ਲੁਧਿਆਣਾ ਜਾਮਾ ਮਸਜਿਦ ਪੁੱਜੇ ਸੁਖਬੀਰ ਸਿੰਘ ਬਾਦਲ

Ludhiana Punjabi
  • ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

DMT : ਲੁਧਿਆਣਾ : (26 ਸਤੰਬਰ 2021): – ਦੇਸ਼ ਦੇ ਮਹਾਨ ਅਜਾਦੀ ਘੁਲਾਟੀ ਲੁਧਿਆਣਵੀ ਪਰਿਵਾਰ ਦੇ ਮੁਖੀ ਅਤੇ ਪੰਜਾਬ ਦੇ ਮੁਸਲਮਾਨਾਂ ਦੇ ਸ਼ਾਹੀ ਇਮਾਮ ਮਰਹੂਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਜਿਨਾਂ ਦਾ 10 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ ਦੇ ਪਰਵਾਰਿਕ ਮੈਬਰਾਂ ਨਾਲ ਦੁੱਖ ਸਾਂਝਾ ਕਰਣ ਲਈ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਾਮਾ ਮਸਜਿਦ ਪੁੱਜੇ। ਸਰਦਾਰ ਬਾਦਲ ਨੇ ਮਰਹੂਮ ਸ਼ਾਹੀ ਇਮਾਮ ਪੰਜਾਬ ਦੇ ਪੁੱਤਰ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ, ਮੁਜਾਹਿਦ ਤਾਰਿਕ,  ਜਨਾਬ ਅਤੀਕ – ਉਰ-ਰਹਿਮਾਨ ਲੁਧਿਆਣਵੀ, ਮੁਸਤਕੀਮ ਅਹਿਰਾਰ ਨਾਲ ਅਫਸੋਸ ਦਾ ਇਜਹਾਰ ਕੀਤਾ।  ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ  ਦੇ ਦੇਹਾਂਤ ਨਾਲ ਸਿਰਫ ਇਸ ਪਰਿਵਾਰ ਦਾ ਹੀ ਨਹੀਂ ਬਲਕਿ ਪੰਜਾਬ ਦੇ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਹੈ ।  ਸ਼ਾਹੀ ਇਮਾਮ ਸਾਹਿਬ ਪੰਜਾਬ ’ਚ ਕੌਮੀ ਏਕਤਾ ਦੀ ਜਿੰਦਾ ਮਿਸਾਲ ਸਨ, ਉਨਾਂ ਨੇ ਆਪਣੇ ਜੀਵਨ ’ਚ ਸਾਰੇ ਧਰਮਾਂ ਦਾ ਆਦਰ ਕਰਨ ਦੀ ਸਿੱਖਿਆ ਦਿੱਤੀ ਅਤੇ ਹਮੇਸ਼ਾ ਹੀ ਦੇਸ਼ ਨੂੰ ਤੋੜਣ ਵਾਲੀਆਂ ਅਤੇ ਅੱਤਵਾਦੀਆਂ ਨੂੰ ਮੁੰਹ ਤੋੜ ਜਵਾਬ ਦਿੱਤਾ। ਮਰਹੂਮ ਸ਼ਾਹੀ ਇਮਾਮ ਸਾਹਿਬ ਇੱਕ ਸੱਚੇ ਮੁਸਲਮਾਨ ਹੋਣ ਦੇ ਨਾਲ-ਨਾਲ ਬਹਾਦਰ ਪੰਜਾਬੀ ਸਨ, ਪੰਜਾਬ ਦੇ ਲੋਕ ਅਤੇ ਇਤਹਾਸ ਹਮੇਸ਼ਾ ਆਪ ਜੀ ਨੰੂ ਸਨਮਾਨ ਦੇ ਨਾਲ ਯਾਦ ਰੱਖੇਗਾ। ਇਸ ਮੌਕੇ ’ਤੇ ਗੁਰਦੁਆਰਾ ਦੁੱਖ ਨਿਵਾਰਣ ਦੇ ਮੁੱਖ ਸੇਵਾਦਾਰ ਸਰਦਾਰ ਪਿ੍ਰਤਪਾਲ ਸਿੰਘ, ਹੀਰਾ ਸਿੰਘ ਗਾਬੜੀਆ, ਰਣਜੀਤ ਸਿੰਘ ਢਿੱਲੋਂ, ਮਨਪ੍ਰੀਤ ਮੰਨਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *