ਲਾਅਨ ਟੈਨਿਸ ਅੰਡਰ-17 ਵਰਗ ‘ਚ ਲੁਧਿਆਣਾ ਦੀਆਂ ਧੀਆਂ ਵਲੋਂ ਜਿੱਤ ਦਾ ਸਿਲਸਿਲਾ ਜਾਰੀ

Ludhiana Punjabi
  • ਐਸ.ਏ.ਐਸ. ਨਗਰ ਦੀ ਟੀਮ ਨੂੰ ਅੱਜ 2-0 ਨਾਲ ਦਿੱਤੀ ਮਾਤ
  • ਬੀਤੇ ਕੱਲ੍ਹ ਮਾਨਸਾ ਨੂੰ ਵੀ 2-0 ਦੇ ਫਰਕ ਨਾਲ ਹਰਾਇਆ ਸੀ

DMT : ਲੁਧਿਆਣਾ : (17 ਅਕਤੂਬਰ 2023) : –

ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਰਾਜ ਪੱਧਰੀ ਖੇਡਾਂ ਦੇ ਦੂਜੇ ਪੜਾਅ ਵਿੱਚ ਹਾਰਵੈਸਟ ਲਾਅਨ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ਵਿਖੇ ਜਾਰੀ ਲਾਅਨ ਟੈਨਿਸ ਦੇ ਮੁਕਾਬਲਿਆਂ ਵਿੱਚ ਅੱਜ ਫੱਸਵੇਂ ਮੁਕਾਬਲੇ ਹੋਏ।

ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਲੜਕਿਆਂ ਦੇ ਦੂਜੇ ਦਿਨ ਦੇ ਖੇਡ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਲਾਅਨ ਟੈਨਿਸ ਅੰਡਰ-14 ਵਰਗ ਦੀ ਟੀਮ ਈਵੈਟ ਵਿੱਚ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ ਐਸ.ਏ.ਐਸ. ਨਗਰ ਨੇ ਮਲੇਰਕੋਟਲਾ ਨੂੰ 2-0 ਦੇ ਫਰਕ ਨਾਲ, ਪਟਿਆਲਾ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ 2-1 ਦੇ ਫਰਕ ਨਾਲ, ਬਠਿੰਡਾਂ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ 2-0 ਦੇ ਫਰਕ ਨਾਲ ਮਾਤ ਦਿੱਤੀ।

ਲਾਅਨ ਟੈਨਿਸ ਅੰਡਰ-17 ਲੜਕੀਆਂ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਹੁਸ਼ਿਆਰਪੁਰ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ ਜਦਕਿ ਲੁਧਿਆਣਾ ਦੀ ਟੀਮ ਨੇ ਐਸ.ਏ.ਐਸ. ਨਗਰ ਦੀ ਟੀਮ ਨੂੰ 2-0 ਨਾਲ ਮਾਤ ਦਿੱਤੀ ਹੈ।

Leave a Reply

Your email address will not be published. Required fields are marked *