ਲੋਕ ਪੰਜਾਬ ‘ਚ ਬਦਲਾਅ ਲਿਆਉਣ ‘ਚ ਕਾਹਲੇ – ਵਿਧਾਇਕ ਬਲਜਿੰਦਰ ਕੌਰ

Punjab Punjabi

DMT : ਮਲੋਟ : (05 ਜੁਲਾਈ 2021): – ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੇ ਮਲੋਟ ਪਹੁੰਚ ਕੇ ਸਥਾਨਕ ਮੱਕੜ ਪੈਲੇਸ ਦੇ ਨੇੜੇ ਜੀ.ਟੀ.ਰੋਡ ‘ਤੇ ਬਣੇ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਬਲਜਿੰਦਰ ਕੌਰ ਨੇ ‘ਆਪ’ ਆਗੂਆਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਇੱਥੋਂ ਚੱਲਦਾ ਕਰਨ ਦਾ ਹੁਣ ਵੇਲਾ ਆ ਗਿਆ ਹੈ। ਇਸ ਲਈ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀਆਂ ‘ਚ ਜੁੱਟ ਜਾਇਆ ਜਾਵੇ ਤੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਿਆ ਜਾਵੇ। ਇਸ ਉਪਰੰਤ ਵਿਧਾਇਕ ਬਲਜਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਤੇ ਬਦਲਾਅ ਲਿਆਉਣਾ ਚਾਹੁੰਦੇ ਹਨ।

Leave a Reply

Your email address will not be published. Required fields are marked *