DMT : ਲੁਧਿਆਣਾ : (06 ਫਰਵਰੀ 2023) : – ਯੂਨੀਵਰਸਿਟੀ ਆਫ਼ ਜੰਮੂ ਵੱਲੋਂ 36ਵੇ ਅੰਤਰ ਯੂਨੀਵਰਸਿਟੀ ਨੌਰਥ ਜ਼ੋਨ ਯੁਵਕ ਮੇਲੇ ਦਾ ਆਯੋਜਨ ਮਿਤੀ 31.01.23 ਤੋਂ 04.02.23 ਤੱਕ ਜੰਮੂ ਵਿਖੇ ਕੀਤਾ ਗਿਆ। ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਤੀਨਿਧਤਾ ਕਰਦੇ ਹੋਏ ਕਾਲਜ ਦੀ ਗਰੁੱਪ ਸੌਂਗ ਟੀਮ ,ਰੰਗੋਲੀ ਅਤੇ ਇੰਸਟਾਲੇਸ਼ਨ ਨੇ ਇਸ ਸਮਾਗਮ ਵਿੱਚ ਭਾਗ ਲਿਆ। ਗਰੁੱਪ ਸੌਂਗ (ਇੰਡੀਅਨ), ਗਰੁੱਪ ਸੋਂਗ (ਵੈਸਟਰਨ),ਸੋਲੋ ਸੋਂਗ (ਇੰਡੀਅਨ) ਸੋਲੋ ਸੌਂਗ (ਵੈਸਟਰਨ) ਸੋਲੋ ਵੈਸਟਰਨ ਇੰਸਟੁਮੈਂਟ ਟੀਮ ਵਿੱਚ ਜਸਪ੍ਰੀਤ ਕੌਰ, ਸ਼ਰਨਪ੍ਰੀਤ ਕੌਰ, ਰਾਧਿਕਾ ਮਲਹੋਤਰਾ, ਪ੍ਰੀਤੀ ਸਿੱਧੂ, ਜਸਲੀਨ ਕੌਰ ,ਤਰਨਜੀਤ ਕੌਰ ਨੇ ਭਾਗ ਲਿਆ ਅਤੇ ਇਸ ਟੀਮ ਨੇ ਮੁਕਾਬਲੇ ਵਿੱਚੋਂ ਤੀਸਰਾ ਇਨਾਮ ਅਤੇ ਵਿਦਿਆਰਥਣ ਜਸਪ੍ਰੀਤ ਕੌਰ ਨੇ( ਸੋਲੋ ਵੈਸਟਰਨ ਇੰਸਟੂਮੈਂਟ) ਵਿੱਚ ਪੰਜਵਾਂ ਇਨਾਮ ਅਤੇ ਰੰਗੋਲੀ ਵਿਚੋਂ ਕੁਮਾਰੀ ਨੀਲਮ ਨੇ ਤੀਸਰਾ ਸਥਾਨ ਹਾਸਲ ਕਰ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਇਸ ਵੱਡੀ ਪ੍ਰਾਪਤੀ ਪ੍ਰਤੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜਸਪਾਲ ਕੌਰ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਕਿਹਾ ਕਿ ਤੁਸੀਂ ਆਪਣੀ ਪੂਰੀ ਲਗਨ ਅਤੇ ਸਖ਼ਤ ਮਿਹਨਤ ਨਾਲ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਤੱਕ ਪਹੁੰਚ ਕੇ ਉਨ੍ਹਾਂ ਵਿੱਚੋਂ ਇਨਾਮ ਪ੍ਰਾਪਤ ਕਰਕੇ ਅੱਗੇ ਨੈਸ਼ਨਲ ਪੱਧਰ ਤੱਕ ਜਾ ਰਹੀਆਂ ਹੋ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ,ਮੈਡਮ ਨੇ ਟੀਮ ਦੀ ਤਿਆਰੀ ਕਰਵਾਉਣ ਵਾਲੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਹਾਨ ਪ੍ਰਾਪਤੀਆਂ ਲਈ ਯੋਗ ਅਗਵਾਈ ਲਾਜ਼ਮੀ ਹੁੰਦੀ ਹੈ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ.ਰਣਜੋਧ ਸਿੰਘ ਨੇ ਕਿਹਾ ਕਿ ਜੰਮੂ ਯੂਨੀਵਰਸਿਟੀ ਵਿਖੇ ਇਹ ਇਨਾਮ ਜਿੱਤ ਕੇ ਸਾਡੀਆਂ ਇਹਨਾਂ ਵਿਦਿਆਰਥਣਾਂ ਨੇ ਇਹ ਸਾਬਤ ਕਰ ਦਿੱਤਾ ਹੈ ਅੱਜ ਕੁੜੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ ਸਾਨੂੰ ਆਪਣੀਆਂ ਧੀਆਂ ਤੇ ਮਾਣ ਹੈ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਨੇ ਸਾਰੇ ਕਾਲਜ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
