- ਵਾਰਡ ਨੰ.49 ਦੇ ਵਾਸੀਆਂ ਨੇ ਬੈਂਸ ਸਮੱਸਿਆਵਾਂ ਨੂੰ ਕੀਤਾ ਸਨਮਾਨਿਤ
DMT : ਲੁਧਿਆਣਾ : (18 ਅਕਤੂਬਰ 2023) : – ਵਾਰਡ ਨੰ.49 ਵਿੱਚ ਸ.ਹਰਪਾਲ ਸਿੰਘ ਕੋਹਲੀ ਦੇ ਉਪਰਾਲਾ ਸਦਕਾ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ।ਮੀਟਿੰਗ ਵਿੱਚ ਮੁੱਖ ਮਹਿਮਾਨ ਵਲੋ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹਿੱਸਾ ਲਿਆ।ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਭਾਗ ਲੈਕੇ ਸਿਮਰਜੀਤ ਸਿੰਘ ਬੈਂਸ ਨੂੰ ਵਾਰਡ ਵਿਚ ਆ ਰਹੀਆ ਸਮੱਸਿਆਵਾਂ ਤੋ ਜਾਣੂ ਕਰਵਾਉਂਦੇ ਕਿਹਾ ਕਿ ਪਿਛਲੇ ਦੋ ਸਾਲ ਵਾਰਡ ਦੇ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆ। ਵਾਰਡ ਦੀਆਂ ਸਟਰੀਟ ਲਾਈਟਾਂ ਖਰਾਬ ਹੋਣ ਨਾਲ ਰਾਤ ਨੂੰ ਹਮੇਸ਼ਾ ਹੀ ਲੁੱਟ ਖੋਹ ਦਾ ਡਰ ਬਣਿਆ ਰਹਿੰਦਾ ਹੈ।ਵਾਰਡ ਦੀਆ ਸੜਕਾਂ ਟੁੱਟਿਆ ਹੋਣ ਕਰਕੇ ਰੋਜ ਹੀ ਦੁਰਘਟਨਾਵਾਂ ਹੁੰਦੀਆ ਹਨ।ਵਾਰਡ ਵਿਚ ਪੈਂਦੇ ਪਾਰਕਾਂ ਦਾ ਹਾਲ ਵੀ ਬਹੁਤ ਮਾੜਾ ਹੋਇਆ ਪਿਆ ਹੈ।ਵਾਰਡ ਦੀ 200ਫੁੱਟੀ ਰੋਡ ਦਾ ਉਦਘਾਟਨ ਹੋਏ ਅੱਜ 7ਮਹੀਨੇ ਬੀਤ ਗਏ ਹਨ ਪਰ ਅਜੇ ਤੱਕ ਸੜਕ ਨਹੀਂ ਬਣੀ।ਉਹਨਾਂ ਕਿਹਾ ਕਿ ਵਾਰਡ ਵਿਕਾਸ ਦੇ ਨਾਂਅ ਉੱਤੇ ਬਹੁਤ ਪਿੱਛੜ ਗਿਆ ਹੈ।ਅਤੇ ਮੌਜੂਦਾ ਸਰਕਾਰ ਦੇ ਵਿਧਾਇਕ ਅਤੇ ਨੁਮਾਇੰਦੇ ਗੂੜ੍ਹੀ ਨੀਂਦ ਸੁੱਤੇ ਪਏ ਹਨ।ਉਹਨਾਂ ਕਿਹਾ ਕਿ ਬੈਂਸ ਸਾਹਿਬ ਦੇ ਦਸ ਸਾਲ ਦੇ ਰਾਜ ਵਿੱਚ ਵਾਰਡ ਵਿੱਚ ਵਿਕਾਸ ਤੋੜ ਕੰਮ ਹੋਏ ਸਨ।ਪਰ ਜਦੋਂ ਦੀ ਆਪ ਸਰਕਾਰ ਬਣੀ ਹੈ।ਵਾਰਡ ਵਿਚ ਡਿਵੈਲਪਮੈਂਟ ਜ਼ੀਰੋ ਹੋ ਚੁੱਕੀ ਹੈ।ਬੈਂਸ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਹੋਏ ਵਾਰਡ ਦੇ ਲੋਕਾਂ ਵਲੋ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਬੈਂਸ ਨੂੰ ਭਰੋਸਾ ਵੀ ਦਿਵਾਇਆ ਕਿ ਆਉਣ ਵਾਲਿਆ ਨਗਰ ਨਿਗਮ ਚੋਣਾਂ ਵਿੱਚ ਉਹ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਦਾ ਤਨ,ਮਨ ਧਨ ਨਾਲ ਸਾਥ ਦੇਣਗੇ ਅਤੇ ਵਾਰਡ ਦੀ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਵਿੱਚ ਪਾਉਣਗੇ।ਇਸ ਮੌਕੇ ਬੈਂਸ ਨੇ ਕਿਹਾ ਕਿ ਵਾਰਡ ਦੇ ਲੋਕਾਂ ਦੀ ਸੇਵਾ ਕਰਨਾ ਹੀ ਲੋਕ ਇਨਸਾਫ਼ ਪਾਰਟੀ ਦਾ ਮੁੱਖ ਮੰਤਵ ਹੈ।ਉਹਨਾਂ ਕਿਹਾ ਕਿ ਲੋਕਾਂ ਦੇ ਪਿਆਰ ਸਦਕਾ ਆਉਣ ਵਾਲਿਆ ਨਗਰ ਨਿਗਮ ਚੋਣਾਂ ਵਿੱਚ ਸਾਰੇ ਵਾਰਡਾਂ ਤੋ ਲੋਕ ਇਨਸਾਫ਼ ਪਾਰਟੀ ਆਪਣੇ ਉਮੀਦਵਾਰ ਖੜਾ ਕਰੇਗੀ। ਇਸ ਮੌਕੇ ਤੇ ਹਰਪਾਲ ਸਿੰਘ ਕੋਹਲੀ,ਅਵਨਿੰਦਰ ਕੌਰ,ਰਜਨੀ ਮੱਕੜ, ਗੁਰਵੀਰ ਸਿੰਘ ਕਾਲੜਾ, ਸੁਖਵਿੰਦਰ ਸਿੰਘ ਦੁੱਗਰੀ, ਸੋਹਣ ਸਿੰਘ, ਰਣਜੀਤ ਸਿੰਘ ਖਟੜਾ, ਗੁਰਵਿੰਦਰ ਸਿੰਘ ਰਿੰਪੀ, ਪਾਰਸ ਨਾਰੰਗ, ਬਲਦੇਵ ਸਿੰਘ, ਮਨਮੋਹਨ ਸਿੰਘ ਪੱਪੂ, ਹਰਮੀਤ ਸਿੰਘ ਕੋਹਲੀ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਗਿਆਨੀ ਮੇਹਰ ਸਿੰਘ, ਭਗਵੰਤ ਸਿੰਘ, ਬੀਬੀ ਨਰਿੰਦਰ ਕੌਰ ਆਦਿ ਹਾਜ਼ਰ ਸਨ