DMT : ਲੁਧਿਆਣਾ : (10 ਫਰਵਰੀ 2023) : – ਫਰਵਰੀ 2023 ਨੂੰ ਭੋਪਾਲ ਵਿਖੇ ਆਯੋਜਿਤ “ਖੇਲੋ ਇੰਡੀਆ ਯੂਥ ਗੇਮਜ਼ 2022” ਪ੍ਰਤੀਯੋਗਤਾ ਵਿੱਚ ਜੁਡੋ ਅੰਡਰ 52 kg ਵੇਟ ਕੈਟਾਗਰੀ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੀ ਬੀ. ਏ .ਭਾਗ ਪਹਿਲਾ ਦੀ ਵਿਦਿਆਰਥਣ ਤਨਿਸ਼ਠਾ ਟੋਕਸ ਨੇ ਗੋਲਡ ਮੈਦਲ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ । ਕੋਚ ਸ੍ਰੀ ਤਿਲਕ ਰਾਮ ਨੇ ਤਨਿਸ਼ਠਾ ਦੀ ਵਧੀਆ ਪੇਸ਼ਕਾਰੀ ਅਤੇ ਇਸ ਜਿੱਤ ਉੱਪਰ ਖ਼ੁਸ਼ੀ ਪ੍ਰਗਟਾਈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਤਨਿਸ਼ਠਾ ਨੂੰ ਇਸ ਜਿੱਤ ਲਈ ਸ਼ਾਬਸ਼ਾ ਤੇ ਵਧਾਈ ਦਿੰਦਿਆ ਆਉਣ ਵਾਲੇ ਸਮੇਂ ਲਈ ਹੋਰ ਵੀ ਹੱਲਾਸ਼ੇਰੀ ਦਿੱਤੀ ਤੇ ਨਾਲ ਹੀ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਰਾਣੀ ਕੌਰ ਨੂੰ ਵੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਰਾਮਗੜ੍ਹੀਆ ਐਜੂਕੇਸ਼ਨਲ ਕੌਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਲੋਟੇ ਨੇ ਕਾਲਜ ਦੀ ਇਸ ਮਹਾਨ ਪ੍ਰਾਪਤੀ ਲਈ ਸਾਰਿਆਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਖਿਡਾਰਣ ਤਨਿਸ਼ਠਾ ਨੂੰ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
