- ਜਸਵਿੰਦਰ ਸਿੰਘ ਗਰੇਵਾਲ ਅਤੇ ਅੰਗਰੇਜ਼ ਸਿੰਘ ਸਮਰਾ ਚੈਰੀਟੇਬਲ ਟਰੱਸਟ ‘ਚ ਕੀਤੇ ਸ਼ਾਮਲ
- “ਸ਼ਬਦ ਪ੍ਰਕਾਸ਼ ਅਜਾਇਬ ਘਰ” ਸਾਨੂੰ ਵਡਮੁੱਲੇ ਇਤਿਹਾਸ ਨਾਲ ਜੋੜਦਾ ਹੈ- ਪ੍ਰਿੰ. ਸਰਵਣ ਸਿੰਘ, ਗੁਰਚਰਨ ਸਿੰਘ ਸੁੱਖੀ
- ਹਰਬੰਤ ਸਿੰਘ ਹੈਪੀ ਦਿਉਲ ਟਰੱਸਟ ਅਤੇ ਕੈਨੇਡਾ ਦੇ ਫਾਊਂਡੇਸ਼ਨ ਪ੍ਰਧਾਨ ਦਾ ਆਉਣ ‘ਤੇ ਕੀਤਾ ਸਵਾਗਤ
- ਸੁੱਖੀ ਘੁਮਾਣ ਯੂ.ਐੱਸ.ਏ. ਦੇ ਫਾਊਂਡੇਸ਼ਨ ਦੇ ਸਰਪ੍ਰਸਤ ਬਣਾਏ
DMT : ਲੁਧਿਆਣਾ : (21 ਫਰਵਰੀ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਖੇਡ ਜਗਤ ਦੇ ਭੀਸ਼ਮ ਪਿਤਾਮਾ ਅਤੇ ਕਬੱਡੀ ਨੂੰ ਵਿਸ਼ਵ ਵਿਚ ਪਹਿਚਾਣ ਦਿਵਾਉਣ ਵਾਲੇ ਸਰਵਣ ਸਿੰਘ ਢੁੱਡੀਕੇ, ਉੱਘੇ ਸਮਾਜਸੇਵੀ ਗੁਰਚਰਨ ਸਿੰਘ ਸ਼ੇਰਗਿੱਲ, ਖੇਡ ਪ੍ਰਮੋਟਰ ਅਤੇ ਸਮਾਜ ਸੇਵੀ ਸੁੱਖੀ ਘੁਮਾਣ ਯੂ.ਐੱਸ.ਏ. ਮੁੱਖ ਤੌਰ ‘ਤੇ ਹਾਜ਼ਰ ਹੋਏ। ਇਸ ਸਮੇਂ ਜਸਵਿੰਦਰ ਸਿੰਘ ਗਰੇਵਾਲ ਅਤੇ ਅੰਗਰੇਜ਼ ਸਿੰਘ ਸਮਰਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਵਿਚ ਸ਼ਾਮਲ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਐਲਾਨ ਕੀਤਾ।
ਇਸ ਸਮੇਂ ਪ੍ਰਿੰ. ਸਰਵਣ ਸਿੰਘ, ਗੁਰਚਰਨ ਸਿੰਘ ਅਤੇ ਸੁੱਖੀ ਘੁਮਾਣ ਨੇ ਭਵਨ ਵਿਖੇ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਅੱਜ ਬਹੁਤ ਖ਼ੁਸ਼ੀ ਹੋਈ ਹੈ ਕਿ ਪਿੰਡ ਰਕਬਾ ਵਿਚ “ਸ਼ਬਦ ਪ੍ਰਕਾਸ਼ ਅਜਾਇਬ ਘਰ” ਦਾ ਨਿਰਮਾਣ ਕਰਕੇ ਬਾਵਾ ਜੀ ਤੁਹਾਡਾ ਅਤੇ ਵਿਸ਼ੇਸ਼ ਕਰਕੇ ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਡਮੁੱਲੇ ਇਤਿਹਾਸ ਨੂੰ ਸਾਂਭਣ ਦਾ ਯਤਨ ਕੀਤਾ ਹੈ।
ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਸਰਵਣ ਸਿੰਘ ਢੁੱਡੀਕੇ ਵੱਲੋਂ ਖੇਡ ਅਤੇ ਸਮਾਜ ਸਬੰਧੀ ਲਿਖੀਆਂ ਪੁਸਤਕਾਂ ਜੀਵਨ ਦੇ ਹਰ ਖੇਤਰ ਵਿਚ ਸੇਧ ਦੇਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਕਬੱਡੀ ਜਿਸ ਨੂੰ ਪੰਜਾਬੀਆਂ ਦੀ ਮਾਂ ਖੇਡ ਵੀ ਕਹਿੰਦੇ ਹਨ, ਉਸ ਸਬੰਧੀ ਪ੍ਰਿੰ. ਸਾਹਿਬ ਅੰਦਰ ਜੋ ਪਿਆਰ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਖੇਡਾਂ ਦੇ ਰੰਗ ਵਿਚ ਰੰਗਣਾ ਚਾਹੁੰਦੇ ਹਨ। ਅਸੀਂ ਅੱਜ ਰਕਬਾ ਭਵਨ ਵਿਖੇ ਆਉਣ ‘ਤੇ ਫਾਊਂਡੇਸ਼ਨ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਸਮੇਂ ਬਾਅਦ ਵਿਚ ਆਏ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਅਤੇ ਟਰੱਸਟੀ ਹਰਬੰਤ ਸਿੰਘ ਦਿਉਲ ਦਾ ਰਕਬਾ ਭਵਨ ਵਿਖੇ ਆਉਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਸੁੱਖੀ ਘੁਮਣ ਖੇਡ ਪ੍ਰਮੋਟਰ ਅਤੇ ਉੱਘੇ ਸਮਾਜਸੇਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ।
ਇਸ ਸਮੇਂ ਖੇਡ ਜਗਤ ਨਾਲ ਸਾਹਿਤ ਅਤੇ ਸਬੰਧਿਤ “ਖੇਡ ਮੇਲਾ ਵੇਖਦਿਆਂ” ਅਤੇ “ਖੇਡ ਸਾਹਿਤ ਦੇ ਮੋਤੀ” ਪੁਸਤਕਾਂ ਭੇਂਟ ਕੀਤੀਆਂ ਗਈਆਂ।
ਇਸ ਸਮੇਂ ਰਕਬਾ ਭਵਨ ਵਿਖੇ ਬਾਬਾ ਮੋਤੀ ਰਾਮ ਮਹਿਰਾ ਨੂੰ ਵੀ ਯਾਦ ਕੀਤਾ ਜਿੰਨਾਂ ਨੇ ਮਾਤਾ ਗੁਜਰੀ ਅਤੇ ਸਾਹਿਬਜਾਦਿਆਂ ਨੂੰ ਦੁੱਧ ਛਕਾਇਆ ਸੀ ਅਤੇ ਜਾਲਮ ਵਜੀਰ ਖਾਂ ਨੇ ਉਨ੍ਹਾਂ ਨੂੰ ਪਰਿਵਾਰ ਸਮੇਤ ਕੋਲੂ ਚ ਪੀੜ ਦਿੱਤਾ ਸੀ।
ਇਸ ਸਮੇਂ ਸ਼੍ਰੀ ਬਾਵਾ ਨੇ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿੰਨਾਂ ਨੇ ਸਿੱਖ ਧਰਮ ਦੇ ਅਸਥਾਨਾਂ ਦੀ ਸੰਭਾਲ ਲਈ 14 ਕਰੋੜ ਦੀ ਰਾਸ਼ੀ ਰਾਜਸਥਾਨ ਦੀ ਗਹਿਲੋਤ ਸਰਕਾਰ ਤੋਂ ਜਾਰੀ ਕਰਵਾਈ।