ਵਾਰਡ ਨੰਬਰ 13 ਵਿਚ ਇੰਦਰਜੀਤ ਕੋਰ ਪ੍ਰਧਾਨ ਮਹਿਲਾ ਵਿੰਗ ਪੂਰਬੀ ਵਲੋ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦੀ ਅਗੁਵਾਈ ਹੇਠ ਉਜਵਲ ਯੋਜਨਾ ਤਹਿਤ ਵਲੋ ਵੱਡੇ ਗਏ ਨਵੇ 106 ਸਿਲੰਡਰ ਗੈਸ ਕੁਨੈਕਸ਼ਨ

Ludhiana Punjabi
  • ਵਾਰਡ ਦੇ ਲੋਕਾ ਦੀ ਭਲਾਈ ਵਾਸਤੇ ਹਮੇਸ਼ਾ ਪਹਿਲ ਦੇ ਅਧਾਰ ਤੇ ਕੰਮ ਕਰਦੀ ਰਹਾਂਗੀ -ਪ੍ਰਿੰਸੀਪਲ ਇੰਦਰਜੀਤ ਕੋਰ  

DMT : ਲੁਧਿਆਣਾ : (13 ਦਸੰਬਰ 2023) : – ਲੁਧਿਆਣਾ ਹਲਕਾ ਪੂਰਬੀ ਦੇ ਵਾਰਡ ਨੰਬਰ 13 ਵਿਚ ਵਿਚ ਆਮ ਆਦਮੀ ਪਾਰਟੀ ਦੇ ਇੰਦਰਜੀਤ ਕੋਰ ਪ੍ਰਧਾਨ ਮਹਿਲਾ ਵਿੰਗ ਪੂਰਬੀ ਵਲੋ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦੀ ਅਗੁਵਾਈ ਹੇਠ ਉਜਵਲ ਯੋਜਨਾ ਤਹਿਤ ਵੱਡੇ ਗਏ ਨਵੇ ਸਿਲੰਡਰ ਗੈਸ ਕੁਨੈਕਸ਼ਨ ਇਸ ਅਵਸਰ ਤੇ ਵਿਸ਼ੇਸ਼ ਤੋਰ ਤੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਪਹੁੰਚੇ ਅਤੇ ਪ੍ਰਿੰਸੀਪਲ ਇੰਦਰਜੀਤ ਕੋਰ, ਰਵਿੰਦਰ ਸਿੰਘ ਰਾਜੂ, ਚੋਧਰੀ ਚਮਨ ਲਾਲ, ਸੁਰਜੀਤ ਸਿੰਘ ਠੇਕੇਦਾਰ ਵਲੋ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੇ ਸਿਰੋਪਾ ਪਾ ਕੇ ਗਰਮ ਜੋਸ਼ੀ ਲਾਲ ਉਹਨਾ ਦਾ ਸਵਾਗਤ ਕੀਤਾ ਗਿਆ। ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਇਹ ਜੋ ਸਿਲੰਡਰ ਗੈਸ ਕੁਨੈਕਸ਼ਨ ਮਿਲੇ ਹਨ ਇਹ ਤੁਹਾਡੇ ਹੀ ਟੈਕਸਾ ਦੇ ਪੈਸੀਆ ਦੇ ਹੀ ਮਿਲੇ ਹਨ । ਇਹ ਜਨਤਾ ਦੇ ਟੈਕਸ ਦੇ ਰੁਪੈ ਹੀ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ  ਲੋਕਾ ਦੇ ਟੈਕਸਾ ਦੇ ਪੈਸੇ ਲੋਕਾ ਦੀਆ ਵਧੀਆ ਸਹੁਲਤਾ ਵਾਸਤੇ ਹੀ ਖਰਚੇਗੀ, ਅਤੇ ਜੋ ਗੰਰਟੀਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾ ਨੂੰ ਦੇਣ ਦਾ ਵਾਧਾ ਕੀਤਾ ਹੈ ਉਹ ਜੋ ਰਹਿ ਗਈਆ ਹਨ ਉਹ ਵੀ ਜਲਦੀ ਸਰਕਾਰ ਆਉਣ ਵਾਲੇ ਸਮੇ ਵਿਚ ਪੂਰੀਆ ਕਰੇਗੀ।ਆਮ ਆਦਮੀ ਪਾਰਟੀ ਨੇ ਲੋਕਾ ਨੂੰ ਬਿਜਲੀ ਬਿਲ ਤੋ ਰਾਹਤ ਦਿੱਤੀ 600 ਬਿਜਲੀ ਯੂਨਿਟਾ ਮਾਫ ਕੀਤੀਆ ਗਈਆ, ਫ੍ਰ੍ਰੀ ਦਵਾਈਆ ਵਾਸਤੇ ਮੁਹੱਲਾ ਕਲੀਨਿਕ ਖੋਲੇ ਗਏ ਹਨ, ਅਤੇ ਹੁੱਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ 1076 ਨੰਬਰ ਜਾਰੀ ਕੀਤਾ ਹੈ ਜਿਸ ਤੇ ਤੁਸੀ ਕਾਲ ਕਰਕੇ ਆਪਣੇ ਸਰਕਾਰੀ ਸਰਟੀਫਿਕੇਟ ਘਰ ਬੈਠ ਕੇ ਬਣਾ ਸਕਦੇ ਹਨ। ਇਸ ਅਵਸਰ ਤੇ ਇੰਦਰਜੀ਼ਤ ਕੋਰ ਨੇ ਕਿਹਾ ਕਿ ਉਹ ਆਪਣੇ ਵਾਰਡ ਦੇ ਲੋਕਾ ਵਾਸਤੇ ਪਹਿਲ ਦੇ ਅਧਾਰ ਤੇ ਕੰਮ ਕਰਦੇ ਰਹਿਣੇ। ਭਵਿੱਖ ਵਿਚ ਅੱਗੇ ਵੀ ਲੋਕ ਭਲਾਈ ਵਾਸਤੇ ਕੈਪਂ ਵੀ ਲਗਦੇ ਰਹਿਣਗੇ । ਇਸ ਮੋਕੇ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਰਵਿੰਦਰ ਸਿੰਘ ਰਾਜੂ, ਚੋਧਰੀ ਚਮਨ ਲਾਲ ਜੀ, ਸੁਰਜੀਤ ਠੇਕੇਦਾਰ, ਸੂਰਜ ਬੇਦੀ, ਗੱਗੀ, ਅਵਤਾਰ ਸਿੰਘ, ਲਖਵਿੰਦਰ ਗਿੱਲ, ਗੁਰਦੀਪ ਲੱਡੂ, ਇੰਦਰਜੀ਼ਤ ਸਿੰਘ, ਵਿੱਕੀ ਵਿਜੈ ਠਾਕੂਰ, ਸੁਭਾਸ਼ ਗੁੱਜਰ, ਪੀਯੂਸ਼ ਪਟੇਲ, ਅਕਸੈ਼, ਲੱਕੀ ਆਨੰਦ, ਰਮੇਸ਼ ਕੁਮਾਰ, ਸੰਜੀਵ ਕੁਮਾਰ ਆਦਿ ਮੋਜੂਦ ਸਨ।

Leave a Reply

Your email address will not be published. Required fields are marked *