‘ਯਾਦਾਂ ਵਿਛੜੇ ਸਜਨ ਦੀਆਂ ਆਈਆਂ’ ਗਾਉਣ ਵਾਲੇ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ‘ਮਿਸਟਰ ਅੱਲ੍ਹਾ ਹੂ’ ਕਿਉਂ ਕਹਿੰਦੇ ਸੀ

New Delhi Punjabi

DMT : New Delhi : (17 ਅਕਤੂਬਰ 2020): – ਨੁਸਰਤ ਨੇ ਬਚਪਨ ਤੋਂ ਹੀ ਸੰਗੀਤ ਨੂੰ ਆਪਣਾ ਜਨੂੰਨ ਬਣਾ ਲਿਆ ਸੀ ਅਤੇ ਮਹਿਜ਼ 10 ਸਾਲ ਦੀ ਉਮਰ ਵਿੱਚ ਹੀ ਤਬਲੇ ਵਿੱਚ ਮੁਹਾਰਤ ਹਾਸਲ ਕਰ ਲਈ ਸੀ

21 ਸਤੰਬਰ ਨੂੰ ਹਰ ਸਾਲ ਕੌਮਾਂਤਰੀ ਅਲਜ਼ਾਈਮਰਜ਼ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਬੀਬੀਸੀ ਨੇ ਇਸੇ ਸਿਲਸਿਲੇ ਵਿੱਚ ‘ਮਿਊਜ਼ਿਕ ਮੈਮੋਰੀਜ਼’ ਦੇ ਨਾਮ ਨਾਲ ਇੱਕ ਖ਼ਾਸ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਵਿੱਚ ਸੰਗੀਤ ਦੇ ਜ਼ਰੀਏ ਡਿਮੈਂਨਸ਼ੀਆ ਦੇ ਸ਼ਿਕਾਰ ਲੋਕਾਂ ਦੀਆਂ ਯਾਦਾਂ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਾਕਿਸਤਾਨ ਦੀ ਸਭ ਤੋਂ ਮਕਬੂਲ ਆਵਾਜ਼ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਕਰੀਅਰ ਅਤੇ ਸ਼ੁਰੂਆਤੀ ਸਾਲਾਂ ‘ਤੇ ਚਾਣਨਾ ਪਾਇਆ।

ਸਾਲ 1960 ਦੇ ਦਹਾਕੇ ਵਿੱਚ ਫ਼ੈਸਲਾਬਾਦ ਦੇ ਇੱਕ ਬਜ਼ੁਰਗ ਸਾਂਈ ਮੁਹੰਮਦ ਬਖ਼ਸ਼ ਉਰਫ਼ ਲਸੂੜੀ ਸ਼ਾਹ ਦੇ ਦਰਬਾਰ ਵਿੱਚ ਇੱਕ ਛੋਟੀ ਉਮਰ ਦਾ ਮੁੰਡਾ ਪ੍ਰਮਾਤਮਾ ਅਤੇ ਮੁਹੰਮਦ ਸਾਹਿਬ ਦੀ ਕਦਰਦਾਨੀ ਵਿੱਚ ਨਾਤੀਆ ਕਲਾਮ ਪੜ੍ਹਦਾ ਸੀ।

ਇਹ ਕੋਈ ਵੱਡੀ ਗੱਲ ਨਹੀਂ ਸੀ।

ਪਰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਪੰਜਾਬ ਦੇ ਇਸ ਮੁੰਡੇ ਨੂੰ ਆਉਣ ਵਾਲੇ ਸਮੇਂ ਵਿੱਚ ਸੰਗੀਤ ਦੀ ਦੁਨੀਆਂ ਦਾ ‘ਸ਼ਹਿਨਸ਼ਾਹ-ਏ-ਕਵਾਲੀ’ ਕਿਹਾ ਜਾਵੇਗਾ।

ਉਸ ਨੌਜਵਾਨ ਦਾ ਸੰਬੰਧ ਕਵਾਲ ਘਰਾਨੇ ਨਾਲ ਹੀ ਸੀ। ਉਸ ਦੇ ਵਰਗੇ ਕਈ ਨੌਜਵਾਨਾਂ ਨੂੰ ਬਚਪਨ ਵਿੱਚ ਹੀ ਸੁਰ, ਤਾਲ ਅਤੇ ਲੈਅ ਸਿਖਾ ਦਿੱਤੀ ਜਾਂਦੀ ਸੀ, ਚਾਹੇ ਉਹ ਚਾਹੁੰਦੇ ਹੋਣ ਜਾਂ ਨਾ।

ਪਰ ਉਸ ਮੁੰਡੇ ਦੀ ਸੁਰਾਂ ਵਿੱਚ ਅਜਿਹੀ ਲੈਅ ਅਤੇ ਉੱਚੀ ਸੁਰ ਸੀ ਕਿ ਸੁਣਨ ਵਾਲੇ ਸੁਰਾਂ ਵਿੱਚ ਹੀ ਗੁਆਚ ਜਾਂਦੇ।

ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਜਲੰਧਰ ਤੋਂ ਆਏ ਇੱਕ ਪਰਿਵਾਰ ਵਿੱਚ ਜਨਮੇ ਇਸ ਮੁੰਡੇ ਦਾ ਨਾਮ ਨੁਸਰਤ ਫ਼ਤਿਹ ਅਲੀ ਖ਼ਾਨ ਰੱਖਿਆ ਗਿਆ ਸੀ। ਉਨ੍ਹਾਂ ਦਾ ਪਰਿਵਾਰ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸੰਬੰਧ ਰੱਖਦਾ ਸੀ।

ਪਰ ਇਹ ਉਹ ਸਮਾਂ ਸੀ ਜਦੋਂ ਨੁਸਰਤ ਨੂੰ ਕੋਈ ਨਹੀਂ ਜਾਣਦਾ ਸੀ। ਹਾਂ ਸਾਰਿਆਂ ਨੂੰ ਇਹ ਜ਼ਰੂਰ ਪਤਾ ਸੀ ਕਿ ਉਹ ਉਸ ਸਮੇਂ ਦੇ ਮਕਬੂਲ ਕਵਾਲ ਉਸਦਾਤ ਫ਼ਤਿਹ ਅਲੀ ਖ਼ਾਨ ਦਾ ਬੇਟਾ ਹੈ।

ਨੁਸਰਤ ਦੇ ਪਿਤਾ ਉਸਤਾਦ ਫ਼ਤਿਹ ਅਲੀ ਖ਼ਾਨ ਨਾਲ ਚੰਗੇ ਸੰਬੰਧ ਸਨ ਬਚਪਨ ਤੋਂ ਹੀ ਸੀ ਸੰਗੀਤ ਦਾ ਜਨੂੰਨ

ਨੁਸਰਤ ਨੇ ਬਚਪਨ ਤੋਂ ਹੀ ਸੰਗੀਤ ਨੂੰ ਆਪਣਾ ਜਨੂੰਨ ਬਣਾ ਲਿਆ ਸੀ ਅਤੇ ਮਹਿਜ਼ 10 ਸਾਲ ਦੀ ਉਮਰ ਵਿੱਚ ਹੀ ਤਬਲੇ ਵਿੱਚ ਮੁਹਾਰਤ ਹਾਸਲ ਕਰ ਲਈ ਸੀ।

1960 ਦੇ ਦਹਾਕੇ ਦੇ ਸ਼ੁਰੂ ਵਿੱਚ ਹੀ ਆਪਣੇ ਪਿਤਾ ਉਸਤਾਦ ਫ਼ਤਿਹ ਅਲੀ ਖ਼ਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਚਾਚੇ ਉਸਤਾਦ ਮੁਬਾਰਕ ਅਲੀ ਖ਼ਾਨ ਅਤੇ ਸਲਾਮਤ ਅਲੀ ਖ਼ਾਨ ਤੋਂ ਕਵਾਲੀ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। ਸੱਤਰਵੇਂ ਦਹਾਕੇ ਵਿੱਚ ਚਾਚੇ ਮੁਬਾਰਕ ਅਲੀ ਖ਼ਾਨ ਦੀ ਮੌਤ ਤੋਂ ਬਾਅਦ ਆਪਣੇ ਕਵਾਲ ਘਰਾਨੇ ਦੀ ਵਾਗਡੋਰ ਸੰਭਾਲ ਲਈ।

ਫ਼ੈਸਲਾਬਾਦ ਦੇ ਮਸ਼ਹੂਰ ਝੰਗ ਬਾਜ਼ਾਰ ਦੇ ਇੱਕ ਦਰਬਾਰ ਤੋਂ ਆਪਣਾ ਸੰਗੀਤਕ ਸਫ਼ਰ ਸ਼ੁਰੂ ਕਰਨ ਵਾਲੇ ਇਸ ਲੜਕੇ ‘ਤੇ ਪਹਿਲੀ ਪਾਰਖ਼ੀ ਨਜ਼ਰ ਮੀਆਂ ਰਹਿਮਤ ਦੀ ਪਈ ਜੋ ਫ਼ੈਸਲਾਬਾਦ ਵਿੱਚ ਹੀ ਗ੍ਰਾਮੋਫ਼ੋਨ ਰਿਕਾਰਡਜ਼ ਦੀ ਇੱਕ ਦੁਕਾਨ ਦਾ ਮਾਲਕ ਸੀ।

ਉਸਦੇ ਨੁਸਰਤ ਦੇ ਪਿਤਾ ਉਸਤਾਦ ਫ਼ਤਿਹ ਅਲੀ ਖ਼ਾਨ ਨਾਲ ਪਹਿਲਾਂ ਹੀ ਚੰਗੇ ਸੰਬੰਧ ਸਨ।ਗਾਉਣ ਵਾਲਾ ਤਾਂ ਥੱਕ ਗਿਆ ਪਰ ਨੁਸਰਤ ਦਾ ਤਬਲਾ ਨਾ ਰੁੱਕਿਆ

ਰਹਿਮਤ ਗ੍ਰਾਮੋਫ਼ੋਨ ਰਿਕਾਰਡਜ਼ ਸਟੂਡੀਓ ਦੇ ਮਾਲਕ ਮੀਆਂ ਰਹਿਮਤ ਦੇ ਬੇਟੇ ਮੀਆਂ ਅਸਦ ਉਸਤਾਦ ਨੁਸਰਤ ਅਲੀ ਖ਼ਾਨ ਬਾਰੇ ਦੱਸਦੇ ਹਨ ਕਿ ਉਨ੍ਹਾਂ ਨਾਲ ਜੁੜੀਆਂ ਕਈ ਯਾਦਾਂ ਹਾਲੇ ਵੀ ਤਾਜ਼ਾ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੁਸਰਤ ਦੇ ਪਰਿਵਾਰ ਨੂੰ 1960 ਦੇ ਦਹਾਕੇ ਤੋਂ ਜਾਣਦੇ ਸਨ।

ਉਨ੍ਹਾਂ ਦੱਸਿਆ, “ਸਭ ਤੋਂ ਪਹਿਲਾਂ ਮੇਰੇ ਪਿਤਾ ਦੀ ਮੁਲਾਕਾਤ ਨੁਸਰਤ ਦੇ ਪਿਤਾ ਨਾਲ ਹੋਈ ਸੀ ਜੋ ਕਿ ਫ਼ੈਸਲਾਬਾਦ ਦੇ ਮਕਬੂਲ ਕਵਾਲ ਸਨ।”

“ਨੁਸਰਤ ਨਾਲ ਮੇਰੇ ਪਿਤਾ ਦੀ ਜਾਣ ਪਹਿਚਾਣ ਤਾਂ ਬਚਪਨ ਤੋਂ ਹੀ ਸੀ ਪਰ ਜਦੋਂ ਆਪਣੇ ਚਾਚਾ ਉਸਤਾਦ ਮੁਬਾਰਕ ਖ਼ਾਨ ਦੀ ਮੌਤ ਤੋਂ ਬਾਅਦ ਨੁਸਰਤ ਨੇ ਆਪਣੇ ਕਵਾਲ ਘਰਾਨੇ ਦੇ ਕੰਮ ਦੀ ਜ਼ਿੰਮੇਵਾਰੀ ਲਈ ਤਾਂ ਮੇਰੇ ਪਿਤਾ ਨੇ ਉਨ੍ਹਾਂ ਨੂੰ ਬਤੌਰ ਗਾਇਕ ਨੋਟਿਸ ਕੀਤਾ।”

ਮੀਆਂ ਅਸਦ ਦੱਸਦੇ ਹਨ, “ਸ਼ੁਰੂਆਤ ਵਿੱਚ ਨੁਸਰਤ ਫ਼ੈਸਲਾਬਾਦ ਦੇ ਇੱਕ ਸੂਫ਼ੀ ਬਜ਼ੁਰਗ ਸਾਈਂ ਮੁਹੰਮਦ ਬਖ਼ਸ਼ ਅਲਮਾਰੂਫ ਬਾਬਾ ਲਸੂੜੀ ਸ਼ਾਹ ਦੇ ਦਰਬਾਰ ‘ਤੇ ਨਾਤੀਆ ਕਲਾਮ ਪੜ੍ਹਦੇ ਅਤੇ ਕਵਾਲੀਆਂ ਗਾਉਂਦੇ ਸਨ। ਉਨ੍ਹਾਂ ਦਾ ਘਰ ਵੀ ਦਰਬਾਰ ਦੇ ਸਾਹਮਣੇ ਹੀ ਸੀ।”

ਮੀਆਂ ਅਸਦ ਮੁਤਾਬਿਕ, ਉਸਤਾਦ ਨੁਸਰਤ ਨੇ ਕਵਾਲੀ ਤੋਂ ਪਹਿਲਾਂ ਤਬਲਾ ਵਜਾਉਣ ਦੀ ਸਿੱਖਿਆ ਲਈ ਸੀ ਅਤੇ ਤਬਲਾ ਵਜਾਉਣ ਵਿੱਚ ਉਨ੍ਹਾਂ ਨੂੰ ਬਹੁਤ ਮੁਹਾਰਤ ਹਾਸਲ ਸੀ।

ਉਨ੍ਹਾਂ ਨੇ ਆਪਣੇ ਪਿਤਾ ਤੋਂ ਸੁਣੇ ਇੱਕ ਕਿੱਸੇ ਦਾ ਜ਼ਿਕਰ ਕਰਦਿਆਂ ਕਿਹਾ,”ਨੁਸਰਤ ਜਦੋਂ 10-11 ਸਾਲ ਦੇ ਸਨ ਤਾਂ ਕਵਾਲੀ ਦੀ ਇੱਕ ਮਹਿਫ਼ਲ ਵਿੱਚ ਕੋਈ ਤਬਲਾ ਵਜਾਉਣ ਵਾਲਾ ਨਹੀਂ ਸੀ ਮਿਲ ਰਿਹਾ ਤਾਂ ਨੁਸਰਤ ਨੂੰ ਤਬਲਾ ਵਜਾਉਣ ਲਈ ਕਿਹਾ ਗਿਆ। ਉਥੇ ਉਨ੍ਹਾਂ ਨੇ ਇੰਨਾਂ ਮਗਨ ਹੋ ਕੇ ਤਬਲਾ ਵਜਾਇਆ ਕਿ ਗਾਉਣ ਵਾਲਾ ਤਾਂ ਥੱਕ ਗਿਆ ਅਤੇ ਸੁਣਨ ਵਾਲਿਆਂ ‘ਤੇ ਉਨ੍ਹਾਂ ਨੇ ਕੋਈ ਜਾਦੂ ਜਿਹਾ ਕਰ ਦਿੱਤਾ।”ਕਲਾਮ ਚੁਣਨਾ ਅਤੇ ਪੜ੍ਹਨਾ ਨੁਸਰਤ ਨੇ ਸਿਖਾਇਆ

ਮੀਆਂ ਅਸਦ ਦਾ ਉਸਤਾਦ ਨੁਸਰਤ ਨੂੰ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ ਕਦੀ ਗ੍ਰਾਮੋਫ਼ੋਨ ਰਿਕਾਰਡਿੰਗ ਸਟੂਡੀਓ ਅਤੇ ਕਦੀ ਘਰ। ਹਾਲਾਂਕਿ ਉਨ੍ਹਾਂ ਦਾ ਨੁਸਰਤ ਨਾਲ ਪੇਸ਼ੇਵਰ ਸੰਬੰਧ 1992 ਵਿੱਚ ਬਣਿਆ ਜਦੋਂ ਉਹ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਉਨ੍ਹਾਂ ਦਾ ਹੱਥ ਵੰਡਾਉਣ ਲੱਗੇ।

ਮੀਆਂ ਅਸਦ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ 1970ਦੇ ਦਹਾਕੇ ‘ਚ ਨੁਸਰਤ ਨੂੰ ਆਪਣੇ ਰਿਕਾਰਡਿੰਗ ਸਟੂਡੀਓ ਲੈ ਆਏ ਜਿਥੋਂ ਉਨ੍ਹਾਂ ਨੇ ਆਪਣੀਆਂ ਕਵਾਲੀਆਂ ਅਤੇ ਗ਼ਜ਼ਲਾਂ ਦੀ ਰਿਕਾਰਡਿੰਗ ਸ਼ੁਰੂ ਕੀਤੀ ਅਤੇ ਫ਼ਿਰ ਤਰੱਕੀ ਅਤੇ ਸ਼ੌਹਰਤ ਦੀਆਂ ਮੰਜ਼ਿਲਾਂ ਨੂੰ ਛੂੰਹਦੇ ਤੁਰੇ ਗਏ।

ਮੀਆਂ ਅਸਦ ਦੱਸਦੇ ਹਨ ਕਿ ਰਹਿਮਤ ਗ੍ਰਾਮੋਫ਼ੋਨ ਸਟੂਡੀਓ ਵਿੱਚ ਰਿਕਾਰਡ ਕੀਤੀਆਂ ਗਈਆਂ ਨੁਸਰਤ ਦੀਆਂ ਸ਼ੁਰੂਆਤੀ ਕਵਾਲੀਆਂ ਵਿੱਚੋਂ ਇੱਕ ‘ਯਾਦਾਂ ਵਿਛੜੇ ਸਜਨ ਦੀਆਂ’ ਅਤੇ ਦੂਸਰੀ ‘ਅਲੀ ਮੌਲਾ, ਅਲੀ ਮੌਲਾ’ ਸਨ ਜੋ ਦੁਨੀਆਂ ਭਰ ‘ਚ ਮਕਬੂਲ ਹੋਈਆਂ।

ਉਹ ਦੱਸਦੇ ਹਨ ਇੰਨਾਂ ਤੋਂ ਇਲਾਵਾ ਹੋਰ ਵੀ ਸੈਂਕੜੇ ਕਵਾਲੀਆਂ ਰਿਕਾਰਡ ਕੀਤੀਆਂ ਗਈਆਂ ਸਨ।

“ਉਨ੍ਹਾਂ ਦੀਆਂ ਬੇਸ਼ੁਮਾਰ ਰਿਕਾਰਡਿੰਗਜ਼ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਅਰਤੇ ਉਹ ਰਿਕਾਰਡਿੰਗ ਕਰਵਾਉਣ ਸਾਡੇ ਸਟੂਡੀਓ ਆਉਂਦੇ ਰਹੇ।’

ਮੀਆਂ ਅਸਦ ਮੁਤਾਬਿਕ ਰਹਿਮਤ ਗ੍ਰਾਮੋਫ਼ੋਨ ਹਾਉਸ ਰਿਕਾਰਡਿੰਗ ਕੰਪਨੀ ਨੇ ਨੁਸਰਤ ਦੇ 100 ਤੋਂ ਵੱਧ ਮਿਊਜ਼ਿਕ ਐਲਬਮ ਰਿਕਾਰਡ ਕਰਕੇ ਮਾਰਕਿਟ ਵਿੱਚ ਰਿਲੀਜ਼ ਕੀਤੇ।

ਜਿੰਨਾਂ ਵਿੱਚ ਬਜ਼ੁਰਗ ਸੂਫ਼ੀ ਬੁੱਲ੍ਹੇ ਸ਼ਾਹ ਕਲਾਮਾਂ ਸਮੇਤ ਹੋਰ ਦੂਸਰੇ ਲੇਖਕਾਂ ਦੇ ਕਲਾਮ ਵੀ ਸ਼ਾਮਲ ਸਨ।

ਅਜਿਹੇ ਇੱਕ ਸ਼ਖ਼ਸ ਇਲੀਆਸ ਹੁਸੈਨ ਹਨ ਜੋ ਨੁਸਰਤ ਦੇ ਜਵਾਨੀ ਦੇ ਦਿਨਾਂ ਤੋਂ ਉਨ੍ਹਾਂ ਦੇ ਸ਼ਗਿਰਦ ਹਨ ਅਤੇ ਉਸ ਦੀ ਕਵਾਲ ਪਾਰਟੀ ਵਿੱਚ ਬਤੌਰ ਪ੍ਰੋਮਪਟ ਸ਼ਾਮਿਲ ਹੁੰਦੇ ਆਏ ਸਨ।

Share:

Leave a Reply

Your email address will not be published. Required fields are marked *