DMT : ਲੁਧਿਆਣਾ : (04 ਅਪ੍ਰੈਲ 2023) : – 17ਵੀਂ ਸੀਨੀਅਰ ਸਟੇਟ ਬੇਸਬਾਲ ਚੈਂਪੀਅਨਸ਼ਿਪ ਜੋ ਕੇ ਮਿਤੀ.01.04..23 ਤੋਂ 02.04.23 ਤੱਕ ਸ਼ਾਹੀ ਸਪੋਰਟਸ ਕਾਲਜ ਸਮਰਾਲਾ ਵਿਖੇ ਕਰਵਾਈ ਗਈ ਉਸ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੀ ਬੇਸਬਾਲ ਟੀਮ ਨੇ ਭਾਗ ਲਿਆ ਤੇ ਮੁਕਾਬਲੇ ਵਿੱਚ ਖੇਡ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਇਸ ਚੈਂਪੀਅਨਸ਼ਿਪ ਜਿੱਤਣ ਦੀ ਖੁਸ਼ੀ ਵਿੱਚ ਬੇਸਬਾਲ ਟੀਮ ਦੀਆਂ ਖਿਡਾਰਨਾਂ ਅਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਰਾਣੀ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਿਡਾਰਨਾਂ ਨੇ ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਇਸ ਮੈਡਲ ਨੂੰ ਜਿੱਤਿਆ ਹੈ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਜਨਰਲ ਸਕੱਤਰ ਸ.ਗੁਰਚਰਨ ਸਿੰਘ ਲੋਟੇ ਨੇ ਕਾਲਜ ਦੀ ਟੀਮ ਵੱਲੋਂ ਗੋਲਡ ਮੈਡਲ ਜਿੱਤਣ ‘ ਤੇ ਸਾਰਿਆਂ ਨੂੰ ਵਧਾਈ ਦਿੱਤੀ। ਮੈਡਮ ਪ੍ਰਿੰਸੀਪਲ ਨੇ ਟੀਮ ਦੇ ਕੋਚ ਸੁਖਦੇਵ ਸਿੰਘ ਔਲਖ ਅਤੇ ਹਰਬੀਰ ਸਿੰਘ ਗਿੱਲ ਦਾ ਧੰਨਵਾਦ ਕੀਤਾ।