ਲੋਕ ਇਨਸਾਫ਼ ਪਾਰਟੀ ਹੀ ਕਰ ਸਕਦੀ ਹੈ ਇਮਾਨਦਾਰੀ  ਨਾਲ ਸੇਵਾ: ਬੈਂਸ

Ludhiana Punjabi
  • ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੇ ਬੈਂਸ ਨੂੰ ਕੀਤਾ ਸਨਮਾਨਿਤ

DMT : ਲੁਧਿਆਣਾ : (21 ਸਤੰਬਰ 2023) : – ਪੰਜਾਬ ਵਿੱਚ ਬਦਲਾਵ ਨੂੰ ਲੈਕੇ ਭਗਵੰਤ ਮਾਨ ਸਰਕਾਰ ਵਲੋਂ ਪੰਜਾਬੀਆਂ ਨੂੰ ਜੋਂ ਸੁਪਨੇ ਦਿਖਾਏ ਗਏ ਸਨ ਉਹ ਹੁਣ ਸਾਰੇ ਝੂਠੇ ਸਾਬਿਤ ਹੋ ਰਹੇ ਹਨ ਅਤੇ ਅੱਜ ਪੰਜਾਬ  ਦੇ ਲੋਕ ਆਪ ਸਰਕਾਰ ਨੂੰ  ਚੁਣ ਕੇ ਪਛਤਾ ਰਹੇ ਹਨ। ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਰਕਾਰੀ ਦਫ਼ਤਰਾਂ ਵਿੱਚ ਵੱਧ ਰਹੀ ਰਿਸ਼ਵਤਖੋਰੀ ਨੂੰ ਲੈਕੇ ਆਪ ਸਰਕਾਰ ਉਤੇ ਵਰਦਿਆਂ ਕਹੇ।ਬੈਂਸ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਸਰਕਾਰੀ ਦਫ਼ਤਰਾਂ  ਵਿੱਚ ਖੱਜਲ ਖੁਆਰ ਹੋ ਰਹੇ ਹਨ ਅਤੇ ਉਹਨਾਂ ਦਾ ਕੋਈ ਵੀ ਕੰਮ ਵਗੈਰ ਰਿਸ਼ਵਤ ਖੋਰੀ ਤੋਂ ਨਹੀਂ ਹੋ ਰਿਹਾ ਹੈ।ਬੈਂਸ ਨੇ ਕਿਹਾ  ਕਿ ਬਿਨਾਂ ਸੱਤਾਧਾਰੀ ਦੇ ਹੱਥ ਤੋਂ ਬਿਨਾ ਕੋਈ ਰਿਸ਼ਵਤਖੋਰੀ ਕਰ ਹੀ ਨਹੀਂ ਸਕਦਾ।ਜਥੋ ਸੱਤਾਧਾਰੀ ਧਿਰ ਨਾਲ ਰਲਦਾ ਹੈ  ਉਥੋਂ ਹੀ  ਰਿਸ਼ਵਤ ਖੋਰੀ ਵੱਧਦੀ ਹੈ।ਪੰਜਾਬ ਵਿੱਚ ਰਿਸ਼ਵਤ ਖੋਰੀ ਪਹਿਲਾ ਵੀ ਸੀ ਪਰ ਭਗਵੰਤ ਮਾਨ ਸਰਕਾਰ ਦੇ ਸਤਾ ਵਿਚ ਆਉਣ ਨਾਲ ਹੁਣ ਉਸ ਰਿਸ਼ਵਤਖੋਰੀ ਵਿੱਚ  ਕਈ ਸੌ ਗੁਣਾ ਵਾਧਾ ਹੋਇਆ ਹੈ।ਇਹ ਵਾਧਾ ਸੱਤਾਧਾਰੀ ਧਿਰ ਦੇ ਨਾਲ ਰਲਣ ਨਾਲ  ਹੋਇਆ ਹੈ।ਉਹਨਾਂ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਗੈਰ ਤਜਰਬੇਕਾਰ ਲੋਕਾਂ ਦੀ ਸਰਕਾਰ ਚੁਣ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।ਅੱਜ  ਲੋਕ ਇਨਸਾਫ਼ ਪਾਰਟੀ ਦੇ ਲੀਡਰਾਂ ਅਤੇ ਨੁਮਾਇੰਦਿਆਂ ਵੱਲੋ ਬਿਨਾਂ ਰਿਸ਼ਵਤ ਦੇ ਕਰਵਾਏ ਕੰਮਾਂ ਨੂੰ ਯਾਦ ਕਰਕੇ  ਲੋਕ ਉਹਨਾਂ ਦਾ ਸਨਮਾਨ  ਕਰਨ ਅਤੇ ਧੰਨਵਾਦ ਕਰਨ ਲਈ  ਆ ਰਹੇ ਹਨ।ਅੱਜ ਲੋਕਾਂ ਦੀ ਪਹਿਲੀ ਪਸੰਦ ਲੋਕ ਇਨਸਾਫ਼ ਪਾਰਟੀ ਬਣ ਰਹੀ ਹੈ।ਜੋਂ ਬਿਨਾਂ ਰਿਸ਼ਵਤ ਤੋ ਲੋਕਾਂ ਦੇ ਕੰਮ ਕਰਵਾ ਰਹੀ ਹੈ।ਅੱਜ ਲੋਕ ਇਨਸਾਫ਼ ਪਾਰਟੀ ਇਮਾਨਦਾਰੀ ਨਾਲ਼ ਲੋਕਾਂ ਦੀ ਸੇਵਾ ਕਰਦੇ ਹੋਏ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕਰਵਾ ਰਹੀ ਹੈ। ਇਸ ਮੌਕੇ ਤੇ ਜੋਗੇਸ਼ ਕੁਮਾਰ ਜੋਗੀ ਰਾਹੁਲ ਦੇਵ,ਰਮੇਸ਼ ਕੁਮਾਰ, ਕਪਿਲ ਸ਼ਰਮਾ, ਉਮ ਪ੍ਰਕਾਸ਼,ਧੀਰਜ, ਰਾਮ ਮਿਲਨ, ਮੋਨੂੰ,ਸਾਗਰ, ਅਮਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *