DMT : ਲੁਧਿਆਣਾ : (19 ਅਕਤੂਬਰ 2023) : – ਰਾਮਗੜ੍ਹੀਆ ਗਰਲਜ਼ ਕਾਲਜ ਦੀਆਂ ਖਿਡਾਰਨਾਂ ਦਾ ‘ ਖੇਡਾਂ ਵਤਨ ਪੰਜਾਬ ਦੀਆਂ (ਰਾਜ ਪੱਧਰ )’-2023 ਵਿੱਚ ਸ਼ਾਨਦਾਰ ਪ੍ਰਦਰਸ਼ਨ 19.10.23 ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਲਈ ਖ਼ੁਸ਼ੀ ਤੇ ਮਾਣ ਦਾ ਮੌਕਾ ਰਿਹਾ ਜਦੋਂ ਕਾਲਜ ਦੀ ਸਾਫਟਬਾਲ ਟੀਮ ਦੀਆਂ ਖਿਡਾਰਨਾਂ ਅਤੇ ਜੁਡੋ ਟੀਮ ਦੀਆਂ ਖਿਡਾਰਨਾਂ ਨੇ ਪਦਕ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। 16-10-23 ਤੋਂ 19-10-23 ਨੂੰ ਕਾਲਜ ਦੀ ਸਾਫਟਬਾਲ ਟੀਮ ਦੀਆਂ ਖਿਡਾਰਨਾਂ ਨੇ ‘ ਖੇਡਾਂ ਵਤਨ ਪੰਜਾਬ ਦੀਆਂ ( ਸਟੇਟ ਪੱਧਰ) -2023 ਜੋ ਫਾਜ਼ਿਲਕਾ ਵਿਖੇ ਆਯੋਜਿਤ ਕਰਾਈ , ਵਿੱਚ ਸੋਨ ਪਦਕ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ । ਇਸ ਦੇ ਨਾਲ ਹੀ 17-10-23 ਤੋਂ 19-10-23 ਨੂੰ ਜੂਡੋ ਦੀਆਂ ਖਿਡਾਰਨਾਂ ਨੇ ਉਮਰ ਵਰਗ U – 21 ਵਿਚ ਸੁਨੇਹਾ ਨੇ ਵੇਟ ਕੈਟਾਗਿਰੀ U 57 ਵਿੱਚ ਚਾਂਦੀ ਦਾ ਪਦਕ , ਰਣਜੀਤ ਕੌਰ ਨੇ ਵੇਟ ਕੈਟਾਗਿਰੀ U 70 ਅਤੇ ਮਨਲੀਨ ਕੌਰ ਨੇ ਵੇਟ ਕੈਟਾਗਿਰੀ U +78 ਵਿੱਚ ਕਾਂਸੀ ਦਾ ਪਦਕ ਹਾਸਲ ਕੀਤੇ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਦੋਨਾਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ । ਇਸ ਦੇ ਨਾਲ ਹੀ ਸਰੀਰਿਕ ਸਿੱਖਿਆ ਵਿਭਾਗ ਦੇ ਪ੍ਰੋ .ਰਾਣੀ ਕੌਰ ਨੂੰ ਵਧਾਈ ਦਿੱਤੀ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਯੋਧ ਸਿੰਘ ਅਤੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਨੇ ਵੀ ਸਮੂਹ ਕਾਲਜ ਪਰਿਵਾਰ ਨੂੰ ਵਧਾਈ ਦਿੱਤੀ। ਕਾਲਜ ਦੇ ਪ੍ਰਿੰਸੀਪਲ ਜਸਪਾਲ ਕੌਰ ਨੇ ਸਾਫਟਬਾਲ ਟੀਮ ਦੇ ਕੋਚ ਹਰਬੀਰ ਸਿੰਘ ਗਿੱਲ ਤੇ ਸੁਖਦੇਵ ਸਿੰਘ ਔਲਖ ਦਾ ਧੰਨਵਾਦ ਕੀਤਾ।