ਰਾਜੀਵ ਕੁਮਾਰ ਲਵਲੀ ਨੇ 45ਵੇਂ ਪ੍ਰੋ.  ਮੋਹਨ ਸਿੰਘ ਯਾਦਗਾਰੀ ਮੇਲੇ ਲਈ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਸੌਂਪਿਆ ਸੱਦਾ ਪੱਤਰ

Ludhiana Punjabi

DMT : ਲੁਧਿਆਣਾ : (17 ਅਕਤੂਬਰ 2023) : – ਪ੍ਰੋ.  ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ 20 ਅਕਤੂਬਰ ਨੂੰ ਪੰਜਾਬੀ ਭਵਨ ਵਿਖੇ ਕਰਵਾਏ ਜਾ ਰਹੇ 45ਵੇਂ ਪ੍ਰੋ.  ਮੋਹਨ ਸਿੰਘ ਯਾਦਗਾਰੀ ਮੇਲੇ ਦਾ ਸੱਦਾ ਪੱਤਰ ਅੱਜ ਸੰਸਥਾ ਦੇ ਮੁਖੀ ਰਾਜੀਵ ਕੁਮਾਰ ਲਵਲੀ ਵੱਲੋਂ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਚੇਤਨ ਵਰਮਾ ਅਤੇ ਸਾਬਕਾ ਪ੍ਰਧਾਨ ਤੇ ਸੀਨੀਅਰ ਐਡਵੋਕੇਟ ਵਿਜੇ ਬੀ. ਵਰਮਾ ਨੂੰ ਸੌਂਪਿਆ ਗਿਆ।

ਇਸ ਮੌਕੇ ਰਾਜੀਵ ਕੁਮਾਰ ਲਵਲੀ ਨੇ ਦੱਸਿਆ ਕਿ ਸੰਸਥਾ ਵੱਲੋਂ 20 ਅਕਤੂਬਰ ਨੂੰ ਪੰਜਾਬੀ ਭਵਨ ਵਿਖੇ 45ਵਾਂ ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲਾ ਕਰਵਾਇਆ ਜਾ ਰਿਹਾ ਹੈ |  ਇਸ ਦੌਰਾਨ ਸੰਸਥਾ ਵੱਲੋਂ ਪੰਜ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।  ਇਸ ਤੋਂ ਇਲਾਵਾ, ਕਈ ਪਤਵੰਤੇ ਸੱਜਣ ਵੀ ਮੇਲੇ ਵਿੱਚ ਹਾਜ਼ਰੀ ਭਰਨਗੇ।

ਜਿੱਥੇ ਹੋਰਨਾਂ ਤੋਂ ਇਲਾਵਾ, ਤਨਿਸ਼ਕ, ਐਡਵੋਕੇਟ ਜਤਿੰਦਰ ਸਿੰਘ ਜੇਟੀ ਵਿੱਤ ਸਕੱਤਰ, ਐਡਵੋਕੇਟ ਸਿਮਰਨਪ੍ਰੀਤ ਸਿੰਘ ਕਾਰਜਕਾਰਨੀ ਮੈਂਬਰ, ਐਡਵੋਕੇਟ ਇੰਦਰਜੀਤ ਸਿੰਘ, ਐਡਵੋਕੇਟ ਰਾਹੁਲ ਵਿਰਦੀ, ਐਡਵੋਕੇਟ ਰਾਹੁਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *