DMT : ਲੁਧਿਆਣਾ : (13 ਮਾਰਚ 2023) : – ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਸੰਗੀਤ ਵਿਭਾਗ ( ਐੱਮ. ਏ. ਵੋਕਲ ਸਮੈਸਟਰ ਪਹਿਲਾ) ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਦਸੰਬਰ 2022 ਵਿੱਚ ਲਏ ਇਮਤਿਹਾਨਾਂ ਵਿੱਚੋਂ ਰੁਚੀ ਗੁਪਤਾ ਨੇ 79% ਅੰਕ ਲੈ ਕੇ ਪੰਜਾਬ ਯੂਨਵਰਸਿਟੀ ਵਿਚੋਂ 6ਵੇਂ ਸਥਾਨ ਤੇ ਰਹੀ। ਪ੍ਰਭਜੀਤ ਕੌਰ 78.5% ਅੰਕ ਲੈ ਕੇ ਕਾਲਜ ਵਿੱਚ ਦੂਜੇ ਤੇ ਪੰਜਾਬ ਯੂਨੀਵਰਸਿਟੀ ਵਿੱਚੋਂ 9ਵਾਂ ਸਥਾਨ ਤੇ ਹਰਪ੍ਰੀਤ ਕੌਰ ਨੇ 76 % ਲੈ ਕੇ ਕਾਲਜ ਵਿੱਚ ਤੀਸਰਾ ਤੇ ਪੰਜਾਬ ਯੂਨਵਰਸਿਟੀ ਵਿੱਚ 10ਵਾਂ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਕਾਲਜ ਪ੍ਰਿੰ :ਪ੍ਰੋ: ਜਸਪਾਲ ਕੌਰ ਜੀ ਨੇ ਵਿਦਿਆਰਥਣਾਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਕਾਲਜ ਦੇ ਸੰਗੀਤ ਵਿਭਾਗ ਨੂੰ ਵਧਾਈ ਦਿੱਤੀ ਕਿ ਉਹਨਾਂ ਦੀ ਮਿਹਨਤ ਨਾਲ ਹੀ ਵਿਦਿਆਰਥਣਾਂ ਦੇ ਚੰਗੇ ਨਤੀਜੇ ਆਉਂਦੇ ਹਨ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਿਲ ਦੇ ਪ੍ਰਧਾਨ ਸ: ਰਣਜੋਧ ਸਿੰਘ ਜੀ ਤੇ ਜਨਰਲ ਸੈਕਟਰੀ ਸ ਗੁਰਚਰਨ ਸਿੰਘ ਲੋਟੇ ਜੀ ਨੇ ਵੀ ਵਿਦਿਆਰਥਣਾਂ ਅਤੇ ਪੋਸਟ ਗ੍ਰੈਜੂਏਟ ਸੰਗੀਤ ਵਿਭਾਗ ਨੂੰ ਇਸ ਸ਼ਾਨਦਾਰ ਨਤੀਜੇ ਲਈ ਮੁਬਾਰਕਬਾਦ ਦਿੱਤੀ।