਕੇ ਦੱਸ ਦਿੱਤਾ ਕਿ ਕੌਣ ਨੇਤਾ ਦੇਸ਼ ਦਾ ਭਵਿੱਖ ਸੰਭਾਲਣ ਲਈ ਯੋਗਤਾ ਰੱਖਦਾ ਹੈ। ਉਹਨਾਂ ਕਿਹਾ ਕਿ ਰੇਲਵੇ, ਬੰਦਰਗਾਹਾਂ, ਹਵਾਈ ਅੱਡਿਆਂ, ਕੋਲ ਖਾਨਾ ‘ਤੇ ਅਡਾਨੀ ਦਾ ਨਾਮ ਲਿਖਿਆ ਦੇਖ ਕੇ ਹਰ ਭਾਰਤੀ ਦੇ ਅੱਖਾਂ ਵਿਚ ਅਜਿਹੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਗ਼ੁੱਸਾ ਹੋਣਾ ਸੁਭਾਵਿਕ ਹੈ ਪਰ ਲੋਕਤੰਤਰ ਵਿਚ ਇਸ ਦਾ ਬਦਲਾ ਦੇਸ਼ ਦੇ ਲੋਕ 2024 ਵਿਚ ਲੈਣਗੇ। ਇਸ ਸਮੇਂ ਵਰਕਰਾਂ ਨੇ ਹੱਥਾਂ ਵਿਚ ਸਲੋਗਨ ਪਕੜੇ ਹੋਏ ਸਨ। ਲੋਕਤੰਤਰ ਬਚਾਓ, ਦੇਸ਼ ਦਾ ਨੇਤਾ ਕੈਸਾ ਹੋ, ਰਾਹੁਲ ਗਾਂਧੀ ਜੈਸਾ ਹੋ, ਲੋਕਤੰਤਰ ਬਚਾਓ ਭਾਜਪਾ ਭਜਾਓ, ਲੋਕਤੰਤਰ ਦੀ ਕਾਤਲ ਭਾਜਪਾ ਮੁਰਦਾਬਾਦ, ਰਾਹੁਲ ਗਾਂਧੀ ਕੋ ਲਾਨਾ ਹੈ ਦੇਸ਼ ਕੋ ਬਚਾਨਾ ਹੈ।

          ਇਸ ਸਮੇਂ ਸ. ਦਾਖਾ, ਸੱਗੂ, ਜੋਸਨ ਅਤੇ ਹੰਬੜਾਂ ਨੇ ਕਿਹਾ ਕਿ ਮੋਦੀ ਜੀ ਕਹਿੰਦੇ ਸਨ ਕਿ “ਦੇਸ਼ ਨਹੀਂ ਬਿਕਨੇ ਦੂੰਗਾ”। ਅੱਜ ਇੱਕ ਇੱਕ ਕਰਕੇ ਸਾਰੇ ਅਦਾਰੇ ਅਡਾਨੀ ਨੂੰ ਸੰਭਾਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਜਿੱਧਰ ਵੀ ਨਜ਼ਰ ਮਾਰੀਏ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਡਾ. ਮਨਮੋਹਨ ਸਿੰਘ ਦੀਆਂ ਸਰਕਾਰਾਂ ਦੇ ਕੰਮ ਦਿਖਾਈ ਦੇ ਰਹੇ ਹਨ। ਇਸ ਸਮੇਂ ਵਰਕਰਾਂ ਦੇ ਹੱਥਾਂ ਵਿਚ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ, ਮਲਕ ਅਰਜਨ ਖੜਗੇ ਅਤੇ ਓ.ਬੀ.ਸੀ. ਡਿਪਾਰਟਮੈਂਟ ਏ.ਆਈ.ਸੀ.ਸੀ. ਦੇ ਚੇਅਰਮੈਨ ਕੈਪਟਨ ਅਜੇ ਯਾਦਵ, ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ ਦੇ ਚਿੱਤਰ ਵੀ ਹੱਥਾਂ ਵਿਚ ਫੜੇ ਹੋਏ ਸਨ ਅਤੇ ਭਾਜਪਾ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ।

          ਇਸ ਸਮੇਂ ਰਜਿੰਦਰ ਸਿੰਘ ਬਾਜਵਾ ਕੌਂਸਲਰ, ਪਰਮਿੰਦਰ ਸਿੰਘ ਸੋਮਾਂ, ਗੁਰਪ੍ਰੀਤ ਸਿੰਘ ਗੋਪੀ, ਸੁਖਵਿੰਦਰ ਸਿੰਘ ਸ਼ੀਰਾ,  ਸੁਖਵਿੰਦਰ ਸਿੰਘ ਜਗਦੇਵ, ਮੇਜ਼ਰ ਸਿੰਘ, ਕਮਲਜੀਤ ਸਿੰਘ ਘੜਿਆਲ, ਜਸਦੀਪ ਸਿੰਘ ਦੀਪਾ, ਕੁਲਵੰਤ ਸਿੰਘ,ਜਨਕ ਰਾਜ ਚੰਦੇਲ, ਮਹਿੰਦਰ ਸਿੰਘ ਇਨਟਕ, ਜਗਤਾਰ ਸਿੰਘ ਸੇਖਾ, ਰਾਜੂ ਬਲਜੀਤ ਮਾਲੜਾ, ਅਮਰਜੀਤ ਸਿੰਘ, ਅਮਰਜੀਤ ਸਿੰਘ ਮਠਾੜੂ, ਸਤਵੰਤ ਸਿੰਘ ਮਠਾੜੂ, ਸੁਰਿੰਦਰ ਸਿੰਘ, ਪਰਮਿੰਦਰ ਸਿੰਘ ਲਾਲੀ ਸਟਾਰ, ਅਵਤਾਰ ਸਿੰਘ ਟਿਕੂ, ਸਰਬਜੀਤ ਕੌਰ, ਮਨਦੀਪ ਕੌਰ,ਹਰਪ੍ਰੀਤ ਕੌਰ, ਰਾਣੀ ਆਦਿ ਹਾਜਰ ਸਨ।

Leave a Reply

Your email address will not be published. Required fields are marked *