- ਰਿਸ਼ਵਤਖੋਰ ਥਾਣੇਦਾਰ ਨੂੰ ਰੰਗੇ ਹੱਥੀਂ ਫੜਾਉਣ ਵਾਲੇ ਨੂੰ ਕੀਤਾ ਸਨਮਾਨਿਤ
DMT : ਲੁਧਿਆਣਾ : (07 ਅਪ੍ਰੈਲ 2023) : – ਲੋਕ ਇਨਸਾਫ ਪਾਰਟੀ ਨੇ ਹਮੇਸ਼ਾਂ ਹੀ ਭ੍ਰਿਸ਼ਟਾਚਾਰ ਦੇ ਖਿਲਾਫ਼ ਸੰਘਰਸ਼ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਹੈ। ਕਿਉ ਕਿ ਰਿਸ਼ਵਖੋਰੀ ਦੇਸ਼ ਨੂੰ ਖੋਖਲਾ ਕਰ ਰਹੀ ਹੈ। ਇਹ ਵਿਚਾਰ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਰਿਸ਼ਵਤਖੋਰ ਥਾਣੇਦਾਰ ਅਤੇ ਉਸਦੇ ਸਾਥੀ ਹਵਾਲਦਾਰ (ਥਾਣਾ ਡੇਹਲੋਂ) ਨੂੰ ਵਿਜੀਲੈਂਸ ਤੋਂ ਰੰਗੇ ਹੱਥੀਂ ਫੜਾਉਣ ਵਾਲੇ ਪਿੰਡ ਸਾਇਆ ਦੇ ਯੋਧਿਆਂ ਨੂੰ ਸਨਮਾਨਿਤ ਕਰਦੇ ਹੋਏ ਕਹੇ।ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਸੱਤਾ ਚ ਆਉਣ ਤੋਂ ਪਹਿਲਾਂ ਰਿਸ਼ਵਤ ਖੋਰੀ ਨੂੰ ਜੜ੍ਹ ਤੋਂ ਜੜ ਤੋਂ ਮਿਟਾਉਣ ਦਾ ਵਾਧਾ ਕਰਦੀਆਂ ਹਨ ਪਰ ਸਰਕਾਰ ਬਣਨ ਤੋਂ ਬਾਅਦ ਸਰਕਾਰ ਧਿਰ ਦੇ ਲੋਕ ਵੀ ਰਿਸ਼ਵਤ ਖੋਰ ਮੁਲਾਜ਼ਮਾਂ ਨਾਲ ਮਿਲ ਕੇ ਦੇਸ ਦੇ ਲੋਕਾਂ ਨੂੰ ਲੁੱਟਣ ਲਗ ਜਾਂਦੇ ਹਨ। ਜਿਸ ਨਾਲ ਭ੍ਰਿਸ਼ਟਾਚਾਰ ਦੇ ਵਿਚ ਵਾਧਾ ਹੁੰਦਾ ਹੈ।ਬੈਂਸ ਨੇ ਕਿਹਾ ਕਿ ਸਰਕਾਰੀ ਅਧਿਕਾਰੀ ਸਾਰੇ ਰਿਸ਼ਵਤ ਖੋਰ ਨਹੀਂ ,ਵੱਡੀ ਗਿਣਤੀ ਈਮਾਨਦਾਰ ਮੁਲਾਜਮਾਂ ਦੀ ਵੀ ਹੈ ਜਿਨਾ ਦਾ ਲੋਕ ਇਨਸਾਫ ਪਾਰਟੀ ਦਿੱਲੋ ਸਤਿਕਾਰ ਕਰਦੀ ਹੈ। ਪਰ ਕੁਝ ਰਿਸ਼ਵਤਖੋਰ ਮੁਲਾਜ਼ਿਮ ਲਖਾ ਰੁਪਏ ਤਨਖਾਹ ਲੇ ਕੇ ਵੀ ਰਿਸ਼ਵਤ ਲੈਣਾ ਆਪਣਾ ਹੱਕ ਸਮਝਦੇ ਹਨ।ਜੌ ਕਿ ਸਰਾਸਰ ਗ਼ਲਤ ਹੈ।ਇਹ ਸਾਰੀਆਂ ਰਿਸ਼ਵਤਖੋਰੀ ਦੀਆਂ ਕੰਧਾਂ ਉੱਪਰਲੇ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੀ ਉੱਸਰ ਕੇ ਮਜ਼ਬੂਤ ਹੋ ਰਹੀਆਂ ਹਨ। ਇਸ ਹਮਾਮ ਵਿੱਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਭ ਨੰਗੇ ਹਨ।ਰਿਸ਼ਵਤਖ਼ੋਰੀ ਸਾਡੇ ਦੇਸ਼ ਨੂੰ ਘੁਣ ਵਾਂਗ ਖਾ ਰਹੀ ਹੈ। ਜਿਸ ਲਈ ਲੋਕਾ ਦਾ ਜਾਗਰੂਕ ਹੋਣਾ ਹੀ ਇਸਦਾ ਪਕਾ ਹੱਲ ਹੈ।ਉਹਨਾਂ ਕਿਹਾ ਕਿ ਪਿੰਡ ਸਾਇਆ ਦੇ ਯੋਧਿਆਂ ਨੇ
ਰਿਸ਼ਵਤਖੋਰ ਥਾਣੇਦਾਰ ਅਤੇ ਉਸਦੇ ਸਾਥੀ ਹਵਾਲਦਾਰ ਨੂੰ ਵਿਜੀਲੈਂਸ ਕੋਲ ਰੰਗੇ ਹੱਥੀਂ ਫੜਾ ਕੇ ਸਮਾਜ ਪ੍ਰਤੀ ਇੱਕ ਸ਼ਲਾਘਾ ਯੋਗ ਕੰਮ ਕਰ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਹੈ ਉਸੇ ਤਰ੍ਹਾਂ ਹਰ ਇਨਸਾਨ ਦਾ ਜਾਗਰੂਕ ਹੋਣਾ ਵੀ ਜ਼ਰੂਰੀ ਹੈ ਤਾਂ ਜੋ ਰਿਸ਼ਵਤਖੋਰੀ ਨੂੰ ਠੱਲ੍ਹ ਪਾਈ ਜਾ ਸਕੇ।ਇਸ ਮੌਕੇ ਤੇ ਪ੍ਰਧਾਨ ਬਲਦੇਵ ਸਿੰਘ,ਡਿੰਪੀ ਵਿਜ,ਹਰਦੀਪ ਸਿੰਘ ਪਲਾਹਾ,ਕੁਲਤੇਜ ਗਿੱਲ ਆਦਿ ਹਾਜਰ ਸਨ।