ਲੁਟਾ ਖੋਹਾਂ ਕਰਨ ਵਾਲੇ ਦੋ ਮੁਲਜ਼ਮਾਂ ਚੋ’ ਪੁਲਿਸ ਨੇ ਕੀਤਾ ਇਕ ਦੋਸ਼ੀ ਕਾਬੂ, ਇਕ ਫਰਾਰ

Crime Ludhiana Punjabi

DMT : ਲੁਧਿਆਣਾ : (15 ਅਕਤੂਬਰ 2023) : – ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਥਾਣਾ ਜਮਾਲਪੁਰ ਮੁਖ ਅਫਸਰ ਜਸਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁੱਟ ਖੋਹ ਦੀ ਵਾਰਦਾਤਾਂ ਤੇ ਠੱਲ ਪਾਉਣ ਲਾਇ ਮੁੰਡਿਆਂ ਕਲਾਂ ਚੌਂਕੀ ਇੰਚਾਰਜ ਸੁਰਜੀਤ ਸਿੰਘ ਸੈਣੀ ਨੇ ਲੁੱਟ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ.

ਰਾਹੁਲ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਆਦਰਸ਼ ਕਾਲੋਨੀ ਮੁੰਡਿਆਂ ਕਲਾਂ ਲੁਧਿਆਣਾ ਨੇ ਇਤਲਾਹ ਦਿਤੀ ਕਿ ਘਰ ਤੋਂ ਥੋੜੀ ਦੂਰ ਸੁੰਦਰ ਨਗਰ ਚੌਂਕ ਵੱਲ ਨੂੰ ਜਾ ਰਹੇ ਦੋ ਨੌਜਵਾਨ ਲੜਕੇ ਆ ਰਹੇ ਸਨ ਤੇ ਮੈਨੂੰ ਚਾਕੂ ਦਿਖਾ ਕੇ ਮੇਰੀ ਜੇਬ ਵਿੱਚੋ ਮੋਬਾਈਲ ਫੋਨ ਦੀ ਖੋਹ ਕਰਕੇ ਫਰਾਰ ਹੋ ਗਏ ਸਨ. ਖੋਹ ਕਰਨ ਵਾਲੇ ਵਿਅਕਤੀਆਂ ਦੇ ਨਾਲ ਗੁਰਨਦਰਪਾਲ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਬੂਥਗੜ੍ਹ ਜੱਟਾ ਲੁਧਿਆਣਾ ਅਤੇ ਲੱਕੀ ਵਾਸੀ ਨੀਚੀ ਮੰਗਲੀ ਲੁਧਿਆਣਾ ਵਜੋਂ ਪਹਿਚਾਣ ਹੋਈ ਹੈ. ਹਨ ਤੇ ਥਾਣਾ ਜਮਾਲਪੁਰ ਲੁਧਿਆਣਾ ਵਿਚ ਕਈ ਕੇਸ ਰਜਿਸਟਰ ਹਨ. ਦੋਸ਼ੀ ਗੁਰਿੰਦਰਪਾਲ ਸਿੰਘ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸਦੇ ਕਾਬੂ ਕਰਨ ਨਾਲ 7 ਹੋਰ ਵਾਰਦਾਤਾਂ ਟਰੇਸ ਹੋ ਗਈਆ ਹਨ. ਇਸਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈਕੇ ਦੋਸ਼ੀ ਪਾਸੋ ਹੋਰ ਖੁਲਾਸੇ ਹੋਣ ਦੀ ਉਮੀਦ ਹੈ. ਇਕ ਦੋਸ਼ੀ ਫਰਾਰ ਹੈ. ਤਫਤੀਸ਼ ਜਾਰੀ.

Leave a Reply

Your email address will not be published. Required fields are marked *