DMT : ਲੁਧਿਆਣਾ : (14 ਮਾਰਚ 2023) : – ਗਿੱਲ ਰੋਡ ਸਥਿਤ ਗੁਰਦੁਵਾਰਾ ਚੇਤ ਸਿੰਘ ਨਗਰ ਦੀ ਪ੍ਰਬੰਧਕ ਕਮੇਟੀ ਦੀ ਚੋਣ ਪਿਛਲੇ ਦਿਨੀਂ ਮੁਕੰਮਲ ਹੋਈ ਜਿਸ ਦੌਰਾਨ ਹਰਜਿੰਦਰ ਸਿੰਘ ਖਾਲਸਾ ਪ੍ਰਧਾਨ ਅਤੇ ਲਿਪ ਆਗੂ ਜਸਪਾਲ ਸਿੰਘ ਰੀਐਤ ਸੀਨੀਅਰ ਉਪ ਪ੍ਰਧਾਨ ਬਣੇ l
ਗੁਰਦੁਆਰਾ ਸਾਹਿਬ ਵਿਖ਼ੇ ਐਤਵਾਰ ਨੂੰ ਹੋਈ ਚੋਣ ਦੌਰਾਨ ਇਲਾਕੇ ਦੀਆਂ ਸੰਗਤਾਂ ਨੇ ਵੱਧ ਚੜ ਕੇ ਭਾਗ ਲਿਆ l ਇਸ ਦੌਰਾਨ ਇਲਾਕੇ ਦੀ ਸੰਗਤ ਵੱਲੋਂ ਵੋਟਿੰਗ ਕੀਤੀ ਗਈ ਅਤੇ ਵੋਟਿੰਗ ਤੋਂ ਬਾਦ ਹੋਈ ਗਿਣਤੀ ਅਨੁਸਾਰ ਹਰਜਿੰਦਰ ਸਿੰਘ ਖਾਲਸਾ ਪ੍ਰਧਾਨ ਅਤੇ ਲਿਪ ਆਗੂ ਜਸਪਾਲ ਸਿੰਘ ਰੀਐਤ ਸੀਨੀਅਰ ਉਪ ਪ੍ਰਧਾਨ ਤੋਂ ਇਲਾਵਾ ਗੁਰਦੀਪ ਸਿੰਘ ਸੋਹਲ ਉਪ ਪ੍ਰਧਾਨ, ਸੁਰਿੰਦਰ ਪਾਲ ਸਿੰਘ ਖਜਾਨਚੀ, ਹਰਬੰਸ ਸਿੰਘ ਮੀਤ ਸਕੱਤਰ, ਕੁਲਦੀਪ ਸਿੰਘ ਬਾਂਸਲ ਸਟੇਜ ਸਕੱਤਰ ਅਤੇ ਗੁਰਬੀਰ ਸਿੰਘ ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਬਣੇ l ਇਸ ਦੌਰਾਨ ਸੰਗਤ ਵੱਲੋਂ ਨਵੀ ਬਣੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ l ਇਸ ਮੌਕੇ ਨਵੇਂ ਬਣੇ ਪ੍ਰਧਾਨ ਖਾਲਸਾ ਅਤੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਰੀਐਤ ਨੇ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਦਿੱਤੀ ਗਈ ਜਿੰਮੇਵਾਰੀ ਨੂੰ ਨਿਭਾਉਣਗੇ ਅਤੇ ਗੁਰਦੁਆਰਾ ਸਾਹਿਬ ਵਿਖ਼ੇ ਸਾਰੇ ਕੰਮ ਪੂਰੀ ਗੁਰਮਰਯਾਦਾ ਅਨੁਸਾਰ ਕਰਵਾਉਣਗੇ l