ਰੇਸ਼ਮ ਸਿੰਘ ਸੱਗੂ ਦੀ ਅਗਵਾਈ ‘ਚ ਨਿੱਜਰ ਨੂੰ ਦਿੱਤਾ ਮੰਗ ਪੱਤਰ

Ludhiana Punjabi
  • ਹਲਕਾ ਆਤਮ ਨਗਰ ਦੀਆਂ ਦਰਪੇਸ਼ ਸਮੱਸਿਆਵਾਂ ਤੋਂ ਕਰਵਾਇਆ ਜਾਣੂ

DMT : ਲੁਧਿਆਣਾ : (21 ਮਈ 2023) : – ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਦੀ ਅਗਵਾਈ ‘ਚ ਹਲਕਾ ਆਤਮ ਨਗਰ ਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਵਿਧਾਇਕ ਕੁਲਵੰਤ ਸਿੰਘ ਸ਼ਿੱਧੂ ਦੀ ਹਾਜ਼ਰੀ ‘ਚ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੱਗੂ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਨੇ ਵੋਟਾਂ ਵੇਲੇ ਲੋਕਾਂ ਨਾਲ ਵਾਅਦੇ ਤਾਂ ਬਹੁਤ ਕੀਤੇ, ਪਰ ਉਨ੍ਹਾਂ ਵਿੱਚੋਂ ਛੋਟੇ ਸਨਅਤਕਾਰ ਅਜੇ ਵੀ ਵਾਅਦੇ ਪੂਰੇ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਮਿਕਸਲੈਂਡ ਯੂਜ਼ ਮਸਲੇ ਦਾ ਹੱਲ ਕਰਦਿਆਂ ਇਸ ਨੂੰ ਇੰਡਰਸਟੀਅਲ ਏਰੀਆ ਜਲਦ ਤੋਂ ਜਲਦ ਘੋਸ਼ਿਤ ਕੀਤਾ ਜਾਵੇ ਜੋ ਕਿ ਇਸ ਏਰੀਏ ਦੀ ਚਿਰਾਂ ਤੋਂ ਲਟਕਦੀ ਮੰਗ ਹੈ ਅਤੇ ਕੋਰੋਨਾ ਮਾਹਾਮਾਰੀ ਦੌਰਾਨ ਜਿਨ੍ਹਾਂ ਲੋਕਾਂ ਦੇ ਬਿਜਲੀ, ਪਾਣੀ, ਸੀਵਰੇਜ ਦੇ ਬਿੱਲ ਜੋ ਅੱਜ ਤਕ ਜਮ੍ਹਾਂ ਨਹੀ ਹੋ ਸਕੇ, ਉਨ੍ਹਾਂ ਦੇ ਬਿੱਲ ਮਾਫ਼ ਕਰ ਕੇ ਉਨ੍ਹਾਂ ਨੂੰ ਪ੍ਰਾਪਰਟੀ ਟੈਕਸ ‘ਚ ਵੱਧ ਤੋਂ ਵੱਧ ਛੋਟ ਦਿੱਤੀ ਜਾਵੇ ਤਾਂ ਜੋ ਉਹ ਅਗਲੇ ਬਿੱਲ ਸਮੇਂ ਸਿਰ ਭਰ ਸਕਣ। ਸੱਗੂ ਨੇ ਇਹ ਵੀ ਕਿਹਾ ਕਿ ਵਾਰਡ ਨੰਬਰ- 41 ਹਲਕਾ ਆਤਮ ਨਗਰ ਅਧੀਨ ਪੈਂਦੇ ਇੰਡਸਟਰੀ ਏਰੀਆ-ਬੀ, ਲੇਬਰ ਕਾਲੋਨੀ ‘ਚ ਬਣੇ ਫਲੈਟਾਂ ਦੇ ਮਾਲਕੀ ਹੱਕ ਦਿੱਤੇ ਜਾਣ ਅਤੇ ਖ਼ਰਾਬ ਹੋਈਆਂ ਗਲੀਆਂ ਅਤੇ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇ। ਮੰਗ ਪੱਤਰ ‘ਚ ਗਿੱਲ ਨਹਿਰ ਪੁਲ ਤੋਂ ਜਸਪਾਲ ਬਾਂਗਰ ਪੁਲ ਤਕ ਨਾਲ ਲੱਗਦੀ ਸੜਕ ਨੂੰ ਚੌੜੀ ਕਰਨ ਅਤੇ ਵਿਸ਼ਵਕਰਮਾ ਪਾਰਕ ‘ਚ ਬਜ਼ੁਰਗਾਂ ਲਈ ਓਲਡ ਸਿਟੀਜ਼ਨ ਹੋਮ ਬਣਾਉਣ ਅਤੇ ਪਾਰਕ ਦੇ ਨਵੀਨੀਕਰਨ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਨਿੱਝਰ ਅਤੇ ਵਿਧਾਇਕ ਕੁਲਵੰਤ ਸਿੰਘ ਸ਼ਿੱਧੂ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਹਲਕੇ ਦੀਆਂ ਪ੍ਰਮੁੱਖ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ ਅਤੇ ਮਿਕਸਲੈਂਡ ਯੂਜ ਦਾ ਹੱਲ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ ਤਾਂ ਜੋ ਛੋਟੇ ਕਾਰੋਬਾਰੀ ਬੇਖੌਫ ਹੋ ਕੇ  ਕੰਮ ਕਰ ਸਕਣ ਅਤੇ ਪੰਜਾਬ ਤੋਂ ਖੁਸਦੇ ਉਦਯੋਗ ਨੂੰ ਬਚਾਇਆ ਜਾ ਸਕੇ ਤਾਂ ਜੋ ਇੱਥੋਂ ਦੀ ਨੌਜਵਾਨੀ ਨੂੰ ਵਿਦੇਸ਼ਾਂ ਦੀ ਰਾਹ ਨਾ ਤੱਕਣੀ ਪਵੇ।

            ਇਸ ਮੌਕੇ ਫਾਊਡੇਸ਼ਨ ਦੇ ਜਨਰਲ ਸਕੱਤਰ ਸੱਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 26 ਮਈ ਨੂੰ ਯੂਨਾਈਟਿਡ ਸਾਈਕਲ ਵਿਖੇ ਲੋੜਵੰਦਾਂ ਨੂੰ ਟਰਾਈਸਾਈਕਲ, ਕੰਨਾਂ ਦੀਆਂ ਮਸ਼ੀਨਾਂ, ਬਨਾਵਟੀ ਅੰਗ ਦਾ ਕੈਂਪ ਲਗਾਇਆ ਜਾਵੇਗਾ ਜਿਸ ਵਿਚ ਸੰਸਦ ਰਵਨੀਤ ਬਿੱਟੂ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ।

                        ਇਸ ਮੌਕੇ ਉਨ੍ਹਾਂ ਨਾਲ ਹਰਮੇਲ ਸਿੰਘ ਕੁਲਾਰ, ਯੁਨਾਇਟੇਡ ਸਾਈਕਲ ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਨਵਯੁਗ, ਸੁਖਵਿੰਦਰ ਸਿੰਘ ਜਗਦੇਵ, ਅਮ੍ਰਿਤਪਾਲ ਸਿੰਘ ਕਲਸੀ, ਨਰਿੰਦਰ ਮਲਹੋਤਰਾ, ਮਨੋਜ਼ ਦੁਆ, ਅਜੀਤ ਸਿੰਘ ਮਹਿੰਦਰਾ, ਸਤਿੰਦਰ ਸਿੰਘ ਬਰਨਾਲਾ, ਸੁਰਿੰਦਰ ਸਿੰਘ, ਪਰਮਿੰਦਰ ਸਿੰਘ, ਅਵਤਾਰ  ਸਿੰਘ ਚਾਨੇ, ਅੰਮ੍ਰਿਤਪਾਲ ਸਿੰਘ ਕਲਸੀ, ਸਤਿੰਦਰਜੀਤ ਸਿੰਘ ਤੇ ਸਲਵਿੰਦਰ ਸਿੰਘ ਸਦਿਓੜਾ ਵੀ ਮੌਜੂਦ ਸਨ।

Leave a Reply

Your email address will not be published. Required fields are marked *