- ਐਨ.ਡੀ.ਏੇ/ਐਨ.ਏ. ਲਈ 3741 ਅਤੇ ਸੀ.ਡੀ.ਐਸ. ਪ੍ਰੀਖਿਆਵਾਂ ਲਈ 1934 ਉਮੀਦਵਾਰ ਹੋਏ ਹਾਜ਼ਰ
DMT : ਲੁਧਿਆਣਾ : (16 ਅਪ੍ਰੈਲ 2023) : – ਜ਼ਿਲ੍ਹੇ ਵਿੱਚ ਐਤਵਾਰ ਨੂੰ ਨੈਸ਼ਨਲ ਡਿਫੈਂਸ ਅਕੈਡਮੀ, ਨੇਵਲ ਅਕੈਡਮੀ ਅਤੇ ਕੰਬਾਈਡ ਡਿਫੈਂਸ ਸਰਵਿਸਿਜ਼ ਦੀਆਂ ਪ੍ਰੀਖਿਆਵਾਂ ਸ਼ਾਂਤੀਪੂਰਵਕ ਨੇਪਰੇ ਚੜ੍ਹੀਆਂ।
ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.), ਨੇਵਲ ਅਕੈਡਮੀ (ਐਨ.ਏ.) ਅਤੇ ਕੰਬਾਈਡ ਡਿਫੈਂਸ ਸਰਵਿਸਿਜ਼ (ਸੀ.ਡੀ.ਐਸ.) ਲਈ ਕ੍ਰਮਵਾਰ ਕੁੱਲ 3741 ਅਤੇ 1934 ਉਮੀਦਵਾਰ ਹਾਜ਼ਰ ਹੋਏ।
ਇਸ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਕੁੱਲ 31 ਵੰਡ ਅਧਿਕਾਰੀ ਅਤੇ 13 ਨਿਰੀਖਣ ਅਧਿਕਾਰੀ ਤਾਇਨਾਤ ਕੀਤੇ ਗਏ ਸਨ ਜਦਕਿ ਸੰਯੁਕਤ ਡਾਇਰੈਕਟਰ ਯੂ.ਪੀ.ਐਸ.ਸੀ. ਨੀਰੀਖਕ ਸਨ।
ਪ੍ਰੀਖਿਆ ਲਈ ਨੋਡਲ ਅਫ਼ਸਰ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜ ਸੀ.ਡੀ.ਐਸ. ਅਤੇ ਅੱਠ ਐਨ.ਡੀ.ਏੇ/ਐਨ.ਏ. ਸਮੇਤ ਕੁੱਲ 13 ਕੇਂਦਰ ਬਣਾਏ ਸਨ ਜਿਨ੍ਹਾਂ ਵਿੱਚ ਐਸ.ਸੀ.ਡੀ. ਸਰਕਾਰੀ ਕਾਲਜ, ਆਰੀਆ ਕਾਲਜ (ਲੜਕੇ), ਖ਼ਾਲਸਾ ਕਾਲਜ (ਲੜਕੀਆਂ), ਸਰਕਾਰੀ ਕਾਲਜ (ਲੜਕੀਆਂ), ਕੁੰਦਨ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ (ਲੜਕੀਆਂ), ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਅਤੇ ਡੀ.ਏ.ਵੀ. ਪਬਲਿਕ ਸਕੂਲ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰੀਖਿਆਵਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਪ੍ਰੀਖਿਆਵਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ। ਉਨ੍ਹਾਂ ਕਿਹਾ ਕਿ ਐਨ.ਡੀ.ਏੇ/ਐਨ.ਏ. ਲਈ ਕੁੱਲ 5668 ਅਤੇ ਸੀ.ਡੀ.ਐਸ. ਪ੍ਰੀਖਿਆਵਾਂ ਲਈ 3954 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜੋ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਦੁਆਰਾ ਕਰਵਾਈਆਂ ਜਾ ਰਹੀਆਂ ਹਨ। ਐਨ.ਡੀ.ਏੇ/ਐਨ.ਏ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਸਵੇਰੇ 10 ਵਜੇ ਤੋਂ 12:30 ਵਜੇ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 4:30 ਵਜੇ ਤੱਕ ਆਯੋਜਿਤ ਕੀਤੀ ਗਈ ਜਦਕਿ ਸੀ.ਡੀ.ਐਸ. ਦੀ ਪ੍ਰੀਖਿਆ ਤਿੰਨ ਸ਼ਿਫਟਾਂ ਵਿੱਚ ਸਵੇਰੇ 9 ਵਜੇ ਤੋਂ 11 ਵਜੇ, ਦੁਪਹਿਰ 12 ਤੋਂ 2 ਵਜੇ ਅਤੇ ਸ਼ਾਮ 3 ਵਜੇ ਤੋਂ ਸ਼ਾਮ 5 ਵਜੇ ਤੱਕ ਲਈ ਗਈ ਸੀ।
ਐਨ.ਡੀ.ਏ/ਐਨ.ਏ. ਪ੍ਰੀਖਿਆ ਵਿੱਚ ਕੁੱਲ 3741 ਉਮੀਦਵਾਰ 2666 ਪੁਰਸ਼, 1075 ਔਰਤਾਂ ਅਤੇ 1927 ਗੈਰ ਹਾਜ਼ਰ ਰਹੇ। ਜਦੋਂ ਕਿ 1460 ਪੁਰਸ਼ ਅਤੇ 474 ਔਰਤਾਂ ਸਮੇਤ ਕੁੱਲ 1934 ਉਮੀਦਵਾਰਾਂ ਨੇ ਸੀ.ਡੀ.ਐਸ. ਪ੍ਰੀਖਿਆਵਾਂ ਵਿੱਚ ਭਾਗ ਲਿਆ ਅਤੇ 2020 ਗੈਰ-ਹਾਜ਼ਰ ਰਹੇ।
ਮੋਬਾਈਲ ਫੋਨ, ਆਈ.ਟੀ. ਗੈਜੇਟਸ, ਬਲੂਟੁੱਥ ਅਤੇ ਕਿਸੇ ਵੀ ਹੋਰ ਸੰਚਾਰ ਉਪਕਰਨਾਂ ‘ਤੇ ਪ੍ਰੀਖਿਆ ਦੇ ਸਥਾਨ ਦੇ ਅੰਦਰ ਪਾਬੰਦੀ ਲਗਾਈ ਗਈ ਸੀ। ਸੁਰੱਖਿਆ ਕਾਰਨਾਂ ਕਰਕੇ ਮੋਬਾਈਲ ਜੈਮਰ ਤਾਇਨਾਤ ਕੀਤੇ ਗਏ ਸਨ ਅਤੇ ਪ੍ਰੀਖਿਆ ਕੇਂਦਰਾਂ ਦੇ ਅੰਦਰ ਅਤੇ ਬਾਹਰ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ।